ਹਰੇ ਟਮਾਟਰ ਖਾਣ ਦੇ ਫਾਈਦੇ

Rajneet Kaur
2 Min Read

ਨਿਊਜ਼ ਡੈਸਕ: ਲਾਲ ਟਮਾਟਰ ਇੱਕ ਅਜਿਹੀ ਸਬਜ਼ੀ ਹੈ ਜੋ ਸਾਡੀ ਰਸੋਈ ਵਿੱਚ ਬਹੁਤ ਵਰਤੀ ਜਾਂਦੀ ਹੈ। ਲਾਲ ਟਮਾਟਰ ਦੀ ਵਰਤੋਂ ਸੂਪ ਅਤੇ ਸੌਸ ਵਿੱਚ ਵੀ ਕੀਤੀ ਜਾਂਦੀ ਹੈ ਪਰ ਕੀ ਤੁਸੀਂ ਕਦੇ ਹਰੇ ਟਮਾਟਰ ਨੂੰ ਵੀ ਖਾਧਾ ਹੈ। ਜੇਕਰ ਤੁਸੀਂ ਇਸ ਦੇ ਫਾਇਦੇ ਜਾਣਦੇ ਹੋ ਤਾਂ ਤੁਸੀਂ ਇਸ ਨੂੰ ‘ਨਾਂਹ’ ਨਹੀਂ ਕਹਿ ਸਕੋਗੇ। ਹਰੇ ਟਮਾਟਰ ਵਿੱਚ ਪੋਸ਼ਕ ਤੱਤਾਂ ਦੀ ਕੋਈ ਕਮੀ ਨਹੀਂ ਹੁੰਦੀ। ਇਸ ਵਿੱਚ ਵਿਟਾਮਿਨ ਏ, ਵਿਟਾਮਿਨ ਸੀ, ਕੈਲਸ਼ੀਅਮ ਅਤੇ ਪੋਟਾਸ਼ੀਅਮ ਪਾਏ ਜਾਂਦੇ ਹਨ ਜੋ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਆਓ ਜਾਣਦੇ ਹਾਂ ਕਿ ਜੇਕਰ ਇਸ ਰੰਗ ਦੇ ਟਮਾਟਰ ਖਾਏ ਜਾਣ ਤਾਂ ਇਹ ਸਰੀਰ ਲਈ ਕਿੰਨੇ ਫਾਇਦੇਮੰਦ ਹੋ ਸਕਦੇ ਹਨ।

 ਵਾਇਰਸ ਦੇ ਦੌਰ ਵਿਚ ਇਮਿਊਨਿਟੀ ਵਧਾਉਣ ‘ਤੇ ਬਹੁਤ ਜ਼ੋਰ ਦਿੱਤਾ ਜਾ ਰਿਹਾ ਸੀ ਕਿਉਂਕਿ ਇਸ ਨਾਲ ਇਨਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ। ਜੇਕਰ ਤੁਸੀਂ ਨਿਯਮਿਤ ਤੌਰ ‘ਤੇ ਹਰੇ ਟਮਾਟਰ ਦਾ ਸੇਵਨ ਕਰਦੇ ਹੋ, ਤਾਂ ਸਰੀਰ ਨੂੰ ਇਸ ਤੋਂ ਵਿਟਾਮਿਨ ਸੀ ਮਿਲੇਗਾ, ਜਿਸ ਨਾਲ ਇਮਿਊਨਿਟੀ ਵਧਦੀ ਹੈ। ਖਾਸ ਤੌਰ ‘ਤੇ ਜਦੋਂ ਮੌਸਮ ਵਿੱਚ ਬਦਲਾਅ ਹੁੰਦਾ ਹੈ, ਤਾਂ ਤੁਸੀਂ ਜ਼ੁਕਾਮ, ਖੰਘ ਅਤੇ ਬੁਖਾਰ ਤੋਂ ਬਚ ਸਕਦੇ ਹੋ।

ਹਰੇ ਟਮਾਟਰ ਨੂੰ ਨਿਯਮਤ ਭੋਜਨ ਵਿੱਚ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ ਕਿਉਂਕਿ ਇਹ ਅੱਖਾਂ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ। ਇਸ ‘ਚ ਬੀਟਾ ਕੈਰੋਟੀਨ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ, ਜਿਸ ਨਾਲ ਅੱਖਾਂ ਦਾ ਕੰਮ ਠੀਕ ਢੰਗ ਨਾਲ ਹੁੰਦਾ ਹੈ ਅਤੇ ਅੱਖਾਂ ਦੀ ਰੋਸ਼ਨੀ ਵਧਦੀ ਹੈ।

ਅਜੋਕੇ ਦੌਰ ਦੀ ਖਰਾਬ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ ਲੋਕਾਂ ਦੇ ਖੂਨ ‘ਚ ਖਰਾਬ ਕੋਲੈਸਟ੍ਰੋਲ ਦੀ ਮਾਤਰਾ ਕਾਫੀ ਵਧ ਗਈ ਹੈ, ਜਿਸ ਕਾਰਨ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਪੈਦਾ ਹੋ ਸਕਦੀ ਹੈ। ਅਜਿਹੇ ‘ਚ ਹਰੇ ਟਮਾਟਰ ਤੁਹਾਡੇ ਲਈ ਫਾਇਦੇਮੰਦ ਸੌਦਾ ਸਾਬਤ ਹੋ ਸਕਦੇ ਹਨ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment