ਸੁਸ਼ਾਂਤ ਰਾਜਪੂਤ ਮੌਤ ਮਾਮਲੇ ਦੀਆਂ ਡਰੱਗ ਨਾਲ ਜੁੜੀਆਂ ਤਾਰਾਂ, ਈਡੀ ਨੇ ਸੀਬੀਆਈ ਨੂੰ ਦਿੱਤੀ ਜਾਣਕਾਰੀ

TeamGlobalPunjab
2 Min Read

ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਮੌਤ ਮਾਮਲੇ ‘ਚ ਹਰ ਰੋਜ਼ ਨਵੇਂ ਖੁਲਾਸੇ ਹੋ ਰਹੇ ਹਨ। ਇਸੇ ਕੜੀ ਤਹਿਤ ਹੁਣ ਇੱਕ ਨਵਾਂ ਮੋੜ ਡਰੱਗ ਦੇ ਨਾਲ ਜੁੜਿਆ ਹੈ। ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿਚ ਮਨੀ ਲਾਂਡਰਿੰਗ ਦੇ ਨੁਕਤੇ ਤੋਂ ਜਾਂਚ ਕਰ ਰਹੀ ਈਡੀ ਨੇ ‘ਡਰੱਗਜ਼ ਨਾਲ ਜੁੜੀ’ ਜਾਣਕਾਰੀ ਸੀਬੀਆਈ ਨਾਲ ਸਾਂਝੀ ਕੀਤੀ ਹੈ। ਈਡੀ ਨੇ ਪਾਬੰਦੀਸ਼ੁਦਾ ਡਰੱਗ ਨਾਲ ਰੀਆ ਚੱਕਰਵਰਤੀ ਦੇ ਜੁੜੇ ਹੋਣ ਵਾਰੇ ਕੁਝ ਸਬੂਤ ਸੀਬੀਆਈ ਤੇ ਨਾਰਕੋਟਿਕਸ ਕੰਟਰੋਲ ਬਿਊਰੋ ਨੂੰ ਦਿੱਤੇ ਹਨ।

ਰੀਆ ਚੱਕਰਵਰਤੀ ਦੀ ਵਟਸਐਪ ਚੈਟ ਵਿੱਚ ਵੱਡਾ ਖੁਲਾਸਾ ਹੋਇਆ ਹੈ। ਜਿਸ ਵਿੱਚ ਸੁਸ਼ਾਂਤ ਦੀ ਮੌਤ ‘ਚ ਡਰੱਗ ਦੀ ਸਾਜ਼ਿਸ਼ ਹੋਣ ਦਾ ਖ਼ਦਸ਼ਾ ਗਹਿਰਾਉਂਦਾ ਜਾ ਰਿਹਾ ਹੈ।

ਇੱਕ ਰਿਪੋਰਟ ਮੁਤਾਬਕ ਸੁਸ਼ਾਂਤ ਸਿੰਘ ਦੀ ਮੌਤ ਦਾ ਨਾਰਕੋਟਿਕਸ ਲਿੰਕ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਰੀਆ ਚੱਕਰਵਤੀ ਦੀ ਵਟਸਐਪ ਚੈਟ ਵਿੱਚ ਡਰੱਗਜ਼ ਦੀ ਗੱਲ ਸਾਹਮਣੇ ਆਉਣ ਨਾਲ ਸ਼ੱਕ ਹੁਣ ਵੱਧ ਗਿਆ ਹੈ।

ਇਸ ਚੈਟ ਵਿੱਚ ਰੀਆ ਚੱਕਰਵਤੀ ਨੇ ਕਈ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ, ਦੱਸਿਆ ਜਾ ਰਿਹਾ ਕਿ ਇਹ ਰੀ-ਟਵੀਟ ਚੈਟ ਹੈ। ਜਿਸ ਨੂੰ ਰੀਆ ਨੇ ਪਹਿਲਾਂ ਡਿਲੀਟ ਕਰ ਦਿੱਤਾ ਸੀ।

- Advertisement -

ਪਹਿਲੀ ਚੈਟ ਰੀਆ ਅਤੇ ਗੌਰਵ ਆਰਿਆ ਦੇ ਵਿਚਾਲੇ ਹੋਈ ਸੀ, ਗੌਰਵ ਉਹੀ ਵਿਅਕਤੀ ਹਨ ਜਿਸ ਨੂੰ ਡਰੱਗ ਡੀਲਰ ਦੱਸਿਆ ਜਾ ਰਿਹਾ ਹੈ। ਵਟਸਐਪ ‘ਤੇ ਕੀਤੀ ਇਸ ਗੱਲਬਾਤ ਵਿੱਚ ਲਿਖਿਆ ਹੈ – “ਜੇਕਰ ਅਸੀਂ ਹਾਰਡ ਡਰੱਗ ਦੀ ਗੱਲ ਕਰੀਏ ਤਾਂ ਮੈਂ ਜ਼ਿਆਦਾ ਮਾਤਰਾ ਵਿੱਚ ਟਰੱਕ ਇਸਤੇਮਾਲ ਨਹੀਂ ਕੀਤਾ।” ਇਸ ਮੈਸੇਜ ਨੂੰ ਰੀਆ ਨੇ 8 ਮਾਰਚ 2017 ਨੂੰ ਗੌਰਵ ਨੂੰ ਭੇਜਿਆ ਸੀ।

ਦੂਸਰੀ ਟੈਂਟ ਵਿੱਚ ਰੀਆ ਨੇ ਗੌਰਵ ਨਾਲ ਗੱਲਬਾਤ ਕੀਤੀ ਕਿ ਤੁਹਾਡੇ ਕੋਲ MD ਹੈ। ਇਸ MD ਦਾ ਮਤਲਬ ਡਰੱਗ ਨਾਲ ਹੈ ਜਿਸ ਨੂੰ ਕਾਫੀ ਸਟ੍ਰਾਂਗ ਡਰੱਗ ਮੰਨਿਆ ਜਾਂਦਾ ਹੈ।

ਤੀਸਰੀ ਚੈੱਟ ਰੀਆ ਚੱਕਰਵਤੀ ਅਤੇ ਜਯਾ ਸਾਹਾ ਵਿਚਾਲੇ ਹੋਈ। ਇਸ ਵਿੱਚ ਰੀਆ ਨੂੰ ਜਯਾ ਕਹਿੰਦੀ ਹੈ – ਚਾਹ ਜਾਂ ਕਾਫ਼ੀ ਵਿੱਚ ਚਾਰ ਬੂੰਦਾਂ ਮਿਲਾਓ ਅਤੇ ਉਸ ਨੂੰ ਪੀਣ ਦਿਓ, ਤੇ ਫਿਰ ਅਸਰ 30 ਤੋਂ 40 ਮਿੰਟ ਬਾਅਦ ਦੇਖਣ ਨੂੰ ਮਿਲੇਗਾ। ਇਹ ਗੱਲਬਾਤ 25 ਨਵੰਬਰ 2019 ਦੀ ਹੈ।

Share this Article
Leave a comment