ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਮੈਂਟੋਰ ਪ੍ਰੋਗਰਾਮ ਦਾ ਬ੍ਰੈਂਡ ਅੰਬੈਸੇਡਰ ਬਣਾਉਣ ਦਾ ਐਲਾਨ ਕੀਤਾ। ਇਸ ਤੋਂ ਬਾਅਦ ਪ੍ਰੈੱਸ ਕਾਨਫਰੰਸ ਵਿੱਚ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸੋਨੂੰ ਸੂਦ ਸਭ ਦੀ ਸਹਾਇਤਾ ਲਈ ਪਹੁੰਚਦੇ ਹਨ ਅਤੇ ਦੇਸ਼ ਦੇ ਲਈ ਇਕ ਉਦਾਹਰਣ ਹਨ। ਕੇਜਰੀਵਾਲ ਅਤੇ ਸੋਨੂੰ ਸੂਦ ਦੀ ਮੁਲਾਕਾਤ ਦੀ ਖਬਰ ਤੋਂ ਬਾਅਦ ਹੀ ਸਿਆਸੀ ਚਰਚਾਵਾਂ ਸ਼ੁਰੂ ਹੋ ਗਈਆਂ ਸਨ ਤੇ ਉਨ੍ਹਾਂ ਦੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣ ਦੇ ਕਿਆਸ ਲਗਾਏ ਜਾ ਰਹੇ ਸਨ।
ਕੀ ਸੋਨੂੰ ਸੂਦ ਹੋਣਗੇ ਆਮ ਆਦਮੀ ਪਾਰਟੀ ‘ਚ ਸ਼ਾਮਲ ?
ਪ੍ਰੈੱਸ ਕਾਨਫਰੰਸ ਦੌਰਾਨ ਜਦੋਂ ਮੁੱਖ ਮੰਤਰੀ ਕੇਜਰੀਵਾਲ ਤੋਂ ਪੁੱਛਿਆ ਗਿਆ ਕਿ ਸੋਨੂੰ ਸੂਦ ਨਾਲ ਸਿਆਸਤ ਦੀ ਚਰਚਾ ਵੀ ਹੋਈ? ਤਾਂ ਇਸ ‘ਤੇ ਸੀਐੱਮ ਨੇ ਕਿਹਾ, ‘ਨਹੀਂ-ਨਹੀਂ ਸਾਡੇ ਵਿੱਚ ਕੋਈ ਸਿਆਸੀ ਚਰਚਾ ਨਹੀਂ ਹੋਈ।’
ਉੱਥੇ ਹੀ ਇਸ ‘ਤੇ ਸੋਨੂੰ ਸੂਦ ਨੇ ਕਿਹਾ, ‘ਕੁਝ ਵੀ ਸਿਆਸਤ ਨਹੀਂ ਹੈ ਬੱਚਿਆਂ ਦੇ ਭਵਿੱਖ ਦਾ ਮੁੱਦਾ ਸਿਆਸਤ ਤੋਂ ਵੀ ਵੱਡਾ ਮੁੱਦਾ ਹੈ। ਮੈਨੂੰ ਲੰਬੇ ਸਮੇਂ ਤੋਂ ਸਿਆਸਤ ਨਾਲ ਜੁੜਨ ਦਾ ਮੌਕਾ ਮਿਲਦਾ ਆਇਆ ਹੈ, ਪਰ ਮੇਰੀ ਸਿਆਸਤ ਵਿੱਚ ਕੋਈ ਦਿਲਚਸਪੀ ਨਹੀਂ ਹੈ। ਮੇਰਾ ਅਜਿਹਾ ਕੋਈ ਇਰਾਦਾ ਨਹੀਂ ਹੈ, ਜਿਸ ਦੀ ਸੋਚ ਚੰਗੀ ਹੈ ਉਸ ਤੋਂ ਦਿਸ਼ਾ ਜ਼ਰੂਰ ਮਿਲ ਜਾਂਦੀ ਹੈ।’
Addressing an important Press Conference | LIVE https://t.co/GzfB9Su9iq
— Arvind Kejriwal (@ArvindKejriwal) August 27, 2021