ਪੰਜਾਬੀ ਗਾਇਕ ਨਿੰਜਾ ਬਣੇ ਪਿਤਾ, ਪੁੱਤਰ ਦੀ ਤਸਵੀਰ ਕੀਤੀ ਸਾਂਝੀ

Prabhjot Kaur
2 Min Read

ਨਿਊਜ਼ ਡੈਸਕ: ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਨਿੰਜਾ ਪਿਤਾ ਬਣ ਗਏ ਹਨ। ਉਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ ਹੈ। ਇਸ ਖੁਸ਼ਖਬਰੀ ਨਿੰਜਾ ਵੱਲੋਂ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ‘ਤੇ ਪੋਸਟ ਕਰਕੇ ਦਿੱਤੀ ਗਈ ਹੈ। ਨਿੰਜਾ ਨੇ ਆਪਣੇ ਪੁੱਤਰ ਦੇ ਪੈਰਾਂ ਦੀ ਤਸਵੀਰ ਸਾਂਝੀ ਕਰਦਿਆਂ ਬਹੁਤ ਹੀ ਪਿਆਰੀ ਕੈਪਸ਼ਨ ਵੀ ਦਿੱਤੀ ਹੈ।

ਇੱਸ ਤੋਂ ਇਲਾਵਾ ਗਾਇਕ ਨਿੰਜਾ ਨੇ ਆਪਣੇ ਪੁੱਤਰ ਦੇ ਨਾਮ ਦਾ ਵੀ ਐਲਾਨ ਕੀਤਾ ਹੈ। ਨਿੰਜਾ ਨੇ ਆਪਣੇ ਬੇਟੇ ਦਾ ਨਾਮ ‘ਨਿਸ਼ਾਨ’ ਰੱਖਿਆ ਹੈ।

ਤਸਵੀਰ ਨਆਲ ਕੈਪਸ਼ਨ ਦਿੰਦੇ ਹੋਏ ਕਲਾਕਾਰ ਨੇ ਲਿਖਿਆ, “ਤੇਰਾ ਮੇਰੀ ਜ਼ਿੰਦਗੀ `ਚ ਆਉਣ ਤੋਂ ਬਾਅਦ ਹੁਣ ਮੈਂ ਜ਼ਿੰਦਗੀ ਨੂੰ ਹੋਰ ਪਿਆਰ ਕਰਨ ਲੱਗਾ ਹਾਂ।” ਗਾਇਕ ਦੀ ਪੋਸਟ ਤੇ ਪ੍ਰਸ਼ੰਸ਼ਕ ਅਤੇ ਕਲਾਕਾਰ ਲਗਾਤਾਰ ਕਮੈਂਟ ਕਰ ਰਹੇ ਹਨ। ਅਦਾਕਾਰ ਰਾਣਾ ਰਣਬੀਰ ਨੇ ਵਧਾਈ ਦਿੰਦੇ ਹੋਏ ਕਿਹਾ “ਵਧਾਈਆਂ 😍🙌❤️ ਸੋਹਣੀ ਲੰਬੀ ਉਮਰ ਵਾਲਾ ਤੰਦੁਰਸਤ ਰੌਸ਼ਨ ਦਿਮਾਗ ਹੋਵੇ।”

 

- Advertisement -
View this post on Instagram

 

A post shared by NINJA (@its_ninja)


ਦੱਸਣਯੋਗ ਹੈ ਕਿ ਨਿੰਜਾ ਤੋਂ ਪਹਿਲਾਂ ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਦੇ ਘਰ ਬੇਟੀ ਨੇ ਜਨਮ ਲਿਆ। ਜਿਸ ਦਾ ਨਾਮ ਉਨ੍ਹਾਂ ਨੇ ‘ਸਦਾ’ ਰੱਖਿਆ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment