ਨਿਊਜ਼ ਡੈਸਕ (ਐਰਾ ਰਾਹਿਲ) : ਪੰਜਾਬੀ ਗੀਤਕਾਰ ਕੁਲਵਿੰਦਰ ਬਿੱਲਾ ਹੁਣ ਆਪਨੇ ਨਵੇਂ ਆਉਣ ਵਾਲੇ ਗੀਤ ਦੀ ਤਿਆਰੀਆਂ ਦੇ ‘ਚ ਲਗੇ ਹੋਏ ਹਨ। ਹੁਣ ਉਨ੍ਹਾਂ ਦੀ ਧੀ ਦੀ ਇਕ ਵੀਡੀਓ ਵੀ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਹੈ । ਜਿਸ ਵਿਚ ਆਪਣੇ ਪਿਤਾ ਦੇ ਅਪਕਮਿੰਗ ਗੀਤ ਤੇ ਅਦਾਕਾਰੀ ਕਰ ਰਹੀ ਹੈ। ਗੀਤਕਾਰ ਨੇ ਆਪਣੀ ਧੀ ਦੀ ਇਹ ਵੀਡੀਓ ਆਪ ਸੋਸ਼ਲ ਮੀਡਿਆ ‘ਤੇ ਸ਼ੇਅਰ ਕੀਤੀ ਹੈ ।
ਦਰਅਸਲ ਇਸ ਵੀਡੀਓ ਦੇ ‘ਚ ਉਨ੍ਹਾਂ ਦੀ ਧੀ ਗੀਤ ‘ਲਾਲਾ ਲਾਲਾ’ ਉੱਤੇ ਦਿਲਕਸ਼ ਅਦਾਕਾਰੀ ਕਰਦੀ ਨਜ਼ਰ ਆ ਰਹੀ ਹੈ। ਜੋ ਕੇ ਗੀਤਕਾਰ ਦਾ ਅਪਕਮਿੰਗ ਗੀਤ ਹੈ। ਤੁਹਾਨੂੰ ਦਸ ਦਈਏ ਕੇ ਕੁਲਵਿੰਦਰ ਦੀ ਧੀ ਦਾ ਨਾ ਸਾਂਝ ਹੈ। ਉਹ ਅਕਸਰ ਆਪਣੇ ਪਿਤਾ ਨਾਲ ਕਿਯੂਟ ਵੀਡਿਓਜ਼ ਬਣਾਉਂਦੀ ਰਹਿੰਦੀ ਹੈ। ਇਸ ਵੀਡੀਓ ਦੇ ਵਿਚ ਉਹ ਕਾਲੇ ਰੰਗ ਦੇ ਸੂਟ ਦੇ ‘ਚ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੁਲਵਿੰਦਰ ਬਿੱਲਾ ਨੇ ਕੈਪਸ਼ਨ ਦਿਤਾ ਹੈ ਕੇ ਉਨ੍ਹਾਂ ਧੀ ਸਾਂਝ ਕਹਿੰਦੀ ਲਾਲਾ ਲਾਲਾ ਹੋਗੀ। ਇਸ ਵੀਡੀਓ ਉੱਤੇ ਬੰਟੀ ਬੈਂਸ ਤੇ ਸ਼ਿਵਜੋਤ ਵਰਗੇ ਕਲਾਕਾਰ ਕੰਮੈਂਟ ਕਰ ਰਹੇ ਹਨ ਤੇ ਦਰਸ਼ਕਾਂ ਨੂੰ ਵੀ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ।
ਜੇ ਕੁਲਵਿੰਦਰ ਬਿੱਲਾ ਦੇ ਇਸ ਗੀਤ ਦੀ ਗੱਲ ਕਰੀਏ ਤਾਂ ਇਹ ਗੀਤ ਹਾਲ ਹੀ ‘ਚ ਰਿਲੀਜ਼ ਹੋਇਆ। ਇਸ ਗੀਤ ਨੂੰ ਲਿਖਿਆ ਤੇ ਕੰਪੋਸੇ ਕੀਤਾ ਹੈ ਬੰਟੀ ਬੈਂਸ ਨੇ ਤੇ ਇਸ ਨੂੰ ਮਿਊਜ਼ਿਕ ਨਾਲ ਸ਼ਿੰਗਾਰਿਆ ਦੇਸੀ ਕਰਿਉ ਨੇ ਹੈ। ਕੁਲਵਿੰਦਰ ਬਿੱਲਾ ਨੇ ਆਪ ਇਸ ਗੀਤ ਨੂੰ ਆਪਣੀ ਬਾਕਮਾਲ ਆਵਾਜ਼ ਦਿਤੀ ਹੈ।
ਜੇ ਗੱਲ ਕਰੀਏ ਕੁਲਵਿੰਦਰ ਬਿੱਲਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁਕੇ ਹਨ ਤੇ ਉਨ੍ਹਾਂ ਦਾ ਨਾ ਇੰਡਸਟਰੀ ਦੇ ਨਾਮੀ ਗਾਇਕਾਂ ਵਿੱਚੋ ਇਕ ਹੈ। ਸੰਗਦੀ-ਸੰਗਦੀ, ਪਲਾਜ਼ੋ 2, ਅੰਗਰੇਜ਼ੀ ਵਾਲੀ ਮੈਡਮ, ਮੇਰੇ ਯਾਰ ਵਰਗੇ ਕਈ ਗੀਤ ਕੁਲਵਿੰਦਰ ਬਿੱਲਾ ਨੇ ਪੰਜਾਬੀ ਇੰਡਸਟਰੀ ਦੇ ਝੋਲੀ ਪਾਏ ਹਨ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਕਾਮਯਾਬ ਹੋਏ ਹਨ ਤੇ ਇਸੇ ਸਾਲ ਕੁਲਵਿੰਦਰ ਬਿੱਲਾਂ ਦੀ ਕਈ ਨਵੀ ਫ਼ਿਲਮਾਂ ਦਰਸ਼ਕਾਂ ਦੇ ਰੂਬਰੂ ਹੋਣ ਵਾਲਿਆਂ ਹਨ। ।