ਸਿੰਗਾਪੁਰ: 10 ਭਾਰਤੀਆਂ ਨੂੰ ਕੋਵਿਡ-19 ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਹੇਠ ਕੀਤਾ ਡਿਪੋਰਟ

TeamGlobalPunjab
1 Min Read

ਸਿੰਗਾਪੁਰ: ਸਿੰਗਾਪੁਰ ਨੇ ਵਿਦਿਆਰਥੀਆਂ ਸਣੇ 10 ਭਾਰਤੀਆਂ ਨੂੰ ਕੋਵਿਡ-19 ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਹੇਠ ਡਿਪੋਰਟ ਕਰ ਦਿੱਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ‘ਤੇ ‘ਸਰਕਟ ਬ੍ਰੇਕਰ’ ਨਿਯਮ ਦੀ ਉਲੰਘਣਾ ਕਰਨ ਦੇ ਇਲਜ਼ਾਮ ਹੇਠ ਦੁਬਾਰਾ ਦੇਸ਼ ਵਿੱਚ ਦਾਖਲ ਹੋਣ ‘ਤੇ ਵੀ ਰੋਕ ਲਗਾ ਦਿੱਤੀ ਹੈ। ਸਰਕਟ ਬ੍ਰੇਕਰ ਨਿਯਮ ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਮਹਾਮਾਰੀ ਨੂੰ ਕੰਟਰੋਲ ਕਰਨ ਲਈ ਲਾਗੂ ਕੀਤੇ ਗਏ ਹਨ।

ਇਮੀਗ੍ਰੇਸ਼ਨ ਤੇ ਜਾਂਚ ਪ੍ਰਾਧਿਕਰਣ (ਆਈਸੀਏ) ਅਤੇ ਸਿੰਗਾਪੁਰ ਪੁਲਿਸ ਫੋਰਸ ਨੇ ਸੰਯੁਕਤ ਬਿਆਨ ਵਿੱਚ ਕਿਹਾ ਕਿ ਵਿਦਿਆਰਥੀ ਅਤੇ ਵਰਕ ਪਾਸ ਧਾਰਕ ਇਨ੍ਹਾਂ 10 ਭਾਰਤੀਆਂ ਨੂੰ ਪੰਜ ਮਈ ਨੂੰ ਕਿਰਾਏ ਦੇ ਅਪਾਰਟਮੈਂਟ ਵਿੱਚ ਸਮਾਜਿਕ ਪ੍ਰੋਗਰਾਮ ਕਰਦੇ ਹੋਏ ਫੜਿਆ ਗਿਆ ਸੀ।

ਬਿਆਨ ਦੇ ਮੁਤਾਬਕ ਪਿਛਲੇ ਹਫਤੇ ਉਨ੍ਹਾਂ ਨੂੰ ਕੋਵਿਡ-19 ਨਿਯਮਾਂ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਸੀ ਅਤੇ 1,439 ਡਾਲਰ ਤੋਂ ਲੈ ਕੇ 3,237 ਡਾਲਰ ਤੱਕ ਦਾ ਜ਼ੁਰਮਾਨਾ ਵੀ ਲਗਾਇਆ ਗਿਆ ਹੈ। ਜਾਣਕਾਰੀ ਮੁਤਾਬਕ, ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਉਨ੍ਹਾਂ ਭਾਰਤੀਆਂ ਦੇ ਪਾਸ ਰੱਦ ਕਰ ਦਿੱਤੇ ਗਏ ਹਨ। ਉਨ੍ਹਾਂ ਨੂੰ ਜੂਨ ਤੋਂ ਜੁਲਾਈ 2020 ਦੇ ਵਿੱਚ ਭਾਰਤ ਡਿਪੋਰਟ ਕੀਤਾ ਗਿਆ ਅਤੇ ਸਿੰਗਾਪੁਰ ਵਿੱਚ ਦੁਬਾਰਾ ਦਾਖਲ ਹੋਣ ‘ਤੇ ਵੀ ਰੋਕ ਲਗਾ ਦਿੱਤੀ ਗਈ ਹੈ।

Share This Article
Leave a Comment