ਮਸ਼ਹੂਰ  ਬਾਕਸਰ  ਮੈਰੀਕਾਮ ਅਤੇ ਭਾਰਤੀ ਬਾਕਸਿੰਗ ਟੀਮ ਦੇ 30 ਹੋਰ ਸਵਾਰ ਮੈਂਬਰਾਂ ਦੇ ਜਹਾਜ਼ ਨੂੰ ਦੁਬਈ ‘ਚ ਕਰਨੀ ਪਈ ਐਮਰਜੈਂਸੀ ਲੈਡਿੰਗ

TeamGlobalPunjab
1 Min Read

ਨਵੀਂ ਦਿੱਲੀ: ਦਿੱਲੀ ਤੋਂ ਦੁਬਈ ਲਈ ਇਕ ਸਪਾਈਸਜੈੱਟ ਜਹਾਜ਼ ਨੂੰ ਤਕਰੀਬਨ 45 ਮਿੰਟਾਂ ਲਈ ਹਵਾ ਵਿਚ ਘੁੰਮਣਾ ਪਿਆ ਜਿਸ ‘ਚ  ਮਸ਼ਹੂਰ  ਬਾਕਸਰ  ਮੈਰੀਕਾਮ ਅਤੇ ਭਾਰਤੀ ਬਾਕਸਿੰਗ ਟੀਮ ਦੇ 30 ਹੋਰ ਮੈਂਬਰ ਸਵਾਰ ਸਨ।  ਤੇਲ ਦੀ ਐਮਰਜੈਂਸੀ ਦੀ ਸਥਿਤੀ ਘੋਸ਼ਿਤ ਕਰਨ ਤੋਂ ਬਾਅਦ ਜਹਾਜ਼ ਨੂੰ ਯੂਏਈ ਹਵਾਈ ਅੱਡੇ ‘ਤੇ ਸੁਰੱਖਿਅਤ ਢੰਗ ਨਾਲ ਉਤਾਰਿਆ ਗਿਆ।

ਸੂਤਰਾਂ ਨੇ ਇਸ ਬਾਰੇ ਦੱਸਿਆ ਕਿ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਸਾਰੀ ਘਟਨਾ ਦੀ ਜਾਂਚ ਕਰ ਰਿਹਾ ਹੈ। ਉਨ੍ਹਾਂ ਦਸਿਆ ਕਿ ਕੋਵਿਡ -19 ਪਾਬੰਦੀਆਂ ਦੇ ਕਾਰਨ ਸਪਾਈਸਜੈੱਟ ਨੂੰ ਯੂਏਈ ਦੀ ਸਰਕਾਰ ਤੋਂ ਇਨ੍ਹਾਂ ਮੁੱਕੇਬਾਜ਼ਾਂ ਨੂੰ ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ 2021 ਲਈ ਦੁਬਈ ਲਿਆਉਣ ਲਈ ਵਿਸ਼ੇਸ਼ ਇਜਾਜ਼ਤ ਮਿਲੀ ਸੀ ਜੋ 24 ਮਈ ਤੋਂ 1 ਜੂਨ ਤੱਕ ਹੋਵੇਗੀ।  ਉਨ੍ਹਾਂ ਕਿਹਾ ਕਿ ਦੁਬਈ ਹਵਾਈ ਅੱਡੇ ‘ਤੇ ਹਵਾਈ ਟ੍ਰੈਫਿਕ ਨਿਯੰਤਰਣ ਵਿਚ ਕੁਝ ਉਲਝਣ ਕਾਰਨ ਜਹਾਜ਼ ਨੂੰ ਯੂਏਈ ਦੇ ਹਵਾਈ ਖੇਤਰ ਵਿਚ 45 ਮਿੰਟ ਇੰਤਜ਼ਾਰ ਕਰਨਾ ਪਿਆ।  ਇਸ ਤੋਂ ਬਾਅਦ, ਫਿਊਲ ਐਮਰਜੈਂਸੀ ਦੀ ਸਥਿਤੀ ਘੋਸ਼ਿਤ ਕੀਤੀ ਗਈ।

ਫਲਾਈਟ ਐਸਜੀ 142 ਵਿਚ 31 ਮੁੱਕੇਬਾਜ਼ ਅਤੇ ਛੇ ਚਾਲਕ ਦਲ ਦੇ ਮੈਂਬਰ ਸਨ। ਇਹ ਜਹਾਜ਼ ਦੁਪਹਿਰ 2.20 ਵਜੇ ਦਿੱਲੀ ਏਅਰਪੋਰਟ ਤੋਂ ਰਵਾਨਾ ਹੋਇਆ ਅਤੇ ਸ਼ਾਮ 6.20 ਵਜੇ ਦੁਬਈ ਏਅਰਪੋਰਟ ਪਹੁੰਚਿਆ।

Share this Article
Leave a comment