Newsਭਾਰਤ ਕਰਫਿਊ ਦੌਰਾਨ ਸੋਨੀਆ ਦੀ ਪ੍ਰਧਾਨ ਮੰਤਰੀ ਨੂੰ ਵਿਸੇਸ਼ ਅਪੀਲ ਕੀਤੀ, ਕਿਸਾਨਾਂ ਲਈ ਕੀਤੀ ਇਹ ਮੰਗ Last updated: April 23, 2020 1:00 pm TeamGlobalPunjab Share 2 Min Read SHARE ਨਵੀਂ ਦਿੱਲੀ: ਦੇਸ਼ ਦੁਨੀਆਂ ਅੰਦਰ ਫੈਲੇ ਕੋਰੋਨਾ ਵਾਇਰਸ ਨੇ ਜਿੱਥੇ ਅਰਥ ਵਿਵਸਥਾ ਨੂੰ ਨੁਕਸਾਨ ਪਹੁੰਚਾਇਆ ਹੈ ਉਥੇ ਹੀ ਇਸ ਨੇ ਗਰੀਬ ਵਰਗ ਦੇ ਵੀ ਨਕ ਵਿੱਚ ਦਮ ਕਰ ਦਿੱਤਾ ਹੈ । ਇਸ ਨੂੰ ਲੈ ਕੇ ਹੁਣ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸਖਤ ਪ੍ਰਤੀਕਿਰਿਆ ਦਿੱਤੀ ਹੈ । ਉਨ੍ਹਾਂ ਕਿਹਾ ਕਿ ਜਿਹੋ ਜਿਹੇ ਦੇਸ਼ ਅੰਦਰ ਇਸ ਸਮੇਂ ਹਾਲਾਤ ਹਨ ਇਨ੍ਹਾਂ ਨੂੰ ਦੇਖਦਿਆਂ ਛੋਟੇ ਤੋਂ ਲੈ ਕੇ ਵੱਡੇ ਉਦਯੋਗਾਂ ਦੇ ਨਾਲ ਨਾਲ ਕਿਸਾਨਾਂ ਦੀ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਹੈ । ਕਾਂਗਰਸ ਦੀ ਕਾਰਜ ਕਮੇਟੀ ਦੀ ਵੀਡੀਓ ਕਾਨਫਰੰਸ ਰਾਹੀਂ ਹੋਈ ਮੀਟਿੰਗ ਦੌਰਾਨ ਸੋਨੀਆ ਗਾਂਧੀ ਨੇ ਕਿਹਾ ਕਿ ਲੌਕ ਡਾਉਨ ਦੇ ਪਹਿਲੇ ਦੌਰਾਨ ਹੀ 12 ਕਰੋੜ ਲੋਕ ਬੇਰੁਜ਼ਗਾਰ ਹੋ ਗਏ ਹਨ । ਸੋਨੀਆ ਗਾਂਧੀ ਨੇ ਕਿਹਾ ਕਿ ਸਰਕਾਰ ਨੂੰ ਲੋਕਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਇਨ੍ਹਾਂ ਦੇ ਖਾਤੇ ਵਿੱਚ 7500ਰੁਪਏ ਭੇਜਣੇ ਚਾਹੀਦੇ ਹਨ ।ਉਨ੍ਹਾਂ ਕਿਹਾ, “ਕੋਰੋਨਾ ਮਹਾਂਮਾਰੀ ਹੁਣ ਤੱਕ ਵਡੇ ਪੱਧਰ ਤੇ ਫੈਲ ਗਈ ਹੈ ਜੋ ਪ੍ਰੇਸ਼ਾਨ ਕਰਨ ਵਾਲੀ ਹੈ। ਸਾਡੇ ਸਮਾਜ ਦੇ ਕੁਝ ਹਿੱਸਿਆਂ, ਖ਼ਾਸਕਰ ਕਿਸਾਨਾਂ, ਮਜ਼ਦੂਰਾਂ, ਪ੍ਰਵਾਸੀ ਮਜ਼ਦੂਰਾਂ, ਉਸਾਰੀ ਖੇਤਰ ਦੇ ਮਜ਼ਦੂਰਾਂ ਅਤੇ ਅਸੰਗਠਿਤ ਖੇਤਰ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ”ਉਨ੍ਹਾਂ ਦੇ ਅਨੁਸਾਰ, ਵਪਾਰ ਅਤੇ ਉਦਯੋਗ ਅਤੇ ਵਪਾਰ ਪੂਰੀ ਤਰ੍ਹਾਂ ਠੱਪ ਹੋ ਚੁੱਕੇ ਹਨ ਅਤੇ ਕਰੋੜਾਂ ਲੋਕ ਰੋਜ਼ੀ ਰੋਟੀ ਦੇ ਸਾਧਨ ਖੁਸ ਗਏ ਹਨ। ਉਨ੍ਹਾਂ ਕਿਹਾ, “ਅਸੀਂ ਪ੍ਰਧਾਨ ਮੰਤਰੀ ਨੂੰ ਵਾਰ ਵਾਰ ਬੇਨਤੀ ਕੀਤੀ ਹੈ ਕਿ ਕੋਰੋਨਾ ਵਾਇਰਸ ਦੀ ਜਾਂਚ ਕਰਨ, ਮਰੀਜ਼ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਇਕਾਂਤ ਵਿਚ ਰੱਖਣ ਲਈ ਕਾਰਜ ਜਿਸ ਗਤੀ ਨਾਲ ਹੋਣਾ ਚਾਹੀਦਾ ਹੈ ਉਹ ਨਹੀਂ ਹੋ ਰਿਹਾ । ਇਹ ਮੰਦਭਾਗਾ ਹੈ ਕਿ ਜਾਂਚ ਅਜੇ ਵੀ ਬਹੁਤ ਘੱਟ ਹੋ ਰਹੀ ਹੈ ਅਤੇ ਟੈਸਟ ਕਿੱਟਾਂ ਦੀ ਸਪਲਾਈ ਵੀ ਘੱਟ ਹੈ ਅਤੇ ਜੋ ਉਪਲਬਧ ਹੈ ਉਹ ਵੀ ਚੰਗੀ ਕੁਆਲਿਟੀ ਦੀ ਨਹੀਂ ਹੈ। ”। Share This Article Facebook X Whatsapp Whatsapp Telegram Copy Link Print Leave a Comment Leave a Comment Leave a Reply Cancel replyYour email address will not be published. Required fields are marked *Comment * Name * Email * Website Save my name, email, and website in this browser for the next time I comment. ADVT