ਸਿੰਗਾਪੁਰ: ਭਾਰਤੀ ਨਾਗਰੀਕਾਂ ਸਣੇ 1,000 ਤੋਂ ਵੱਧ ਵਿਦੇਸ਼ੀਆਂ ਦੇ ਬੁੱਧਵਾਰ ਨੂੰ ਸਿੰਗਾਪੁਰ ਵਿਚ ਕਰਨਾ ਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਜਿਸ ਨਾਲ ਦੇਸ਼ ਵਿਚ ਕੁਲ ਪੀੜਤਾਂ ਦੀ ਗਿਣਤੀ 10,141 ਹੋ ਗਈ ਹੈ। ਸਿਹਤ ਮੰਤਰਾਲਾ (ਐੱਮਓਐੱਚ) ਨੇ ਕਿਹਾ ਕਿ ਨਵੇਂ ਮਾਮਲਿਆਂ ਵਿਚ ਵਿਦੇਸ਼ਾਂ ਤੋਂ ਇਥੇ ਕੰਮ ਕਰਨ ਆਏ ਲੋਕ ਹਨ, ਜੋ ਡੌਰਮੈਟਰੀ ਵਿਚ ਰਹਿੰਦੇ ਹਨ।
ਆਧਕਾਰਿਕ ਅੰਕੜਿਆਂ ਮੁਤਾਬਕ, ਭਾਰਤੀ ਨਾਗਰੀਕਾਂ ਸਣੇ 1,000 ਤੋਂ ਵੱਧ ਵਿਦੇਸ਼ੀ ਕਰਮਚਾਰੀ ਸਿੰਗਾਪੁਰ ਵਿਚ ਬੁੱਧਵਾਰ ਨੂੰ ਨਵੇਂ ਕੋਵਿਡ-19 ਮਾਮਲਿਆਂ ਵਿਚ ਦਰਜ਼ ਕੀਤੇ ਗਏ ਹਨ। ਦੱਸਿਆ ਗਿਆ ਕਿ ਕੁਲ 1016 ਮਾਮਲੇ ਸਾਹਮਣੇ ਆਏ ਸਨ, ਜਿਸ ਵਿਚ 15 ਕਰੋਨਾ ਵਾਇਰਸ ਨਾਲ ਪੀੜਤ ਸਿੰਗਾਪੁਰ ਦੇ ਸਥਾਨਕ ਵਾਸੀ ਹਨ।
ਮੰਤਰਾਲਾ ਨੇ ਕਿਹਾ ਕਿ ਅਸੀਂ ਹਾਲੇ ਵੀ ਮਾਮਲਿਆਂ ਦੇ ਵੇਰਵਿਆਂ ਮੁਤਾਬਕ ਕੰਮ ਕਰ ਰਹੇ ਹਾਂ ਅਤੇ ਅੱਗੇ ਅਪਡੇਟ ਐੱਮਓਐੱਚ ਪ੍ਰੈਸ ਬਿਆਨ ਰਾਹੀਂ ਸਾਂਝਾ ਕਰੇਗਾ। ਇਸ ਵਾਇਰਸ ਦੇ ਕਹਿਰ ਤੋਂ ਵਿਸ਼ਵ ਪੱਧਰ ਉੱਤੇ ਘੱਟ ਤੋਂ ਘੱਟ 177,004 ਲੋਕਾਂ ਦੀ ਮੌਤ ਹੋ ਗਈ ਹੈ ਅਤੇ 2540556 ਲੋਕ ਨੇਵਲ ਕੋਰੋਨਾ ਵਾਇਰਸ ਤੋਂ ਪੀੜਤ ਹੋਏ ਹਨ। ਹੁਣ ਤਕ ਵਿਸ਼ਵ ਭਰ ਵਿਚ ਕਰਨਾ ਦੇ 1718186 ਐਕਟਿਵ ਕੇਸ ਹਨ। ਉਥੇ ਹੀ ਦੁਨੀਆਂ ਵਿਚ 645,366 ਲੋਕ ਠੀਕ ਹੋ ਚੁੱਕੇ ਹਨ।