ਦੀਪ ਸਿੱਧੂ ਦੀ ਜ਼ਮਾਨਤ ‘ਤੇ ਫ਼ੈਸਲਾ ਮੁਲਤਵੀ, ਅਦਾਕਾਰ ਨੇ ਕਿਹਾ, ‘ਮੇਰੀ ਗ਼ਲਤੀ ਸਿਰਫ਼ ਇਹ ਸੀ ਕਿ ਮੈਂ ਵੀਡੀਓ ਪੋਸਟ ਕੀਤੀ’

TeamGlobalPunjab
1 Min Read

ਨਵੀਂ ਦਿੱਲੀ: 26 ਜਨਵਰੀ ਨੂੰ ਦਿੱਲੀ ‘ਚ ਕਿਸਾਨ ਟਰੈਕਟਰ ਰੈਲੀ ਦੌਰਾਨ ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਦੇ ਮਾਮਲੇ ‘ਚ ਅਦਾਕਾਰ ਦੀਪ ਸਿੱਧੂ ਦੀ ਜ਼ਮਾਨਤ ਅਰਜ਼ੀ ਤੇ ਅੱਜ ਤੀਸ ਹਜ਼ਾਰੀ ਕੋਰਟ ਵਿੱਚ ਸੁਣਵਾਈ ਹੋਈ। ਇਸ ਦੌਰਾਨ ਦੀਪ ਸਿੱਧੂ ਨੇ ਜੱਜ ਦੇ ਸਾਹਮਣੇ ਕਿਹਾ ਕਿ, ‘ਮੈਂ ਹਿੰਸਾ ਦਾ ਇੱਕ ਵੀ ਕੰਮ ਨਹੀਂ ਕੀਤਾ। ਹਿੰਸਾ ਭੜਕਣ ਤੋਂ ਪਹਿਲਾਂ ਹੀ ਮੈਂ ਲਾਲ ਕਿਲੇ ਤੋਂ ਨਿਕਲ ਗਿਆ ਸੀ। ਮੇਰੀ ਗ਼ਲਤੀ ਸਿਰਫ਼ ਇਹ ਸੀ ਕਿ ਮੈਂ ਇਕ ਵੀਡੀਓ ਪੋਸਟ ਕੀਤੀ। ਹਰ ਗਲਤੀ ਅਪਰਾਧ ਨਹੀਂ ਹੁੰਦੀ।’

ਇਸ ਤੋਂ ਇਲਾਵਾ ਦੀਪ ਸਿੱਧੂ ਨੇ ਕਿਹਾ ਕਿ ਲਾਲ ਕਿਲ੍ਹੇ ‘ਤੇ ਜਾਣ ਲਈ ਮੇਰੇ ਵੱਲੋਂ ਕੋਈ ਫੋਨ ਨਹੀਂ ਕੀਤਾ ਗਿਆ। ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਮੈਂ ਭੀੜ ਇਕੱਠੀ ਕੀਤੀ। ਉਨ੍ਹਾਂ ਕਿਹਾ ਕਿ ਮੈਨੂੰ ਇਸ ਹਿੰਸਾ ਦਾ ਮੁੱਖ ਦੋਸ਼ੀ ਬਣਾ ਦਿੱਤਾ ਕਿਉਂਕਿ ਮੈਂ ਵੀਡੀਓ ਪੋਸਟ ਕੀਤੀ ਸੀ। ਹਾਲਾਂਕਿ ਅੱਜ ਵੀ ਦੀਪ ਸਿੱਧੂ ਨੂੰ ਜ਼ਮਾਨਤ ਨਹੀਂ ਮਿਲੀ ਤੇ ਕੋਰਟ ਨੇ ਉਨ੍ਹਾਂ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ 12 ਅਪਰੈਲ ਤਕ ਟਾਲ ਦਿੱਤੀ।

Share this Article
Leave a comment