ਗਾਇਕ ਜ਼ੁਬਿਨ ਗਰਗ ਦੀ ਮੌਤ ਤੋਂ ਬਾਅਦ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕੀਤਾ ਵੱਡਾ ਖੁਲਾਸਾ

Global Team
3 Min Read

ਅਸਾਮ: ਮਸ਼ਹੂਰ ਅਸਾਮੀ ਗਾਇਕ ਜ਼ੁਬੀਨ ਗਰਗ ਦੀ ਮੌਤ ਹੁਣ ਇੱਕ ਵੱਡਾ ਸਵਾਲ ਬਣ ਗਈ ਹੈ। ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕਿਹਾ ਹੈ ਕਿ ਜ਼ੁਬਿਨ ਦੀ ਹੱਤਿਆ ਕੀਤੀ ਗਈ ਹੈ ਅਤੇ ਦੋਸ਼ੀ ਵਿਅਕਤੀ ਕਾਨੂੰਨ ਤੋਂ ਬਚ ਨਹੀਂ ਸਕਣਗੇ। ਸ਼ੁਰੂ ਵਿੱਚ, ਸਿੰਗਾਪੁਰ ਪ੍ਰਸ਼ਾਸਨ ਨੇ ਇਸਨੂੰ ਇੱਕ ਆਮ ਘਟਨਾ ਦੱਸਿਆ। ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਅੱਜ ਵਿਧਾਨ ਸਭਾ ‘ਚ ਦੱਸਿਆ ਕਿ ਗਾਇਕ ਜ਼ੁਬੀਨ ਗਰਗ ਦੀ ਮੌਤ ਕੋਈ ਹਾਦਸਾ ਨਹੀਂ ਸਗੋਂ ਕਤਲ ਸੀ। ਸਰਮਾ ਨੇ ਕਿਹਾ ਕਿ ਇਹ ਗੈਰ-ਇਰਾਦਤਨ ਕਤਲ ਜਾਂ ਅਪਰਾਧਿਕ ਸਾਜ਼ਿਸ਼ ਨਹੀਂ ਸੀ, ਸਗੋਂ ਕਤਲ ਦਾ ਸਪੱਸ਼ਟ ਮਾਮਲਾ ਸੀ।

ਅਸਾਮ ਵਿਧਾਨ ਸਭਾ ਵਿੱਚ ਵਿਰੋਧੀ ਪਾਰਟੀਆਂ ਨੇ ਜ਼ੁਬੀਨ ਦੀ ਮੌਤ ‘ਤੇ ਚਰਚਾ ਕਰਨ ਲਈ ਇੱਕ ਮੁਲਤਵੀ ਮਤਾ ਪੇਸ਼ ਕੀਤਾ ਸੀ, ਜਿਸਦਾ ਮੁੱਖ ਮੰਤਰੀ ਸਰਮਾ ਨੇ ਅੱਜ ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਜਵਾਬ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਪੁਲਿਸ ਦੀ ਸੀਆਈਡੀ ਅਧੀਨ ਬਣਾਈ ਗਈ ਐਸਆਈਟੀ ਨੇ ਹੁਣ ਤੱਕ ਇਸ ਮਾਮਲੇ ਵਿੱਚ ਸੱਤ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, 252 ਗਵਾਹਾਂ ਤੋਂ ਪੁੱਛਗਿੱਛ ਕੀਤੀ ਹੈ ਅਤੇ 29 ਚੀਜ਼ਾਂ ਜ਼ਬਤ ਕੀਤੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਚਾਰ ਤੋਂ ਪੰਜ ‘ਤੇ ਕਤਲ ਦਾ ਦੋਸ਼ ਹੈ।

ਦੱਸ ਦਈਏ ਕਿ 52 ਸਾਲਾ ਗਾਇਕ-ਸੰਗੀਤਕਾਰ ਜ਼ੁਬੀਨ ਦੀ 19 ਸਤੰਬਰ ਨੂੰ ਸਿੰਗਾਪੁਰ ਵਿੱਚ ਸਮੁੰਦਰ ਵਿੱਚ ਤੈਰਦੇ ਸਮੇਂ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਸੀ। ਉਹ ਨੌਰਥ ਈਸਟ ਇੰਡੀਆ ਫੈਸਟੀਵਲ (NEIF) ਵਿੱਚ ਸ਼ਾਮਲ ਹੋਣ ਲਈ ਗਿਆ ਸੀ। ਉਸਦੀ ਮੌਤ ਨੂੰ ਲੈ ਕੇ ਰਾਜ ਭਰ ਵਿੱਚ 60 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਸਨ। ਅਸਾਮ ਅਤੇ ਉੱਤਰ-ਪੂਰਬੀ ਭਾਰਤ ਦੀ ਆਵਾਜ਼ ਮੰਨੇ ਜਾਣ ਵਾਲੇ ਮਸ਼ਹੂਰ ਗਾਇਕ ਜ਼ੁਬੀਨ ਗਰਗ ਦੀ ਮੌਤ ਇੱਕ ਗੰਭੀਰ ਰਹੱਸ ਬਣੀ ਹੋਈ ਹੈ। ਕਿਉਕਿ ਪੋਸਟਮਾਰਟਮ ਰਿਪੋਰਟ ਵਿੱਚ ਵੀ ਮੌਤ ਦਾ ਕਾਰਨ ਡੁੱਬਣਾ ਦੱਸਿਆ ਗਿਆ ਸੀ, ਪਰ ਅਸਾਮ ਸਰਕਾਰ ਨੇ ਹੁਣ ਇਸਨੂੰ ਕਤਲ ਮੰਨ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment