ਸਰੀ : ਬ੍ਰਿਟਿਸ਼ ਕੋਲੰਬੀਆ ਦੀ ਐਂਟੀ-ਗੈਂਗ ਪੁਲਿਸ ਫੋਰਸ ਨੇ ਕੈਨੇਡਾ ਦੇ ਕਈ ਸੂਬਿਆਂ ਵਿੱਚ ਫੈਲੇ ਬ੍ਰਦਰਜ਼ ਕੀਪਰਜ਼ ਗੈਂਗ ਦੇ ਅਮਨਦੀਪ ਸਿੰਘ ਕੰਗ ਸਣੇ 6 ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਇਲਾਵਾ ਇਹਨਾਂ ਕੋਲੋਂ ਵੱਡੀ ਮਾਤਰਾ ਵਿੱਚ ਨਸ਼ਾ, ਹਥਿਆਰ ਤੇ ਨਕਦੀ ਬਰਾਮਦ ਕੀਤੀ ਗਈ ਹੈ।
ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ 29 ਸਾਲਾ ਅਮਨਦੀਪ ਸਿੰਘ ਕੰਗ, 25 ਸਾਲਾ ਤਨੀਸ਼ਾ ਭੱਟੀ, 21 ਸਾਲਾ ਐਂਡ੍ਰਿਊ ਮਿਗੁਏਲ, 22 ਸਾਲਾ ਡਿਲੇਨ ਰਾਬਰਟ, 21 ਸਾਲਾ ਜੰਨਤ ਬੀਬੀ ਨਦੀਮ ਅਤੇ 45 ਸਾਲਾ ਮੋਸ਼ਮੇਮ ਖਾਨ ‘ਤੇ ਨਸ਼ਾ ਤਸਕਰੀ ਸਣੇ ਵੱਖ-ਵੱਖ ਦੋਸ਼ਾਂ ਨਾਲ ਸਬੰਧਤ 27 ਦੋਸ਼ ਆਇਦ ਕੀਤੇ ਗਏ ਹਨ।
ਕੰਬਾਈਂਡ ਫੋਰਸਿਜ਼ ਸਪੈਸ਼ਲ ਇਨਫੋਰਸਮੈਂਟ ਯੂਨਿਟ (ਸੀਐਫਐਸਈਯੂ) ਦੇ ਅਪ੍ਰੇਸ਼ਨ ਅਫਸਰ ਡੰਕਨ ਪਾਊਂਡ ਨੇ ਦੱਸਿਆ ਕਿ ਪੁਲਿਸ ਦੀਆਂ ਵੱਖ-ਵੱਖ ਯੂਨਿਟਾਂ ਦੇ ਸਹਿਯੋਗ ਨਾਲ ਤਿੰਨ ਦੀ ਲੰਬੀ ਜਾਂਚ ਤੋਂ ਬਾਅਦ ਇਸ ਗਿਰੋਹ ਦੇ ਮੈਂਬਰਾਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਹੋਈ ਹੈ।
#CFSEUBC Makes Arrests & Secures Criminal Charges in Coordinated Enforcement Efforts Targeting Brothers Keepers Gang
Several people have been arrested & charged with criminal & drug related offences after a 3-year-long investigation. https://t.co/pb9HHH1voM#EndGangLife pic.twitter.com/49SqTzmUaV
— CFSEU-BC (@cfseubc) November 4, 2021

Here’s a video of our press conference earlier today in case you missed the news regarding the charges laid against the Brothers Keepers Gang. #CFSEUBC #EndGangLife
CFSEU-BC Makes Arrests & Secures Charges in Coordinated Efforts Targetin… https://t.co/Y86WbSTVqE via @YouTube
— CFSEU-BC (@cfseubc) November 5, 2021