ਮੰਗਣੀ ਦੀ ਤਸਵੀਰ ਵਾਇਰਲ ਹੋਣ ਤੋਂ ਬਾਅਦ ਆਖਿਰ ਸੋਨਾਕਸ਼ੀ ਨੇ ਦੱਸੀ ਸਲਮਾਨ ਤੇ ਆਪਣੇ ਰਿਸ਼ਤੇ ਦੀ ਸਚਾਈ

TeamGlobalPunjab
2 Min Read

ਨਿਊਜ਼ ਡੈਸਕ: ਸਲਮਾਨ ਖਾਨ ਅਤੇ ਸੋਨਾਕਸ਼ੀ ਸਿਨਹਾ ਦੀ ਹਾਲ ਹੀ ਵਿੱਚ ਇੱਕ ਤਸਵੀਰ ਵਾਇਰਲ ਹੋਈ ਸੀ, ਜਿਸ ਵਿੱਚ ਸਲਮਾਨ ਅਦਾਕਾਰਾ ਨੂੰ ਅੰਗੂਠੀ ਪਹਿਨਾਉਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਇਸ ਤਸਵੀਰ ਦੇ ਨਾਲ ਇਹ ਦਾਅਵਾ ਕੀਤਾ ਗਿਆ ਕਿ ਦੋਵਾਂ ਨੇ ਚੁੱਪ-ਚਪੀਤੇ ਵਿਆਹ ਕਰਵਾ ਲਿਆ ਹੈ। ਤਸਵੀਰ ਵਿੱਚ ਸੋਨਾਕਸ਼ੀ ਦੇ ਸੰਧੂਰ ਵੀ ਲੱਗਿਆ ਹੋਇਆ ਹੈ। ਹਾਲਾਂਕਿ ਜਲਦ ਹੀ ਇਹ ਸਾਫ਼ ਹੋ ਗਿਆ ਕਿ ਇਹ ਫੋਟੋਸ਼ਾਪਡ ਤਸਵੀਰ ਹੈ। ਹੁਣ ਇਸ ਤਸਵੀਰ ‘ਤੇ ਸੋਨਾਕਸ਼ੀ ਦਾ ਰਿਐਕਸ਼ਨ ਆਇਆ ਹੈ। ਉਨ੍ਹਾਂ ਨੇ ਇਸਨੂੰ ਬੇਵਕੂਫ਼ੀ ਭਰਿਆ ਦੱਸਿਆ।

ਵਾਇਰਲ ਹੋਈ ਤਸਵੀਰ ਵਿੱਚ ਸਲਮਾਨ ਖਾਨ ਨੇ ਸਫੈਦ ਸ਼ਰਟ ਅਤੇ ਕੋਟ ਪਾਹਿਨਿਆ ਹੋਇਆ ਹੈ, ਜਦਕਿ ਸੋਨਾਕਸ਼ੀ ਲਾਲ ਰੰਗ ਦੀ ਸਾੜ੍ਹੀ ਵਿੱਚ ਨਜ਼ਰ ਆ ਰਹੀ ਹੈ ਤੇ ਉਨ੍ਹਾਂ ਨੇ ਭਾਰੀ ਗਹਿਣੇ ਪਹਿਨੇ ਹੋਏ ਹਨ। ਤਸਵੀਰ ਨੂੰ ਧਿਆਨ ਨਾਲ ਦੇਖਣ ‘ਤੇ ਸਾਫ਼ ਪਤਾ ਲੱਗ ਜਾਂਦਾ ਹੈ ਕਿ ਇਹ ਇੱਕ ਫੇਕ ਫੋਟੋ ਹੈ।

ਸੋਨਾਕਸ਼ੀ ਨੇ ਪ੍ਰਤਿਕਿਰਿਆ ਦਿੰਦੇ ਲਿਖਿਆ, ‘ਕੀ ਤੁਸੀ ਇੰਨੇ ਮੂਰਖ ਹੋ ਕਿ ਤੁਸੀ ਅਸਲੀ ਅਤੇ ਮਾਰਫਡ ( ਬਦਲੀ ਗਈ ) ਤਸਵੀਰ ਵਿੱਚ ਫਰਕ ਨਹੀਂ ਦੱਸ ਸੱਕਦੇ।’ ਅੱਗੇ ਉਨ੍ਹਾਂ ਨੇ ਹਾਸੇ ਵਾਲਾ ਇਮੋਜੀ ਵੀ ਸ਼ੇਅਰ ਕੀਤਾ। ਇੱਕ ਯੂਜਰ ਨੇ ਸੋਨਾਕਸ਼ੀ ਦੇ ਕਮੈਂਟ ‘ਤੇ ਕਮੇਂਟ ਕਰਦਿਆ ਲਿਖਿਆ, ‘ਤੁਸੀ ਰਿਪਲਾਈ ਕਿਉਂ ਕਰ ਰਹੇ ਹੋ ?’ ਇੱਕ ਯੂਜਰ ਲਿਖਦੇ ਹਨ, ‘ਉਹ ਅਟੈਨਸ਼ਨ ਚਾਹੁੰਦੇ ਹਨ ਅਤੇ ਤੁਸੀ ਉਨ੍ਹਾਂ ਨੂੰ ਦੇ ਰਹੇ ਹੋ।’ ਇੱਕ ਹੋਰ ਯੂਜ਼ਰ ਨੇ ਲਿਖਿਆ, ‘ਮੈਨੂੰ ਖੁਸ਼ੀ ਹੈ ਤੁਸੀਂ ਇਸ ‘ਤੇ ਜਵਾਬ ਦਿੱਤਾ ਕਈ ਲੋਕਾਂ ਨੂੰ ਜਵਾਬ ਦੇਣਾ ਵੀ ਜ਼ਰੂਰੀ ਹੁੰਦਾ ਹੈ।’

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment