ਸੁਖਬੀਰ ਦੀ ਲਾਲ ਡਾਇਰੀ ਦਾ ਡਰ ਕੁੰਵਰ ਵਿਜੇ ਨੂੰ ਵੀ ਸਤਾਉਣ ਲੱਗ ਪਿਆ ਹੈ? ਬੇਅਦਬੀ ਮਾਮਲਿਆਂ ਦੀ ਜਾਂਚ ਨਹੀਂ ਚੜ੍ਹੇਗੀ ਸਿਰੇ? ਬਾਦਲ ਹੋਣਗੇ ਦੋਸ਼ ਮੁਕਤ ?

TeamGlobalPunjab
7 Min Read

ਪਟਿਆਲਾ : ਬਿੱਤੀ ਕੱਲ੍ਹ ਦਾ ਦਿਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਘੋਰਪ੍ਰੀਖਿਆ ਵਾਲਾ ਰਿਹਾ। ਸਵੇਰ ਹੁੰਦਿਆ ਹੀ ਜਿੱਥੇ ਇੱਕ ਅਖਬਾਰ ਨੇ ਕੈਪਟਨ ਦੇ ਹਵਾਲੇ ਨਾਲ ਇਕ ਖਬਰਛਾਪ ਦਿੱਤੀ ਕਿ ਮੁੱਖ ਮੰਤਰੀ ਨੇ ਵੱਡੇ ਬਾਦਲ ਨੂੰ ਬੇਅਦਬੀ ਦੇ ਮਾਮਲਿਆ ਵਿਚ ਕਲੀਨ ਚੀਟ ਦੇ ਦਿੱਤੀਹੈ, ਉੱਥੇ ਦੁਪਹਿਰ ਤੱਕ ਪੰਜਾਬ ਪਰਦੇਸ ਕਾਂਗਰਸ ਕਮੇਟੀ ਵੱਲੋ ਕੈਪਟਨ ਦੇ ਇਸ ਬਿਆਨ ‘ਤੇ ਇਹ ਕਹਿੰਦਿਆ ਲਿਖਤੀ ਸਫਾਈ ਵੀ ਆ ਗਈ ਕਿ ਅਖਬਾਰ ਨੇ ਮੁੱਖ ਮੰਤਰੀ ਦੇ ਬਿਆਨ ਨੂੰਗਲਤ ਨਜ਼ਰੀਏ ਨਾਲ ਪੇਸ਼ ਕੀਤਾ ਹੈ। ਇਸ ਮਾਮਲੇ ਵਿਚ ਜੇਕਰ ਸੌ ਗੱਲ ਦੀ ਇਕ ਗੱਲ ਕਰੀਏ, ਤਾਂ ਕੈਪਟਨਨੇ ਆਪਣੇ ਬਿਆਨ ਤੋਂ ਕੂਹਣੀ ਮੋੜ ਕੱਟ ਲਿਆ ਹੈ, ਤੇ ਹੁਣ ਹਲਾਤ ਇਹ ਬਣ ਗਏ ਹਨ ਕਿ ਇਹ ਸਭ ਦੇਖ ਕੇ ਇਹ ਚਰਚਾ ਛਿੜ ਗਈਹੈ ਕਿ ਕੈਪਟਨ ਦੇ ਬਿਆਨ ਤੋਂ ਬਾਅਦ ਉੱਠੇ ਵਿਵਾਦ ਨੂੰ ਦੇਖਦਿਆ ਕੀ ਐਸ ਆਈ ਟੀ ਅਧਿਕਾਰੀ ਹੁਣ ਵੀਬੇਅਦਬੀ ਤੇ ਗੋਲੀ ਕਾਂਡ ਮਾਮਲਿਆਂ ਦੀ ਜਾਂਚ ਨਿਡਰ ਹੋ ਕੇ ਕਰ ਪਾਉਣਗੇ ? ਕਿਉਂਕਿ ਇੱਥੇ ਤਾਂਉਨ੍ਹਾਂ ਜਾਂਚ ਅਧਿਕਾਰੀਆਂ ਨੂੰ ਆਪਣੇ ਪਿੱਛੇ ਲੱਗੀ ਉਹ ਟੇਕ ਹੀ ਖਿਸਕੀ ਹੋਈ ਨਜ਼ਰ ਆਉਣ ਲੱਗ ਪਈਹੈ, ਜਿਸ ਟੇਕ ਦੇ ਆਸਰੇ ਇਹ ਲੋਕ ਪੰਜਾਬ ਅੰਦਰ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਪਰਕਾਸ਼ ਸਿੰਘਬਾਦਲ ਦੇ ਪਰਿਵਾਰ ਤੋਂ ਇਲਾਵਾਂ ਹੋਰ ਕਈ ਅਕਾਲੀਆਂ ਤੇ ਪੁਲਿਸ ਅਧਿਕਾਰੀਆਂ ਵਿਰੁੱਧ ਜਾਂਚ ਕਰਕੇਉਨ੍ਹਾਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਖੜ੍ਹਾ ਕਰਨ ਦਾ ਜਿਗਰਾ ਰੱਖੀ ਬੇਠੇ ਸਨ।

ਇਹ ਸਭ ਪੜ੍ਹਕੇ ਤੁਹਾਡੇ ਮਨ ਵਿਚ ਇਹ ਸਵਾਲ ਜਰੂਰ ਉੱਠਿਆ ਹੋਣਾ ਕੀ ਅਸੀਂ ਇਹ ਸਭ ਕਿਹੜੀਆਂ ਚਰਚਾਵਾਂ ਦੇ ਬਿਨ੍ਹਾਂ ਤੇ ਕਿਹਾਜਾ ਰਿਹਾ ਹੈ ਕਿਉਂਕਿ ਕਿੱਥੇ ਜਾਂਚ ਅਧਿਕਾਰੀਆਂ ਵੱਲੋ ਕੀਤੀ ਜਾ ਰਹੀ ਜਾਂਚ ਤੇ ਕਿੱਥੇ ਮੁੱਖਮੰਤਰੀ ਵੱਲੋ ਇਕ ਅਖਬਾਰ ਨੂੰ ਦਿੱਤਾ ਗਿਆ ਬਿਆਨ । ਚੱਲੋ ਅੱਜ ਤੁਹਾਡਾ ਇਹ ਤੋਖ਼ਲਾ ਵੀ ਦੂਰ ਕਰਦੇਹਾਂ ਕਿ ਇਹ ਚਰਚਾਵਾਂ ਕਿਉਂ ਛਿੜੀਆਂ ਤੇ ਇਸ ਪਿੱਛੇ ਦਿਆਂ ਕੀ ਕਹਾਣੀਆਂ ਹਨ । ਪਰ ਇਸ ਸਭ ਨੂੰਸਮਝਣ ਲਈ ਸਾਨੂੰ ਪੰਜਾਬ ਦੀ ਸਿਆਸਤ ਦੇ ਥੋੜਾ ਫਲੈਸ਼ਬੈਕ ‘ਚ ਜਾਣਾ ਪਏਗਾ । ਚਲੋ ਚਲਦੇ ਹਾਂ ।ਜਰਾ ਯਾਦ ਕਰੋ 27 ਅਗਸਤ2018 ਦਾ ਉਹ ਦਿਨ ਜਿਸ ਦਿਨ ਪੰਜਾਬ ਵਿਧਾਨ ਸਭਾ ਅੰਦਰ ਸਾਰੇ ਵਿਧਾਇਕ ਚੀਕ ਚੀਕ ਕੇ, ਝੋਲੀਆਂ ਅੱਡਅੱਡ ਕੇ, ਬਾਦਲਾਂ ਖਿਲਾਫ ਕਰਵਾਈ ਦੀ ਮੰਗ ਕਰ ਰਹੇ ਸਨ । ਜਰਾ ਯਾਦ ਕਰੋ ਸਾਰੇ ਦਿਨ ਦੀ ਉਸ ਕਾਰਵਾਈਤੋਂ ਬਾਅਦ ਵਿੱਚ ਨਤੀਜਾ ਕੀ ਨਿਕਲਿਆ ?ਕੈਪਟਨ ਸਰਕਾਰ  ਨੇ ਗੋਲੀ ਕਾਂਡ ਮਾਮਲਿਆਂ ਵਿੱਚ ਤਾਂ ਐਸ ਆਈ ਟੀ ਬਣਾਦਿੱਤੀ ਤੇ ਬੈਅਦਬੀ ਮਾਮਲੀਆਂ ਦੀ ਜਾਂਚ ਇਹ ਜਾਣਦੇ ਹੋਏ ਵੀ ਸੀ ਬੀ ਆਈ ਤੋਂ ਵਾਪਸ ਲੈਣ ਦਾ ਮੱਤਾਪਾਸ ਕਰ ਦਿੱਤਾ ਗਿਆ ਕਿ ਸੀ ਬੀ ਆਇ ਨੂੰ ਇੱਕ ਵਾਰ ਦਿੱਤੀ ਗਈ ਜਾਂਚ ਮੁੜ ਵਾਪਸ ਲਈ ਹੀ ਨਹੀਂ ਜਾ ਸਕਦੀ ।

ਫਿਰ ਸ਼ੁਰੁ ਹੋਈ ਚਰਚਾ ਕਿ ਐਸ ਆਈ ਟੀ ਕਿਹੜੇ ਪੁਲਿਸ ਅਧਿਕਾਰਿਆਂ ਨੂੰ ਲੈਕੇ ਬਣਾਈ ਜਾਵੇਗੀ। ਲੋਕ ਹਰ ਰੋਜ਼ ਇਸ ਖਬਰ ਦੀ ਤਲਾਸ਼ ਵਿੱਚ ਰਹਿੰਦੇ ਕਿ ਐਸ ਆਈ ਟੀ ਬਣੀ ਕਿ ਨਹੀਂ ? ਜਦੋਂ ਕਾਫੀ ਦਿਨ ਬੀਤ ਜਾਣ ਦੇ ਬਾਵਜੂਦ ਵੀ ਐਸਆਈਟੀ ਨਹੀਂ ਬਣੀ ਤਾਂ ਇਹ ਚਰਚਾ ਛਿੜਗਈ ਕਿ ਪਿਛਲੇ ਕੌੜੇ ਤਜ਼ਰਬਿਆਂ ਨੂੰ ਦੇਖਦਿਆਂ ਕੋਈ ਪੁਲਿਸ ਅਧਿਕਾਰੀ ਐਸਆਈਟੀ ਮੈਂਬਰ ਬਣਕੇ ਆਉਣਾ ਹੀਨਹੀਂ ਚਾਹੁੰਦਾ। ਕੌੜੇ ਤਜ਼ਰਬੇ ਇਸ ਲਈ ਕਿਉਂਕਿ ਜਿੱਥੇ ਕੈਪਟਨ ਸਰਕਾਰ ਵੱਲੋਂ ਬਾਦਲਾਂ ‘ਤੇ ਦਰਜ ਕੀਤੇ ਕੇਸ ਅਦਾਲਤ ਵਿੱਚ ਜਾਕੇ ਪਿਟ ਗਏ ਉੱਥੇ ਬਾਦਲ ਸਰਕਾਰ ਵੱਲੋਂ ਕੈਪਟਨ ‘ਤੇ ਦਰਜ ਕੀਤੇ ਕੇਸਾਂ ਦਾ ਵੀ ਅਦਾਲਤ ਵਿੱਚ ਉਹੋ ਹਸ਼ਰ ਹੋਇਆ ਜੋ ਬਾਦਲਾਂ ਦੇ ਕੇਸਾਂਨਾਲ ਹੋਇਆ ਸੀ । ਯਾਨੀ ਨਤੀਜਾ ਸਿਫਰ । ਅਜਿਹੇ ਵਿੱਚ ਜਿੱਥੇ ਕੈਪਟਨ ਵਿਰੁੱਧ ਆਮਦਨੀ ਤੋਂ ਵੱਧ ਜਾਇਦਾਦਬਣਾਉਣ ਦੇ ਮਾਮਲੇ ਦੀ ਜਾਂਚ ਕਰਨ ਵਾਲਾ ਐਸ ਐਸ ਪੀ ਸ਼ਿਵ ਕੁਮਾਰ ਵਰਮਾ ਇਹ ਕਹਿਕੇ ਅਦਾਲਤ ਵਿੱਚਆਪਣਾ ਦੁੱਖੜਾ ਰੋ ਰਿਹਾ ਹੈ ਕਿ ਉਸਨੇ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਦਰਜ ਕੇਸ ਦੀ ਜਾਂਚ ਕੀਤੀਸੀ ਇਸ ਲਈ ਮੇਰੇ ਤੇ ਝੁਠਾ ਪਰਚਾ ਦਰਜ ਕੀਤਾ ਗਿਆ ਹੈ ਉੱਥੇ ਬਾਦਲਾਂ ਵਿਰੁੱਧ ਦਰਜ ਕੈਸਾਂ ਦੀ ਜਾਂਚਕਰਨ ਵਾਲੇ ਅਧਿਕਾਰੀਆਂ ਨੂੰ  ਵੀ ਅਕਾਲੀ ਭਾਜਪਾਸਰਕਾਰ ਵੇਲੇ ਖੁੱਡੇ ਲਾਇਨ ਲੱਗਿਆਂ ਸਾਰਿਆਂ ਨੇ ਵੇਖਿਆ।

ਇਹ ਉਹ ਉਦਾਹਰਨਾਂ ਸਨ ਜਿਹੜੀਆਂ ਇਹ ਨਸੀਹਤ ਦੇਂਦੀਆਂ ਸਨਕਿ ਸਿਆਸਤ ਦਾਨਾਂ ਦੇ ਫਟੇ ਵਿੱਚ ਲੱਤ ਨਾ ਅੜਾਉ ਪਰ ਇਸ ਦੇ ਬਾਵਜੂਦ ਕੁੱਝ ਦੇਰੀ ਬਾਅਦ ਹੀ ਸਹੀ ਗੋਲੀਕਾਂਡ ਮਾਮਲਿਆਂ ਦੀ ਜਾਂਚ ਕਰਨ ਲਈ ਵਿਸ਼ੇਸ਼ ਏਡੀਜੀਪੀ ਪ੍ਰਬੋਧ ਕੁਮਾਰ ਦੀ ਅਗਵਾਈ ਹੇਠ ਪੰਜ ਮੈਂਬਰੀਸਿੱਟ ਬਣਕੇ ਤਿਆਰ ਹੋ ਗਈ ਜਿਸ ਵਿੱਚ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਵੀ ਵਿਸ਼ੇਸ਼ ਜਗ੍ਹਾਦਿੱਤੀ ਗਈ । ਸਮਾਂ ਬੀਤਿਆ ਤੇ ਹੋਲੀ ਹੋਲੀ ਇਹ ਗੱਲ ਸਾਹਮਣੇ ਆਈ ਕਿ ਪ੍ਰਬੋਧ ਕੁਮਾਰ ਸਮੇਤ ਬਾਕੀਦੇ ਚਾਰ ਮੈਂਬਰ ਤਾਂ ਸ਼ਾਂਤ ਹੀ ਬੈਠੇ ਹਨ ਇਹ ਜਾਂਚ ਤਾਂ ਸਿਰਫ ਕੁੰਵਰ ਵਿਜੇ ਪ੍ਰਤਾਪ ਸਿੰਘ ਹੀ ਕਰਰਿਹਾ ਹੈ । ਲਿਹਾਜਾ ਜਿਹੜੇ ਜਿਹੜੇ ਲੋਕ ਇਸ ਜਾਂਚ ਵਿੱਚ ਫਸਦੇ ਚਲੇ ਗਏ ਤੇ ਜਿਹੜੇ ਜਿਹੜੇ ਲੋਕਾਂਦੀ ਅੱਗੇ ਫਸਣ ਦੀ ਉਮੀਦ ਹੋਣ ਲੱਗ ਪਈ ਉਨ੍ਹਾਂ ਸਾਰਿਆਂ ਦੇ ਨਿਸ਼ਾਨੇ ‘ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਆ ਗਏ । ਸੁਖਬੀਰ ਬਾਦਲ, ਬਿਕਰਮਸਿੰਘ ਮਜੀਠੀਆ ਅਤੇ ਕਈ ਹੋਰ ਅਕਾਲੀ ਆਗੂਆਂ ਨੇ ਤਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸਿੱਧਾਸਿੱਧਾ ਧਮਕਾਉਣਾ ਸ਼ੁਰੂ ਕਰ ਦਿੱਤਾ। ਸੁਖਬੀਰ ਦੀ ਲਾਲ ਡਾਇਰੀ ਦਾ ਡਰ ਅੱਜ  ਪੰਜਾਬ ਦੇ ਕਿਹੜੇ ਪੁਲਿਸ ਅਧਿਕਾਰੀ ਨੂੰ ਨਹੀਂ ਹੈ, ਇਹਕਹਿਣਾ ਔਖਾ ਹੋਵੇਗਾ। ਪਰ ਇਸਦੇ ਬਾਵਾਜੂਦ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਨਾ ਤਾਂ ਕਿਸੇ ਦੀਧਮਕੀ ਮੰਨੀ, ਤੇ ਨਾ ਹੀ ਇਹ ਪ੍ਰਵਾਹ ਕੀਤੀ ਕੀ ਜਿਸ ਵਿਰੁੱਧ ਉਹ ਜਾਂਚ ਕਰ ਰਹੇ ਹਨ, ਉਸਦਾ ਸਮਾਜਿਕਰੁਤਬਾ ਕੀ ਹੈ। ਇਥੋ ਤੱਕ ਕਿ ਉਨ੍ਹਾਂ ਵਿਰੁੱਧ ਚੋਣ ਕਮਿਸ਼ਨ ਕੋਲ ਵੀ ਸ਼ਿਕਾਇਤਾ ਗਈਆਂ ਪਰ ਉਹ ਆਪਣੀ ਜਾਂਚ ਵਾਲੇ ਸਟੈਂਡ ‘ਤੇ ਅੜੇ ਰਹੇ ।

- Advertisement -

ਅਜਿਹੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਬਾਦਲਾਂ ਨੂੰ ਕਲੀਨ ਚਿੱਟ ਦੇਂਦੇ ਬਿਆਨ ਨੂੰ ਪੜ੍ਹਕੇ ਕੁੰਵਰ ਵਿਜੇ ਦੇ ਹੌਂਸਲੇ ਅਜੇ ਵੀ ਕਾਇਮ ਰਹਿਣਗੇ, ਇਸ ਉੱਤੇ ਸ਼ੱਕ ਕੀਤਾ ਜਾਣ ਲੱਗ ਪਿਆ ਹੈ। ਚਰਚਾ ਇਹ ਛਿੜ ਗਈ ਹੈ ਕਿ ਇੱਕ ਕੈਪਟਨ ਅਮਰਿੰਦਰ ਸਿੰਘ ਹੀ ਸਨ, ਜਿਨ੍ਹਾਂ ਦੇ ਟੇਕ ਆਸਰੇ ਉਹ ਇਸ ਜਾਂਚ ਨੂੰ ਨਿਡਰ ਹੋ ਕੇ ਅੱਗੇ ਵਧਾ ਰਹੇ ਸਨ, ਪਰ ਹੁਣ ਸਿਆਸਤ ਨੇ ਜਿਸ ਤਰਾਂਹ ਪਲਟਾ ਖਾਧਾ ਹੈ, ਉਸ ਨੂੰ ਦੇਖਦਿਆ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸੁਖਬੀਰ ਦੀ ਲਾਲ ਡਾਇਰੀ ਡਰਾਉਣ ਲੱਗ ਪਈ ਹੋਣੀ ਐ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਵਿੱਚ ਕਿੰਨੀ ਕੁ ਸੱਚਾਈ ਹੈ ਤੇ ਜੇਕਰ ਇਹ ਸੱਚ ਹੈ ਤਾਂ ਫਿਰ ਬੇਅਦਬੀ ਅਤੇ ਗੋਲੀ ਕਾਂਡ ਮਾਮਲਿਆਂ ਦੀ ਜਾਂਚ ਵਾਲੀ ਮੈਹਸ ਵੀ ਪਾਣੀ ‘ਚ ਗਈ ਸਮਝੋ।

Share this Article
Leave a comment