ਅਭਿਨੇਤਰੀ ਸੋਨਮ ਕਪੂਰ ਦੇ ਸਹੁਰੇ ਪਰਿਵਾਰ ‘ਚ 2.4 ਕਰੋੜ ਦੀ ਨਕਦੀ ਅਤੇ ਗਹਿਣੇ ਚੋਰੀ 

TeamGlobalPunjab
2 Min Read

ਨਵੀਂ ਦਿੱਲੀ- ਅਦਾਕਾਰਾ ਸੋਨਮ ਕਪੂਰ ਅਤੇ ਆਨੰਦ ਆਹੂਜਾ ਦੇ ਦਿੱਲੀ ਸਥਿਤ ਘਰ ਤੋਂ ਫਰਵਰੀ ਵਿੱਚ 2.4 ਕਰੋੜ ਰੁਪਏ ਦੀ ਨਕਦੀ ਅਤੇ ਗਹਿਣੇ ਚੋਰੀ ਹੋ ਗਏ ਸਨ। ਪੁਲਿਸ ਨੂੰ ਦਿੱਤੇ ਬਿਆਨ ‘ਚ ਕਿਹਾ ਗਿਆ ਹੈ ਕਿ ਲੁੱਟ ਦੀ ਵਾਰਦਾਤ 11 ਫਰਵਰੀ ਨੂੰ ਹੋਈ ਸੀ ਅਤੇ ਵਾਰਦਾਤ ਤੋਂ ਲਗਭਗ ਦੋ ਹਫਤੇ ਬਾਅਦ 23 ਫਰਵਰੀ ਨੂੰ ਪੁਲਿਸ ਕੋਲ ਸ਼ਿਕਾਇਤ ਦਰਜ਼ ਕਰਵਾਈ ਗਈ ਸੀ।

ਜਾਣਕਾਰੀ ਮੁਤਾਬਕ ਮਾਮਲੇ ਦੀ ਤੁਰੰਤ ਐਫਆਈਆਰ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸੋਨਮ ਕਪੂਰ ਦੀ ਦਾਦੀ ਦੇ ਘਰ ਕਰੀਬ 35 ਨੌਕਰ ਕੰਮ ਕਰਦੇ ਹਨ ਅਤੇ ਹੁਣ ਪੁਲਿਸ ਸਾਰਿਆਂ ਦੀ ਜਾਂਚ ਕਰ ਸਕਦੀ ਹੈ। ਪੁਲਿਸ ਨੇ ਅੱਜ ਇੱਕ ਪ੍ਰੈਸ ਬਿਆਨ ਰਾਹੀਂ ਇਹ ਜਾਣਕਾਰੀ ਦਿੱਤੀ। ਧਿਆਨ ਯੋਗ ਹੈ ਕਿ ਇਹ ਘਟਨਾ ਫਰਵਰੀ ਵਿੱਚ ਸੋਨਮ ਕਪੂਰ ਅਤੇ ਆਨੰਦ ਆਹੂਜਾ ਦੇ ਦਿੱਲੀ ਵਾਲੇ ਘਰ ਵਿੱਚ ਵਾਪਰੀ ਸੀ।

ਸੋਨਮ ਕਪੂਰ ਦੀ 86 ਸਾਲਾ ਦਾਦੀ ਸਰਲਾ ਆਹੂਜਾ, ਉਸ ਦੇ ਸਹੁਰੇ ਹਰੀਸ਼ ਆਹੂਜਾ ਅਤੇ ਪ੍ਰਿਆ ਆਹੂਜਾ ਦਿੱਲੀ ‘ਚ ਰਹਿੰਦੇ ਹਨ। ਸਰਲਾ ਆਹੂਜਾ ਦੇ ਮੈਨੇਜਰ ਰਿਤੇਸ਼ ਗੌਰਾ ਨੇ 23 ਫਰਵਰੀ ਨੂੰ ਦਿੱਲੀ ਦੇ ਤੁਗਲਕ ਰੋਡ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ਼ ਕਰਵਾਈ ਸੀ। ਸ਼ਿਕਾਇਤ ਅਨੁਸਾਰ ਉਸ ਦੇ ਘਰ ਦੇ ਅਲਮੀਰਾਹ ਵਿੱਚੋਂ 2.4 ਕਰੋੜ ਰੁਪਏ ਦੇ ਗਹਿਣੇ ਅਤੇ 1 ਲੱਖ ਰੁਪਏ ਦੀ ਨਕਦੀ ਚੋਰੀ ਹੋ ਗਈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment