ਸਿੰਘੂ ਕਤਲਕਾਂਡ ਦੀ ਅਸਲ ਸੱਚਾਈ ਆਈ ਸਾਹਮਣੇ, ਵਕੀਲਾਂ ਨੇ ਜਾਂਚ ਤੋਂ ਬਾਅਦ ਕੀਤੇ ਵੱਡੇ ਖੁਲਾਸੇ

TeamGlobalPunjab
3 Min Read

ਚੰਡੀਗੜ੍ਹ: ਸਿੰਘੂ ਬਾਰਡਰ ‘ਤੇ ਹੋਈ ਬੇਅਦਬੀ ਦੀ ਘਟਨਾ ਤੋਂ ਬਾਅਦ ਕਤਲ ਦੇ ਮਾਮਲੇ ਵਿਚ ਘਟਨਾ ਵਾਲੀ ਥਾਂ ‘ਤੇ ਜਾ ਕੇ ਵਕੀਲਾਂ ਦੇ ਪੈਨਲ ਨੇ ਲਖਵੀਰ ਸਿੰਘ ਦੇ ਕਤਲ ਕੇਸ ਦੀ ਪੂਰੀ ਜਾਂਚ ਕੀਤੀ ਹੈ। ਐਡਵੋਕੇਟ ਨਵਕਿਰਨ ਸਿੰਘ ਨੇ ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜੋ ਤੱਥ ਸਾਹਮਣੇ ਆਏ ਹਨ ਉਹ ਬੇਅਦਬੀ ਕਾਰਨ ਹੀ ਲਖਵੀਰ ਸਿੰਘ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਹਨ। ਪਰ ਇਸ ਕਤਲ ਪਿੱਛੇ ਜਾਂ ਫ਼ਿਰ ਬੇਅਦਬੀ ਮਾਮਲੇ ਵਿੱਚ ਕਿਸਦਾ ਕੀ ਹੱਥ ਹੈ , ਇਹ ਵੀ ਵੱਡੀ ਜਾਂਚ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਨਿਹੰਗ ਸਿੰਘਾਂ ਨੂੰ ਕਾਨੂੰਨੀ ਸਹਾਇਤਾ ਵੀ ਮਿਲਣੀ ਚਾਹੀਦੀ ਹੈ।

ਪੰਜ ਵਕੀਲਾਂ ਦੇ ਪੈਨਲ ਨੇ  ਉਡਨਾ ਦਲ ਦੇ ਮੁਖੀ ਬਾਬਾ ਬਲਵਿੰਦਰ ਸਿੰਘ ਨਾਲ ਮੁਲਾਕਾਤ ਕੀਤੀ, ਜਿਥੇ ਇਹ ਘਟਨਾ ਵਾਪਰੀ ਸੀ। ਵਕੀਲਾਂ ਨੂੰ ਮਿਲੀ ਜਾਣਕਾਰੀ ਅਨੁਸਾਰ ਜਿਸ ਵੇਲੇ ਇਹ ਬੇਅਦਬੀ ਦੀ ਘਟਨਾ ਵਾਪਰੀ, ਉਸ ਸਮੇਂ ਬਾਬਾ ਬਲਵਿੰਦਰ ਸਿੰਘ ਮੌਕੇ ਉੱਤੇ ਮੌਜੂਦ ਨਹੀਂ ਸਨ। ਜਾਣਕਾਰੀ ਅਨੁਸਾਰ ਬੇਅਦਬੀ ਕਰਨ ਵਾਲਾ ਲਖਬੀਰ ਸਿੰਘ ਕਈ ਦਿਨਾਂ ਤੋਂ ਇਸ ਦਲ ਦੇ ਮੋਰਚੇ ਨੇੜੇ ਸੇਵਾ ਕਰ ਰਿਹਾ ਸੀ। ਬੇਅਦਬੀ ਵਾਲੇ ਦਿਨ ਵੀ ਉਹ ਤਿੰਨ ਵਜੇ ਮਹਾਰਾਜ ਦੇ ਪ੍ਰਕਾਸ਼ ਵੇਲੇ ਨਿਹੰਗ ਸਿੰਘਾਂ ਨਾਲ ਸੀ ਪਰ ਬਾਅਦ ‘ਚ ਉਹ ਸਰਬਲੋਹ ਦੀ ਪੋਥੀ ਉੱਥੋਂ ਕਿਸੇ ਸੁੰਨਾਸਨ ਥਾਂ ਉੱਤੇ ਲੈ ਗਿਆ।

ਜਦੋਂ ਭਾਲ ਕਰਨ ‘ਤੇ ਲਖਬੀਰ ਸਿੰਘ ਸਰਬਲੋਹ ਦੀ ਪੋਥੀ ਨਾਲ ਫੜਿਆ ਗਿਆ ਤਾਂ ਉਸ ਕੋਲੋਂ ਪੁੱਛਗਿੱਛ ਕੀਤੀ ਗਈ। ਕੁੱਝ ਨਿਹੰਗ ਸਿੰਘਾਂ ਨੇ ਆਪਣੇ ਗੁਰੂ ਦੀ ਬੇਅਦਬੀ ਹੋਣ ਦੇ ਗੁੱਸੇ ਵਜੋਂ ਉਸਦਾ ਇਕ ਹੱਥ ਵੱਢ ਦਿੱਤਾ ਤੇ ਬਾਅਦ ‘ਚ ਇਕ ਹੋਰ ਨਿਹੰਗ ਨੇ ਘਟਨਾ ਵਾਲੀ ਥਾਂ ਉੱਤੇ ਪਹੁੰਚਣ ਤੋਂ ਬਾਅਦ ਉਸਦਾ ਪੈਰ ਵੱਢ ਦਿੱਤਾ। ਨਿਹੰਗਾ ਨੇ ਕਿਹਾ ਕਿ ਉਹ ਆਪਣੇ ਗੁਰੂ ਦੀ ਬੇਅਦਬੀ ਨਹੀਂ ਸਹਿ ਸਕਦੇ ਤੇ ਕਿਸੇ ਵੀ ਬੇਅਦਬੀ ਵਿਚ ਹੁਣ ਤੱਕ ਕੋਈ ਇਨਸਾਫ ਨਹੀਂ ਮਿਲਿਆ ਹੈ। ਲਖਬੀਰ ਸਿੰਘ ਨੂੰ ਕੋਈ ਮੈਡੀਕਲ ਸਹਾਇਤਾ ਨਾ ਮਿਲਣ ਕਰਕੇ ਉਸਦੀ ਮੌਤ ਹੋ ਗਈ, ਹਾਲਾਂਕਿ ਇਸ ਤੋਂ ਪਹਿਲਾਂ ਉਸ ਕੋਲੋਂ ਕਾਫੀ ਕੁਝ ਪੁੱਛਿਆ ਗਿਆ ਹੈ।

ਵਕੀਲਾਂ ਨੇ ਜਥੇਦਾਰ ਬਾਬਾ ਅਮਨ ਸਿੰਘ ਤੇ ਇੰਸਪੈਕਟਰ ਰਵੀ ਕੁਮਾਰ ਨਾਲ ਵੀ ਮੁਲਾਕਾਤ ਕੀਤੀ, ਜਿਸਨੇ ਦੱਸਿਆ ਕਿ ਕੁੰਡਲੀ ਪੁਲਿਸ ਸਟੇਸ਼ਨ ਉੱਤੇ 15 ਅਕਤੂਬਰ ਨੂੰ ਐਫਆਈਆਰ 612 ਦਰਜ ਕੀਤੀ ਗਈ ਹੈ। ਇਸ ਮਾਮਲੇ ਵਿਚ ਹੁਣ ਤੱਕ ਚਾਰ ਨਿਹੰਗ ਸਿੰਘ ਨਰਾਇਣ ਸਿੰਘ, ਸਰਬਜੀਤ ਸਿੰਘ, ਭਗਵੰਤ ਸਿੰਘ ਤੇ ਗੋਬਿੰਦਪ੍ਰੀਤ ਸਿੰਘ ਨੇ ਆਤਮਸਮਰਪਣ ਕੀਤਾ ਹੈ। ਵਕੀਲਾਂ ਦੇ ਅਨੁਸਾਰ ਐਫਆਈਆਰ ਵਿਚ ਐਸਸੀਐਸਟੀ ਐਕਟ ਵੀ ਬਿਨਾਂ ਕਿਸੇ ਜਾਂਚ ਦੇ ਜੋੜਿਆ ਗਿਆ ਹੈ।

- Advertisement -

ਪੂਰੀ ਜਾਣਕਾਰੀ ਲਈ ਦੇਖੋ ਵੀਡੀਓ :

Share this Article
Leave a comment