ਬਠਿੰਡਾ : ਸੂਬੇ ਅੰਦਰ ਵਧ ਰਹੇ ਪਿਆਜ਼ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਤੇ ਅੱਜ ਹਾਲਾਤ ਇਹ ਬਣ ਗਏ ਹਨ ਕਿ ਹਨ ਬਠਿੰਡਾ ਵਿੱਚ ਪਿਆਜ਼ਾ ਲਈ ਇੱਕ ਵਿਅਕਤੀ ਦੇ ਕਤਲ ਦੀ ਗੱਲ ਵੀ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਇੱਥੇ ਇੱਕ ਪਿਆਜਾਂ ਦਾ ਭਰਿਆ ਟਰੱਕ ਲੁੱਟਣ ਲਈ ਕੁਝ ਅਣਪਛਾਤੇ ਵਿਅਕਤੀਆਂ ਨੇ ਟਰੱਕ ਚਾਲਕ ਬਨਵਾਰੀ ਲਾਲ ਦਾ ਕਤਲ ਕਰ ਦਿੱਤਾ। ਮੀਡੀਆ ਰਿਪੋਰਟਾਂ ‘ਚ ਸ਼ੱਕ ਇਹ ਵੀ ਜਤਾਇਆ ਜਾ ਰਿਹਾ ਹੈ ਕਿ ਕਾਤਲ ਟਰੱਕ ‘ਚ ਹੀ ਮੌਜੂਦ ਸਨ।
ਜਾਣਕਾਰੀ ਮੁਤਾਬਿਕ ਟਰੱਕ ਡਰਾਇਵਰ ਬਨਵਾਰੀ ਲਾਲ ਰਾਜਸਥਾਨ ਦਾ ਰਹਿਣ ਵਾਲਾ ਹੈ ਅਤੇ ਉਹ ਸਵੇਰੇ 4 ਵਜੇ ਨਰਵਾਨਾ ਰੋਡ ‘ਤੇ ਜਦੋਂ ਪਿਆਜ਼ ਨਾਲ ਭਰਿਆ ਟਰੱਕ ਲੈ ਕੇ ਜਾ ਰਿਹਾ ਸੀ ਤਾਂ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ । ਇਹ ਟਰੱਕ ਡਰਾਇਵਰ ਨਾਸਿਕ ਤੋਂ ਪਿਆਜ਼ ਲੈ ਕੇ ਬਠਿੰਡਾ ਆਇਆ ਸੀ। ਇੱਧਰ ਦੂਜੇ ਪਾਸੇ ਇਸ ਸਬੰਧੀ ਬਠਿੰਡਾ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ ਦੂਜੇ ਡਰਾਇਵਰ ਦੇ ਬਿਆਨਾਂ ਦੇ ਅਧਾਰ ‘ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।