26 ਦਿਨਾਂ ਬਾਅਦ ਸੋਨਮ ਵਾਂਗਚੁਕ ਦੀ ਭੁੱਖ ਹੜਤਾਲ ਖ਼ਤਮ; ਕੇਂਦਰੀ ਮੰਤਰੀ ਨੱਡਾ ਨੇ ਪਿਲਾਇਆ ਜੂਸ

Global Team
2 Min Read

ਨਵੀ ਦਿੱਲੀ : ਨੀਟ (NEET) ਪੇਪਰ ਲੀਕ ਮਾਮਲੇ ਨੂੰ ਲੈ ਕੇ ਜੰਤਰ-ਮੰਤਰ ਤੋਂ ਆਪਣੀ ਭੁੱਖ ਹੜਤਾਲ ਸ਼ੁਰੂ ਕਰਨ ਵਾਲੇ ਸੋਸ਼ਲ ਐਕਟਿਵਿਸਟ ਸੋਨਮ ਵਾਂਗਚੁਕ ਨੇ 26 ਦਿਨਾਂ ਬਾਅਦ ਆਪਣੀ ਭੁੱਖ ਹੜਤਾਲ ਆਖਰਕਾਰ ਵੀਰਵਾਰ ਰਾਤ 12 ਵਜੇ ਤੋਂ ਬਾਅਦ ਖਤਮ ਕਰ ਦਿੱਤੀ ਹੈ।

ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਪਹੁੰਚੇ ਕੇਂਦਰੀ ਮੰਤਰੀਆਂ ਜੇ.ਪੀ. ਨੱਡਾ ਅਤੇ ਜਿਤਿੰਦਰ ਸਿੰਘ ਨੇ ਉਨ੍ਹਾਂ ਨੂੰ ਜੂਸ ਪਿਲਾ ਕੇ ਉਨ੍ਹਾਂ ਦਾ ਅਨਸ਼ਨ ਖਤਮ ਕਰਵਾਇਆ। ਭੁੱਖ ਹੜਤਾਲ ਸਮਾਪਤ ਕਰਨ ਤੋਂ ਬਾਅਦ ਵਾਂਗਚੁਕ ਨੇ ਦੱਸਿਆ ਕਿ ਵੱਖ-ਵੱਖ ਸਿਆਸੀ ਪਾਰਟੀਆਂ ਦੇ 65 ਸੰਸਦ ਮੈਂਬਰਾਂ ਨੇ ਉਨ੍ਹਾਂ ਨੂੰ ਅਨਸ਼ਨ ਖਤਮ ਕਰਨ ਦੀ ਬੇਨਤੀ ਕੀਤੀ ਸੀ।

ਵਾਂਗਚੁਕ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ” ਕੇਂਦਰੀ ਮੰਤਰੀ ਜੇ.ਪੀ. ਨੱਡਾ, ਡਾ. ਜਿਤਿੰਦਰ ਸਿੰਘ ਅਤੇ ਲੇਹ-ਲਦਾਖ ਦੀ ਸਿਖਰਲੀ ਸੰਸਥਾ ਦੇ ਸੀਨੀਅਰ ਆਗੂਆਂ ਦੀ ਮੌਜੂਦਗੀ ਵਿੱਚ ਮੈਂ ਆਖਰਕਾਰ 26 ਦਿਨਾਂ ਬਾਅਦ ਆਪਣਾ ਅਨਸ਼ਨ ਤੋੜਿਆ ਹੈ। ਇਸ ਤੋਂ ਪਹਿਲਾਂ, ਵੱਖ-ਵੱਖ ਸਿਆਸੀ ਪਾਰਟੀਆਂ ਦੇ 65 ਸੰਸਦ ਮੈਂਬਰਾਂ ਨੇ ਮੈਨੂੰ ਮਿਲ ਕੇ ਜਾਂ ਪੱਤਰ ਲਿਖ ਕੇ ਅਨਸ਼ਨ ਤੋੜਨ ਦੀ ਬੇਨਤੀ ਕੀਤੀ ਸੀ। ਇਹ ਕਦਮ ਕਈ ਸ਼ਰਤਾਂ ‘ਤੇ ਲੰਬੀ ਗੱਲਬਾਤ ਅਤੇ ਦੇਸ਼ ਵਿੱਚ ਸੰਭਾਵੀ ਹਿੰਸਾ ਨੂੰ ਧਿਆਨ ਵਿੱਚ ਰੱਖਦੇ ਹੋਏ ਚੁੱਕਿਆ ਗਿਆ ਹੈ। ਮੈਂ ਬਹੁਤ ਜਲਦ ਇੱਕ ਵੱਖਰੀ ਵੀਡੀਓ ਵਿੱਚ ਇਹਨਾਂ ਸ਼ਰਤਾਂ ਬਾਰੇ ਵਿਸਥਾਰ ਨਾਲ ਦੱਸਾਂਗਾ। ਇਸ ਦੌਰਾਨ, ਮੈਂ ਆਪ ਸਭ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਬਹੁਤ ਸੁਚੇਤ ਰਹੋ ਅਤੇ ਕਿਤੇ ਵੀ ਕਿਸੇ ਵੀ ਤਰ੍ਹਾਂ ਦੀ ਹਿੰਸਾ ਨਾ ਹੋਣ ਦਿਓ।”

ਸੋਨਮ ਵਾਂਗਚੁਕ ਦੇ ਅਨਸ਼ਨ ਖਤਮ ਕਰਨ ‘ਤੇ ਪੀਐੱਮ ਮੋਦੀ ਨੇ ਪ੍ਰਤੀਕਿਰਿਆ ਦਿੱਤੀ ਅਤੇ ਉਨ੍ਹਾਂ ਨੇ ਐਕਸ ‘ਤੇ ਪੋਸਟ ਵਿੱਚ ਲਿਖਿਆ, “ਮੈਂ ਸੋਨਮ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਡਾਕਟਰਾਂ ਦੀ ਸਲਾਹ ਅਨੁਸਾਰ ਆਪਣੀ ਦਿਨਚਰਿਆ ਰੱਖਣ ਅਤੇ ਜਲਦ ਤੋਂ ਜਲਦ ਆਪਣਾ ਪੁਰਾਣਾ ਵਜ਼ਨ ਫਿਰ ਤੋਂ ਪ੍ਰਾਪਤ ਕਰਨ। ਮੈਂ ਪ੍ਰਭੂ ਅੱਗੇ ਅਰਦਾਸ ਕਰਦਾ ਹਾਂ ਕਿ ਸੋਨਮ ਤੰਦਰੁਸਤ ਰਹਿਣ।”

ਦੂਜੇ ਪਾਸੇ, ਵਾਂਗਚੁਕ ਦੇ ਅਨਸ਼ਨ ਖਤਮ ਕਰਨ ‘ਤੇ ਕਾਕਰੋਚ ਜਨਤਾ ਪਾਰਟੀ (CJP) ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਖੁਸ਼ੀ ਪ੍ਰਗਟਾਈ। ਹਾਲਾਂਕਿ ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫੇ ਤੱਕ ਜੰਤਰ-ਮੰਤਰ ‘ਤੇ ਅੰਦੋਲਨ ਜਾਰੀ ਰਹੇਗਾ। ਜੰਤਰ-ਮੰਤਰ ‘ਤੇ ਪ੍ਰਦਰਸ਼ਨ ਦਾ ਅੱਜ 35ਵਾਂ ਦਿਨ ਹੈ। ਹਜ਼ਾਰਾਂ ਪ੍ਰਦਰਸ਼ਨਕਾਰੀ ਉੱਥੇ ਡਟੇ ਹੋਏ ਹਨ।

Share This Article
Leave a Comment