CM ਮਾਨ ਅੱਜ ਦੁਪਹਿਰ 3 ਵਜੇ ਪਹੁੰਚਣਗੇ ਕਰਤਾਰਪੁਰ ਦੀ ਦਾਣਾ ਮੰਡੀ ‘ਚ, ਸੁਸ਼ੀਲ ਰਿੰਕੂ ਦੇ ਹੱਕ ‘ਚ ਕਰਨਗੇ ਪ੍ਰਚਾਰ

Rajneet Kaur
1 Min Read

ਜਲੰਧਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ  ਕਰਤਾਰਪੁਰ ਦੀ ਦਾਣਾ ਮੰਡੀ ਵਿਖੇ ਦੁਪਹਿਰ 3 ਵਜੇ ਪਹੁੰਚ ਰਹੇ ਹਨ। ਇਸ ਦੀ ਜਾਣਕਾਰੀ ਕਰਤਾਰਪੁਰ ਹਲਕਾ ਵਿਧਾਇਕ ਬਲਕਾਰ ਸਿੰਘ ਨੇ ਦਿੱਤੀ ਹੈ। ਇਸ ਦੌਰਾਨ ਮੁੱਖ ਮੰਤਰੀ  ਬੀਤੇ ਦਿਨੀ ਕਾਂਗਰਸ ਤੋਂ ‘ਆਪ’ ‘ਚ ਸ਼ਾਮਿਲ ਹੋਏ ਜਲੰਧਰ ਤੋਂ ਉਮੀਦਵਾਰ ਸੁਸ਼ੀਲ ਰਿੰਕੂ ਦੇ ਹੱਕ ‘ਚ  ਲੋਕਾਂ ਨੂੰ ਸੰਬੋਧਨ ਕਰਨਗੇ। ਇਥੇ ਉਹ  ਰੈਲੀ ਨੂੰ ਸਬੋਧਨ ਕਰਨ ਦੇ ਨਾਲ ਨਾਲ  ਲੋਕਾਂ ਦੀਆਂ ਮੁਸ਼ਕਿਲਾਂ ਨੂੰ ਵੀ ਸੁਣਨਗੇ।

ਮਿਲੀ ਜਾਣਕਾਰੀ ਅਨੁਸਾਰ ਭਗਵੰਤ ਮਾਨ 3 ਵਜੇ ਦੇ ਕਰੀਬ ਰੈਲੀ ਵਾਲੀ ਥਾਂ ‘ਤੇ ਪਹੁੰਚਣਗੇ। ਇਸ ਤੋਂ ਪਹਿਲਾਂ ਉਹ ਜਲੰਧਰ-ਕਪੂਰਥਲਾ ਦੀ ਸਰਹੱਦ ‘ਤੇ ਹਾਈਵੇਅ ‘ਤੇ ਹਵੇਲੀ ਵਿਖੇ ਆਯੋਜਿਤ ‘ਗਿਆਨ ਸੰਵਾਦ’ ਨਾਮਕ ਪ੍ਰੋਗਰਾਮ ‘ਚ ਸ਼ਿਰਕਤ ਕਰਨਗੇ। ਦਸਣਯੋਗ ਹੈ ਕਿ ਲੋਕ ਸਭਾ ਸੀਟ ਕਾਂਗਰਸੀ ਆਗੂ ਸੰਤੋਖ ਚੌਧਰੀ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀ, ਜਿਸ ਲਈ ਉਪ ਚੋਣ ਹੋ ਰਹੀ ਹੈ। ਇਹ ਚੋਣ 10 ਮਈ ਨੂੰ ਹੋਵੇਗੀ ਅਤੇ ਇਸ ਦਾ ਨਤੀਜਾ 13 ਮਈ ਨੂੰ ਐਲਾਨਿਆ ਜਾਵੇਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment