Home / News / ਕੈਨੇਡਾ ‘ਚ 19 ਸਾਲਾ ਭਾਰਤੀ ਮੂਲ ਦਾ ਨੌਜਵਾਨ ਇੱਕ ਹਫਤੇ ਤੋਂ ਲਾਪਤਾ, ਪੁਲਿਸ ਨੇ ਲੋਕਾਂ ਤੋਂ ਮੰਗੀ ਮਦਦ

ਕੈਨੇਡਾ ‘ਚ 19 ਸਾਲਾ ਭਾਰਤੀ ਮੂਲ ਦਾ ਨੌਜਵਾਨ ਇੱਕ ਹਫਤੇ ਤੋਂ ਲਾਪਤਾ, ਪੁਲਿਸ ਨੇ ਲੋਕਾਂ ਤੋਂ ਮੰਗੀ ਮਦਦ

ਬਰੈਂਪਟਨ : ਬਰੈਂਪਟਨ ਦਾ 19 ਸਾਲਾ ਇਸ਼ਾਨ ਨਿਧਾਰੀਆ 9 ਸਤੰਬਰ ਤੋਂ ਲਾਪਤਾ ਹੈ ਅਤੇ ਉਸ ਦੀ ਭਾਲ ‘ਚ ਲੱਗੀ ਪੀਲ ਰੀਜਨਲ ਪੁਲਿਸ ਵਲੋਂ ਲੋਕਾਂ ਤੋਂ ਮਦਦ ਮੰਗੀ ਗਈ ਹੈ। ਜਾਣਕਾਰੀ ਮੁਤਾਬਕ ਇਸ਼ਾਨ ਨੂੰ ਆਖਰੀ ਵਾਰ 9 ਸਤੰਬਰ ਨੂੰ ਸਵੇਰੇ 6 ਵਜੇ ਬਰੈਂਪਟਨ ਦੇ ਔਰੈਂਡਾ ਕੋਰਟ ਅਤੇ ਮੈਕਾਲਮ ਕੋਰਟ ਇਲਾਕੇ ਦੇ ਇਕ ਮਕਾਨ ਵਿਚ ਦੇਖਿਆ ਗਿਆ। ਪੁਲਿਸ ਨੇ ਇਸ਼ਾਨ ਨਿਧਾਰੀਆਂ ਦਾ ਹੁਲੀਆ ਜਾਰੀ ਕਰਦਿਆਂ ਦੱਸਿਆ ਕਿ ਉਸ ਦਾ ਕੱਦ 5 ਫੁੱਟ 11 ਇੰਚ ਅਤੇ ਵਜ਼ਨ ਤਕਰੀਬਨ 65 ਕਿਲੋ ਹੈ।

ਇਸ਼ਾਨ ਦਾ ਸਰੀਰ ਪਤਲਾ ਅਤੇ ਮੋਢਿਆਂ ਤੱਕ ਲੰਮੇ ਵਾਲ ਰੱਖੇ ਹੋਏ ਹਨ। ਆਖਰੀ ਵਾਰ ਦੇਖੇ ਜਾਣ ਸਮੇਂ ਉਸ ਨੇ ਗੂੜ੍ਹੇ ਹਰੇ ਰੰਗ ਦੀ ਹੂਡੀ ਅਤੇ ਕਾਲੀ ਪੈਂਟ ਪਹਿਨੀ ਹੋਈ ਸੀ।

ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ਼ਾਨ ਨਿਧਾਰੀਆਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ 905-453-3311 ’ਤੇ ਸੰਪਰਕ ਕੀਤਾ ਜਾਵੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਪੀਲ ਕ੍ਰਾਈਮ ਸਟੌਪਰਜ਼ ਨੂੰ 1-800-222-ਟਿਪਸ 8477 ’ਤੇ ਕਾਲ ਕੀਤੀ ਜਾ ਸਕਦੀ ਹੈ।

Check Also

ਹਰਿਆਣਾ ਦੇ ਸਾਬਕਾ CM ਓਮ ਪ੍ਰਕਾਸ਼ ਚੌਟਾਲਾ ਨੂੰ 4 ਸਾਲ ਕੈਦ ਤੇ 50 ਲੱਖ ਰੁਪਏ ਜੁਰਮਾਨਾ

ਨਵੀਂ ਦਿੱਲੀ: ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਦੋਸ਼ੀ ਕਰਾਰ ਦਿੱਤੇ ਗਏ ਹਰਿਆਣਾ ਦੇ ਸਾਬਕਾ …

Leave a Reply

Your email address will not be published.