ਦੇਸ਼ ‘ਚ ਪਿਛਲੇ 24 ਘੰਟੇ ਦੌਰਾਨ ਆਏ ਕੋਰੋਨਾ ਦੇ 14,000 ਤੋਂ ਵਧ ਕੇਸ, 4 ਲੱਖ ਦੇ ਨੇੜ੍ਹੇ ਕੁੱਲ ਅੰਕੜਾ

TeamGlobalPunjab
1 Min Read

ਨਵੀਂ ਦਿੱਲੀ: ਦੇਸ਼ ‘ਚ ਕੋਰੋਨਾ ਵਾਇਰਸ ਦੇ ਮਾਮਲੇ ਤੇਜੀ ਨਾਲ ਵੱਧਦੇ ਹੋਏ ਚਾਰ ਲੱਖ ਦੇ ਨੇੜ੍ਹੇ ਪਹੁੰਚ ਗਏ ਹਨ। ਪਿਛਲੇ 24 ਘੰਟੇ ‘ਚ 14,516 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ 375 ਲੋਕਾਂ ਦੀ ਮੌਤ ਹੋਈ ਹੈ। ਇਹ ਇੱਕ ਦਿਨ ਵਿੱਚ ਆਏ ਹੁਣ ਤੱਕ ਦੇ ਸਭ ਤੋਂ ਜ਼ਿਆਦਾ ਕੋਰੋਨਾ ਵਾਇਰਸ ਦੇ ਮਾਮਲੇ ਹਨ।

ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ, ਦੇਸ਼ ਵਿੱਚ ਹੁਣ ਤੱਕ ਕੋਵਿਡ-19 ਦੇ ਕੁੱਲ ਮਾਮਲੇ 3,95,048 ਹੋ ਗਏ ਹਨ। ਇਨ੍ਹਾਂ ‘ਚੋਂ 2,13,831 ਠੀਕ ਹੋ ਚੁੱਕੇ ਹਨ, ਜਦਕਿ 1,68,269 ਐਕਟਿਵ ਮਾਮਲੇ ਹਨ। ਕੁੱਲ ਮ੍ਰਿਤਕਾਂ ਦੀ ਗਿਣਤੀ ਵਧ ਕੇ 12,948 ਹੋ ਗਈ ਹੈ।

ਉੱਥੇ ਹੀ, ਪਹਿਲਾਂ ਦੇ ਹਿਸਾਬ ਨਾਲ ਕੋਰੋਨਾ ਦੀ ਜਾਂਚ ਵਿੱਚ ਵੀ ਤੇਜੀ ਲਿਆਈ ਗਈ ਹੈ। ਪਿਛਲੇ 24 ਘੰਟੇ ਵਿੱਚ 1,89,869 ਲੋਕਾਂ ਦੀ ਕੋਰੋਨਾ ਦੀ ਜਾਂਚ ਕੀਤੀ ਗਈ ਹੈ। ਇਸ ਤੋਂ ਇੱਕ ਦਿਨ ਪਹਿਲਾਂ 1,76,959 ਲੋਕਾਂ ਦੀ ਕੋਰੋਨਾ ਜਾਂਚ ਕੀਤੀ ਗਈ ਸੀ।

Share this Article
Leave a comment