ਕੋਰੋਨਾ ਵਾਇਰਸ ਦੇ ਨਾਲ ਨਾਲ ਦੇਸ਼ ਨੂੰ ਝੱਲਣਾ ਪੈ ਰਿਹੈ ਇਸ ਸੰਕਟ ਦਾ ਜਖਮ! ਕਾਂਗਰਸ ਪ੍ਰਧਾਨ ਨੂੰ ਹੋਈ ਚਿੰਤਾ

TeamGlobalPunjab
1 Min Read

ਨਵੀਂ ਦਿੱਲੀ  : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖ ਕੇ ਕੋਰੋਨਾ ਵਾਇਰਸ ਅਤੇ ਆਰਥਿਕ ਸੰਕਟ ਬਾਰੇ ਚਿੰਤਾ ਪ੍ਰਗਟ ਕੀਤੀ ਹੈ। ਜਾਣਕਾਰੀ ਮੁਤਾਬਕ ਉਨ੍ਹਾਂ  ਪੱਤਰ ਵਿੱਚ ਸੂਖਮ, ਛੋਟੇ ਅਤੇ ਦਰਮਿਆਨੇ ਉਦਯੋਗਾਂ ਦੀਆਂ ਸਮੱਸਿਆਵਾਂ ਬਾਰੇ ਵੀ ਲਿਖਦਿਆਂ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਪੰਜ ਸੁਝਾਅ ਵੀ ਦਿੱਤੇ ਹਨ।

ਦਸ ਦੇਈਏ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਇਹ ਪੱਤਰ ਸੋਸ਼ਲ ਮੀਡੀਆ ‘ਤੇ ਵੀ ਸਾਂਝਾ ਕੀਤਾ ਹੈ। ਇਸ ਪੱਤਰ ਵਿਚ ਸੋਨੀਆ ਗਾਂਧੀ ਨੇ ਲਿਖਿਆ ਕਿ, ਲਘੂ ਅਤੇ ਦਰਮਿਆਨੇ ਉਦਯੋਗਾਂ ਨੂੰ (ਐਮਐਸਐਮਈ ਖੇਤਰ) ਬੰਦ ਹੋਣ ਕਾਰਨ ਇਕ ਦਿਨ ਵਿੱਚ 30 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ।

Share This Article
Leave a Comment