ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਦਾ ਦੇਹਾਂਤ,ਯੂ.ਪੀ. ‘ਚ ਤਿੰਨ ਦਿਨ ਦਾ ਰਾਜ ਸੋਗ ਐਲਾਨ

TeamGlobalPunjab
1 Min Read

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ (89) ਦਾ ਦੇਹਾਂਤ ਹੋ ਗਿਆ ਹੈ।ਉਨ੍ਹਾਂ ਨੂੰ ਚਾਰ ਜੁਲਾਈ ਨੂੰ ਸੰਜੇ ਗਾਂਧੀ ਪੀਜੀਆਈ ਦੇ Critical Care medicine ਦੇ ਆਈਸੀਯੂ ਵਿਚ ਗੰਭੀਰ ਅਵਸਥਾ ‘ਚ ਭਰਤੀ ਕੀਤਾ ਗਿਆ ਸੀ। ਲੰਬੀ ਬਿਮਾਰੀ ਤੇ ਸਰੀਰ ਦੇ ਕਈ ਅੰਗਾਂ ਦੇ ਹੌਲੀ-ਹੌਲੀ ਫੇਲ ਹੋਣ ਕਾਰਨ ਅੱਜ ਉਨ੍ਹਾਂ ਨੇ ਆਖ਼ਰੀ ਸਾਹ ਲਿਆ।

ਕਲਿਆਣ ਸਿੰਘ ਭਾਰਤੀ ਜਨਤਾ ਪਾਰਟੀ ਦੇ  ਨੇਤਾ ਸਨ । ਉਹ ਜੂਨ 1991 ਤੋਂ ਦਸੰਬਰ 1992 ਅਤੇ ਸਤੰਬਰ 1997 ਤੋਂ ਨਵੰਬਰ 1999 ਤੱਕ ਦੋ ਵਾਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ। ਜਦੋਂ 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਹੀ ਗਈ ਸੀ ਉਸ ਵੇਲੇ ਕਲਿਆਣ ਸਿੰਘ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸਨ।

ਸੀ.ਐੱਮ. ਯੋਗੀ ਆਦਿਤਿਅਨਾਥ ਨੇ ਵੀ ਕਲਿਆਣ ਸਿੰਘ ਦੇ ਸਨਮਾਨ ਵਿੱਚ ਯੂ.ਪੀ. ਵਿੱਚ ਤਿੰਨ ਦਿਨ ਦਾ ਰਾਜ ਸੋਗ ਐਲਾਨ ਕੀਤਾ ਹੈ।  ਸੋਮਵਾਰ ਨੂੰ ਜਨਤਕ ਛੁੱਟੀ ਦਾ ਵੀ ਐਲਾਨ ਕੀਤਾ ਗਿਆ ਹੈ।  23 ਅਗਸਤ ਨੂੰ ਹੀ ਕਲਿਆਣ ਸਿੰਘ ਦਾ ਅਲੀਗੜ੍ਹ ਵਿੱਚ ਅੰਤਿਮ ਸੰਸਕਾਰ  ਕੀਤਾ ਜਾਵੇਗਾ।

Share this Article
Leave a comment