Home / News / ਜਤਿੰਦਰ ਸਿੰਘ ਖਟੜਾ ਹੋਣਗੇ ਗੁਰਦੁਆਰਾ ਦਸ਼ਮੇਸ਼ ਦਰਬਾਰ ਕਾਰਟਰੇਟ ਨਿਊਜਰਸੀ ਦੀ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰੈਜ਼ੀਡੈਂਟ

ਜਤਿੰਦਰ ਸਿੰਘ ਖਟੜਾ ਹੋਣਗੇ ਗੁਰਦੁਆਰਾ ਦਸ਼ਮੇਸ਼ ਦਰਬਾਰ ਕਾਰਟਰੇਟ ਨਿਊਜਰਸੀ ਦੀ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰੈਜ਼ੀਡੈਂਟ

ਨਿਊਜਰਸੀ (ਗਿੱਲ ਪ੍ਰਦੀਪ ): ਗੁਰਦੁਆਰਾ ਦਸ਼ਮੇਸ਼ ਦਰਬਾਰ ਕਾਰਟਰੇਟ ਨਿਊਜਰਸੀ ਦੀ ਪ੍ਰਬੰਧਕ ਕਮੇਟੀ ਦੀ ਚੋਣ ਸਲੇਟ ਏ ਚੜ੍ਹਦੀਕਲਾ ਨੇ ਜਿੱਤ ਲਈ ਹੈ।ਅਸਲ ‘ਚ ਕੋਵਿਡ 19 ਕਰਕੇ ਇਹ ਚੋਣ ਬੈਲਟ ਮੇਲ ਰਾਹੀਂ ਕੀਤੀ ਗਈ ਸੀ।ਪਿਛਲੇ ਦਿਨ੍ਹੀ ਸਾਰਿਆਂ ਦੇ ਘਰਾਂ ‘ਚ ਬੈਲੇਟ ਪਹੁੰਚੇ ਸਨ ਜਿਸ ਤੋਂ ਬਾਅਦ ਵੋਟਰਾਂ ਨੇ ਆਪਣੀ ਆਪਣੀ ਵੋਟ ਬੈਲੇਟ ਮੇਲ ਕੀਤੀ । ਅੱਜ ਗੁਰਦੁਆਰੇ ‘ਚ ਵੋਟਾਂ ਦੀ ਗਿਣਤੀ ਕੀਤੀ ਗਈ।ਜਿਸ ‘ਚ ਸਲੇਟ ਏ ਨੇ 248 ਵੋਟਾਂ ਹਾਸਲ ਕੀਤੀਆਂ ਸਲੇਟ ਬੀ ਨੇ 187 , 5 ਮਿਕਸ ਵੋਟ ਅਤੇ 1 ਡਿਸਕੁਆਲੀਫਾਈਡ ਹੋਈ। ਇਸ ਤਰ੍ਹਾਂ 61 ਵੋਟਾਂ ਦੇ ਫਰਕ ਨਾਲ ਸਲੇਟ ਏ ਜੇਤੂ ਰਹੀ।ਜਿਸ ਤੋਂ ਬਾਅਦ ਹੁਣ ਜਤਿੰਦਰ ਸਿੰਘ ਖਟੜਾ ਗੁਰੁਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਚੁਣੇ ਗਏ ਹਨ ਅਤੇ ਹਰਦਿਆਲ ਸਿੰਘ ਜੌਹਲ ਕਮੇਟੀ ਦੇ ਚੇਅਰਮੈਨ ਹੋਣਗੇ। ਇੰਦਰਜੀਤ ਸਿੰਘ ਕਾਹਲੋਂ ਜਨਰਲ ਸੈਕਟਰੀ ਅਤੇ ਪਰਮਿੰਦਰ ਸਿੰਘ ਪ੍ਰਬੰਧਕ ਕਮੇਟੀ ‘ਚ ਕੈਸ਼ੀਅਰ ਦੀ ਭੂਮਿਕਾ ਨਿਭਾਉਣਗੇ। ਜਿਸ ਤਰ੍ਹਾਂ ਪਹਿਲਾਂ ਇਸ ਕਮੇਟੀ ਨੇ ਗੁਰਦੁਆਰੇ ‘ਚ ਚੰਗੇ ਕੰਮ ਕੀਤੇ ਹਨ ਜਿਸ ਕਰਕੇ ਲੋਕਾਂ ਨੇ ਇਸ ਸਲੇਟ ਨੂੰ ਦੁਬਾਰਾ ਮੌਕਾ ਦਿਤਾ ਹੈ। ਉਮੀਦ ਕਰਦੇ ਹਾਂ ਕਿ ਓਸੇ ਤਰ੍ਹਾਂ ਦੇ ਚੰਗੇ ਕੰਮ ਜਿਵੇਂ ਸਿੱਖੀ ਦਾ ਪ੍ਰਸਾਰ, ਗੁਰਬਾਣੀ ਦਾ ਪ੍ਰਚਾਰ ਅਤੇ ਨਾਲ ਹੀ ਸਾਰੇ ਧਾਰਮਿਕ ਪ੍ਰੋਗਰਾਮ ਸਮੇਂ ਸਮੇਂ ‘ਤੇ ਉਲੀਕੇ ਜਾਣਗੇ। ਨਾਲ ਹੀ ਵਿਦੇਸ਼ਾਂ ਚ ਸਿੱਖ ਧਰਮ ਨੂੰ ਪ੍ਰਫੂਲਤ ਕਰਨ ਲਈ ਇਸ ਕਮੇਟੀ ਵਲੋਂ ਸ਼ਲਾਘਾਯੋਗ ਕਦਮ ਚੁੱਕੇ ਜਾਣਗੇ। ਹਮੇਸ਼ਾਂ ਹੀ ਇਹ ਕਮੇਟੀ ਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਵਧੀਆਂ ਢੰਗ ਨਾਲ ਕਰਦੀ ਹੈ। ਇਸੇ ਕਰਕੇ ਲੋਕਾਂ ਨੇ ਇਸ ਕਮੇਟੀ ਨੂੰ ਵੋਟਾਂ ਪਾ ਕੇ ਦੁਬਾਰਾ ਚੁਣਿਆ ਹੈ।

Check Also

ਬਹੁਜਨ ਸਮਾਜ ਪਾਰਟੀ ਨੇ ਐਲਾਨੇ 14 ਸੀਟਾਂ ਤੋਂ  ਉਮੀਦਵਾਰ

ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਪਹਿਲੀ ਵਾਰ ਵਿਧਾਨ ਸਭਾ ਚੋਣਾਂ …

Leave a Reply

Your email address will not be published. Required fields are marked *