ਸਭਿਆਚਾਰਕ ਬੁੱਤਾਂ ਨੂੰ ਸਥਾਪਤ ਕਰਨਾ ਹੀ ਸੀ ਵੱਡੀ ਗਲਤੀ: ਅਮਰੀਕੀ ਸਿੱਖ ਸੰਸਥਾਵਾਂ

TeamGlobalPunjab
2 Min Read

ਨਿਊਯਾਰਕ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਰਾਹ ਵਿੱਚ ਲੱਗੇ ਸੱਭਿਆਚਾਰਕ ਬੁੱਤਾਂ ਨੂੰ ਤੋੜਨ ਦੀ ਕੋਸ਼ਿਸ਼ ਦੀ ਗੂੰਜ ਅਮਰੀਕਾ ਵਿੱਚ ਵੀ ਸੁਣਾਈ ਦੇਣ ਲੱਗੀ ਹੈ। ਇਸ ਸਬੰਧੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਤੀਨਿਧਾਂ ਵਿੱਚ ਇੱਕ ਟੈਲੀ ਕਾਨਫਰੰਸ ਹੋਈ ਇਸ ਦੌਰਾਨ ਅਮਰੀਕਾ ਵਿੱਚ ਸਥਿਤ 106 ਗੁਰਦੁਆਰਾ ਸਾਹਿਬ ਦੇ ਮੈਂਬਰਾਂ ਨੇ ਕਈ ਪੰਥਕ ਮੁੱਦਿਆਂ ਤੇ ਚਰਚਾ ਕੀਤੀ।

ਇਸ ਕਾਨਫਰੰਸ ਵਿੱਚ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਸਤੇ ‘ਚ ਸਥਾਪਿਤ ਕੀਤੇ ਗਏ ਬੁੱਤਾਂ, ਨਾਗਰਿਕ ਸੋਧ ਕਾਨੂੰਨ, ਨਿੱਜੀ ਚੈਨਲ ਵੱਲੋਂ ਦਰਬਾਰ ਸਾਹਿਬ ਵਿੱਚ ਪ੍ਰਸਾਰਤ ਹੁਕਮਨਾਮੇ ਅਤੇ ਗੁਰਬਾਣੀ ਕੀਰਤਨ ਤੇ ਆਪਣਾ ਹੱਕ ਜਤਾਉਣ ਅਤੇ ਅਮਰੀਕਾ ਵਿੱਚ ਜਨਗਣਨਾ ਦੌਰਾਨ ਸਿੱਖਾਂ ਦੀ ਗਿਣਤੀ ਨੂੰ ਵੱਖ ਕਰਨ ਦੇ ਮੁੱਦਿਆਂ ਤੇ ਸਾਰੇ ਮੈਂਬਰਾਂ ਨੇ ਆਪਣੇ ਵਿਚਾਰ ਰੱਖੇ।

ਸਿੱਖ ਸੰਗਠਨਾਂ ਦੇ ਮੈਂਬਰਾਂ ਨੇ ਕਿਹਾ ਕਿ ਸੀ ਹਰਿਮੰਦਰ ਸਾਹਿਬ ਦੇ ਮੁੱਖ ਰਸਤੇ ਵਿੱਚ ਬੁੱਤਾਂ ਨੂੰ ਸਥਾਪਿਤ ਕਰਨਾ ਬਹੁਤ ਵੱਡੀ ਗਲਤੀ ਸੀ। ਜਿਨ੍ਹਾਂ ਸਿੱਖ ਨੌਜਵਾਨ ਨੇ ਇਨ੍ਹਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਉਨ੍ਹਾਂ ਨੇ ਇਸ ਗਲਤੀ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਸੀ। ਇਨ੍ਹਾਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਣਾ ਚਾਹੀਦਾ ਸੀ ਅਤੇ ਉਨ੍ਹਾਂ ਨੇ ਇਸ ਦੌਰਾਨ ਪੰਜਾਬ ਸਰਕਾਰ ਦੇ ਰਵੱਈਏ ‘ਤੇ ਚਿੰਤਾ ਜਤਾਈ ਗਈ।

ਕੋਆਰਡੀਨੇਟਰ ਹਿੰਮਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਹਾਲੇ ਤੱਕ ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਅਸਫਲ ਰਹੀ ਹੈ ਜਦਕਿ ਇਨ੍ਹਾਂ ਨੌਜਵਾਨਾਂ ‘ਤੇ ਤੁਰੰਤ ਮੁਕੱਦਮਾ ਦਰਜ ਕਰ ਉਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।

- Advertisement -

Share this Article
Leave a comment