ਗੁਰਦਾਸ ਮਾਨ ਨੇ ਹੱਥ ਜੋੜ ਕੇ ਮੰਗੀ ਮੁਆਫ਼ੀ, ਕਿਹਾ ‘ਗੁਰੂ ਸਾਹਿਬਾਨ ਦੀ ਕਿਸੇ ਨਾਲ ਵੀ ਨਹੀਂ ਕੀਤੀ ਜਾ ਸਕਦੀ ਤੁਲਨਾ’

TeamGlobalPunjab
1 Min Read

ਚੰਡੀਗੜ੍ਹ : ਪੰਜਾਬੀ ਗਾਇਕ ਗੁਰਦਾਸ ਮਾਨ ਨੇ ਬੀਤੇ ਦਿਨੀਂ ਨਕੋਦਰ ਵਿਖੇ ਮੇਲੇ ‘ਚ ਪ੍ਰੋਗਰਾਮ ਦੌਰਾਨ ਕੁਝ ਅਜਿਹਾ ਕਹਿ ਦਿੱਤਾ, ਜਿਸ ਕਾਰਨ ਉਹ ਮੁੜ ਵਿਵਾਦਾਂ ‘ਚ ਆ ਗਏ ਹਨ। ਮਾਮਲੇ ਨੂੰ ਭਖਦਾ ਵੇਖ ਕੇ ਗੁਰਦਾਸ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਵੀਡੀਓ ਸਾਂਝੀ ਕਰਕੇ ਸਫ਼ਾਈ ਪੇਸ਼ ਕੀਤੀ ਹੈ।

ਗੁਰਦਾਸ ਮਾਨ ਨੇ ਕਿਹਾ, ‘ਮੈਂ ਕਦੇ ਵੀ ਆਪਣੇ ਗੁਰੂਆਂ ਦਾ ਅਪਮਾਨ ਕਰਨ ਬਾਰੇ ਨਹੀਂ ਸੋਚਿਆ। ਗੁਰੂ ਸਾਹਿਬਾਨ ਦੀ ਕਿਸੇ ਨਾਲ ਵੀ ਤੁਲਨਾ ਨਹੀਂ ਕੀਤੀ ਜਾ ਸਕਦੀ। ਮੇਰੇ ਵਲੋਂ ਆਖੀ ਗੱਲ ਨੇ ਜੇਕਰ ਕਿਸੇ ਦੇ ਵੀ ਦਿਲ ਨੂੰ ਦੁੱਖ ਪਹੁੰਚਾਇਆ ਹੈ ਤਾਂ ਮੈਂ ਹੱਥ ਜੋੜ ਕੇ 100-100 ਵਾਰ ਮੁਆਫ਼ੀ ਮੰਗਦਾ ਹਾਂ।’

ਦੱਸਣਯੋਗ ਹੈ ਕਿ ਨਕੋਦਰ ਸਥਿਤ ਡੇਰੇ ‘ਚ ਪ੍ਰੋਗਰਾਮ ਪੇਸ਼ ਕਰਦੇ ਹੋਏ ਗੁਰਦਾਸ ਮਾਨ ਨੇ ਡੇਰੇ ਨਾਲ ਸਬੰਧਿਤ ਸਾਈਂ ਲਾਡੀ ਸ਼ਾਹ ਨੂੰ ਤੀਸਰੇ ਗੁਰੂ ਅਮਰਦਾਸ ਜੀ ਦੀ ਕੁੱਲ ਦਾ ਅੰਸ਼ ਦੱਸ ਕੇ ਨਵਾਂ ਵਿਵਾਦ ਸਹੇੜ ਲਿਆ। ਉਨ੍ਹਾਂ ਵਲੋਂ ਸਾਈਂ ਨੂੰ ਗੁਰੂ ਸਾਹਿਬ ਦੇ ਅੰਸ਼-ਵੰਸ਼ ਵਿਚੋਂ ਹੋਣ ਦੇ ਕੀਤੇ ਗਏ ਦਾਅਵੇ ‘ਤੇ ਵੱਖ-ਵੱਖ ਧਾਰਮਿਕ ਜਥੇਬੰਦੀਆਂ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ ,ਜਿਸ ਤੋਂ ਬਾਅਦ ਗੁਰਦਾਸ ਮਾਨ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਮੁਆਫੀ ਮੰਗੀ ਹੈ।

- Advertisement -

Share this Article
Leave a comment