ਚੰਡੀਗੜ੍ਹ – ਡਰੱਗ ਕੇਸ ਮਾਮਲੇ ਵਿੱਚ ਚੀਨੀ ਸਰਕਾਰ ਦੇ ਕਾਰਜਕਾਲ ਦੌਰਾਨ ਬਣਾਈ ਗਈ SIT ਦੀ ਟੀਮ ਦੇ ਸਾਰੇ ਅਫ਼ਸਰ ਬਦਲ ਕੇ ਨਵੇਂ ਮੈਂਬਰ ਲਾ ਦਿੱਤੇ ਗਏ ਹਨ।
ਹੁਣ ਇਸ ਨਵੀਂ ਟੀਮ ਦੀ ਅਗਵਾਈ ਆਈਜੀ ਗੁਰਸ਼ਰਨ ਸਿੰਘ ਸੰਧੂ ਕਰਨਗੇ। ਮੁੱਖਮੰਤਰੀ ਭਗਵੰਤ ਮਾਨ ਨੇ ਪੁਲੀਸ ਮਹਿਕਮੇ ਨੂੰ ਜਾਰੀ ਕੀਤੇ ਪਹਿਲੇ ਹੁਕਮਾਂ ਤਹਿਤ ਅਕਾਲੀ ਦਲ ਆਗੂ ਬਿਕਰਮ ਮਜੀਠੀਆ ਤੇ ਚੱਲ ਰਹੇ ਡਰੱਗ ਕੇਸ ਨੂੰ ਲੈ ਕੇ ਚੰਨੀ ਸਰਕਾਰ ਦੌਰਾਨ ਬਣੀ SIT ਟੀਮ ਦੇ ਸਾਰੇ ਮੈਂਬਰਾਂ ਨੂੰ ਬਦਲ ਦੇਣ ਦੇ ਹੁਕਮ ਜਾਰੀ ਕੀਤੇ ਹਨ।
ਇਸ ਟੀਮ ਦੇ ਮੈਂਬਰਾਂ ‘ਚ ਦੋ ਏਆਈਜੀ ਰੇੈੱਕ ਦੇ ਅਫ਼ਸਰ ਐੱਸ ਰਾਹੁਲ ਅਤੇ ਰਣਜੀਤ ਸਿੰਘ, ਇਸ ਤੋਂ ਇਲਾਵਾ ਦੋ ਡੀਐਸਪੀ ਲਾਏ ਗਏ ਹਨ।