ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਗਾਇਕ ਕੁਮਾਰ ਸਾਨੂ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। 14 ਅਕਤੂਬਰ ਨੂੰ ਉਨ੍ਹਾਂ ਨੇ ਪਰਿਵਾਰ ਨੂੰ ਮਿਲਣ ਲਾਸ ਐਂਜਲਸ ਜਾਣਾ ਸੀ ਇਸ ਵਿਚਾਲੇ ਉਨ੍ਹਾਂ ਨੂੰ ਕੋਰੋਨਾ ਹੋ ਗਿਆ ਤਾਂ ਪਲਾਨ ਕੈਂਸਲ ਕਰਨਾ ਪਿਆ। ਦੱਸਣਯੋਗ ਹੈ ਕਿ ਇਨ੍ਹੀ ਦਿਨੀਂ ਕੁਮਾਰ ਸਾਨੂ ਦਾ ਪੁੱਤਰ ਜਾਨ ਬਿੱਗ ਬਾਸ ਦੇ ਘਰ ਵਿੱਚ ਹੈ।
ਕੁਮਾਰ ਸਾਨੂ ਨੇ ਹਾਲ ਹੀ ‘ਚ ਦੱਸਿਆ ਸੀ ਕਿ ਪੂਰੇ ਲਾਕਡਾਊਨ ‘ਚ ਮੈਂ ਲਗਾਤਾਰ ਕੰਮ ਕੀਤਾ ਹੈ। 9 ਮਹੀਨੇ ਤੋਂ ਮੈਂ ਆਪਣੇ ਪਰਿਵਾਰ ਨੂੰ ਨਹੀਂ ਮਿਲਿਆ ਤੇ ਹੁਣ ਮੈਂ ਪਰਿਵਾਰ ਨੂੰ ਮਿਲਣ ਲਾਸ ਐਂਜਲਸ ਜਾਵਾਂਗਾ। ਕੁਮਾਰ ਨੇ ਦੱਸਿਆ ਸੀ ਕਿ ਮੈਂ ਆਪਣੀ ਪਤਨੀ ਸਲੋਨੀ, ਧੀ ਸ਼ੈਨਨ ਅਤੇ ਏਨਾਬੇਲ ਨੂੰ ਮਿਲਣ ਲਈ ਬਹੁਤ ਉਤਸੁਕ ਹਾਂ। ਫਾਈਨਲੀ ਮੈਂ ਅਕਤੂਬਰ ‘ਚ ਉਨ੍ਹਾਂ ਦੇ ਨਾਲ ਆਪਣਾ ਜਨਮਦਿਨ ਮਨਾਵਾਂਗਾ।
ਸੂਤਰਾਂ ਮੁਤਾਬਕ ਬੀਐੱਮਸੀ ਨੇ ਉਹ ਫਲੋਰ ਸੀਲ ਕਰ ਦਿੱਤਾ ਹੈ ਜਿਸ ਵਿੱਚ ਕੁਮਾਰ ਸਾਨੂ ਰਹਿੰਦੇ ਹਨ। ਲਾਸ ਐਂਜਲਸ ਤੋਂ ਉਨ੍ਹਾਂ ਦੀ ਪਤਨੀ ਸਲੋਨੀ ਨੇ ਦੱਸਿਆ ਜੇਕਰ ਉਨ੍ਹਾਂ ਨੂੰ ਠੀਕ ਲੱਗਿਆ ਤਾਂ ਅੱਠ ਨਵੰਬਰ ਤੱਕ ਉਹ ਅਮਰੀਕਾ ਆਉਣਗੇ ਫਿਲਹਾਲ ਉਹ ਇਕਾਂਤਵਾਸ ‘ਚ ਹਨ।