ਸੁਮੇਧ ਸੈਣੀ ਨੂੰ ਬਹਿਬਲ ਕਲਾਂ ਗੋਲੀਕਾਂਡ ਮਾਮਲੇ ‘ਚ ਤਲਬ ਕਰਕੇ 4 ਘੰਟੇ ਲਈ ਕੀਤੀ ਗਈ ਪੁੱਛਗਿੱਛ

TeamGlobalPunjab
1 Min Read

ਚੰਡੀਗੜ੍ਹ(ਬਿੰਦੂ ਸਿੰਘ) : ਮਹੀਨਾ ਪਹਿਲਾਂ ਬਣਾਈ ਗਈ ਨਵੀਂ ਐਸਆਈਟੀ ਨੇ ਵਿਵਾਦਾਂ ‘ਚ ਘਿਰੇ ਰਹਿਣ ਵਾਲੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਬਹਿਬਲ ਕਲਾਂ ਗੋਲੀਕਾਂਡ ‘ਚ ਧਰਨੇ ‘ਤੇ ਬੈਠੇ ਦੋ ਮੁਜ਼ਾਹਰਾਕਾਰੀਆਂ ਦੀ ਹੋਈ ਮੌਤ ਦੇ ਸਿਲਸਿਲੇ ‘ਚ ਤਲਬ ਕਰਕੇ ਚਾਰ ਘੰਟੇ ਲਈ ਪੁੱਛਗਿੱਛ ਕੀਤੀ।

ਇਸ ਤੋਂ ਇਲਾਵਾ ਸਾਬਕਾ ਤੇ ਮੌਜੂਦਾ ਅਧਿਕਾਰੀਆਂ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਗਿਆ, ਜਿਨ੍ਹਾਂ ਦਾ ਕਿਸੇ ਨਾਂ ਕਿਸੇ ਤਰੀਕੇ ਘਟਨਾ ਨਾਲ ਤਾਲੁਕ ਸਾਹਮਣੇ ਆਇਆ ਸੀ। ਨਵੀਂ ਬਣੀ ਐਸਆਈਟੀ ਦੀ ਅਗਵਾਈ ਕਰ ਰਹੇ ਏਡੀਜੀਪੀ ਐਲ.ਕੇ ਯਾਦਵ ਦੀ ਅਗਵਾਈ ‘ਚ ਪੁੱਛਗਿੱਛ ਕੀਤੀ ਗਈ। ਸਿੱਟ ਮੁਖੀ ਯਾਦਵ ਦੇ ਨਾਲ ਡੀਆਈਜੀ ਸੁਰਜੀਤ ਸਿੰਘ ਤੇ ਆਈਜੀ ਰਾਕੇਸ਼ ਅਗਰਵਾਲ ਵੀ ਮੌਜੂਦ ਸਨ।

ਇਸ ਦੌਰਾਨ ਡੀਆਈਜੀ ਰਣਬੀਰ ਸਿੰਘ ਖੱਟੜਾ, ਸਾਬਕਾ ਐਸਐਸਪੀ ਚਰਣਜੀਤ ਸ਼ਰਮਾ, ਉਸ ਸਮੇਂ ਦੇ ਡੀਆਈਜੀ ਫਿਰੋਜਪੁਰ ਰੇਂਜ ਅਮਰ ਸਿੰਘ ਚਾਹਲ, ਉਸ ਸਮੇਂ ਕੋਟਕਪੂਰਾ ਦੇ ਐਸਡੀਐਮ ਰਹੇ ਹਰਜੀਤ ਸਿੰਘ, ਸਾਬਕਾ ਐਸ ਐਸ ਪੀ ਸੁਖਮਿੰਦਰ ਸਿੰਘ ਮਾਨ, ਆਈਜੀ ਪਰਮਰਾਜ ਸਿੰਘ ਉਮਰਾਨੰਗਲ ਵੀ ਅੱਜ ਸਿਟ ਅੱਗੇ ਪੇਸ਼ ਹੋਏ।

Share this Article
Leave a comment