ਬਠਿੰਡਾ ਫੌਜੀ ਛਾਉਣੀ ਮਾਮਲੇ ‘ਚ ਪੰਜਾਬ ਪੁਲਿਸ ਵੱਲੋਂ 12 ਜਵਾਨਾਂ ਨੂੰ ਸੰਮਨ ਜਾਰੀ

Rajneet Kaur
2 Min Read

ਬਠਿੰਡਾ : ਬਠਿੰਡਾ ਮਿਲਟਰੀ ਛਾਉਣੀ ‘ਚ 80 ਮੀਡੀਅਮ ਰੈਜੀਮੈਂਟ ਦੇ ਚਾਰ ਜਵਾਨਾਂ ਦੇ ਕਤਲ ਦੇ ਮਾਮਲੇ ‘ਚ ਬਠਿੰਡਾ ਪੁਲਿਸ ਨੇ ਬਠਿੰਡਾ ਛਾਉਣੀ ਦੇ 12 ਜਵਾਨਾਂ ਨੂੰ ਨੋਟਿਸ ਜਾਰੀ ਕਰ ਕੇ ਪੁੱਛਗਿੱਛ ਲਈ ਤਲਬ ਕੀਤਾ ਹੈ।ਇਹ ਨੋਟਿਸ ਧਾਰਾ 160 ਦੇ ਤਹਿਤ ਭੇਜਿਆ ਗਿਆ ਹੈ।   ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਉਕਤ ਮਾਮਲੇ ਵਿਚ ਕੁਝ ਜਵਾਨਾਂ ਦੀ ਭੂਮਿਕਾ ਅਤੇ ਬਿਆਨ ਸ਼ੱਕੀ ਲਗਦੇ ਹਨ। ਜਿਸ ਕਾਰਨ ਉਨ੍ਹਾਂ ਨੂੰ ਇਹ ਨੋਟਿਸ ਜਾਰੀ ਕਰ ਕੇ ਪੁੱਛਗਿੱਛ ਲਈ ਬੁਲਾਇਆ ਗਿਆ ਹੈ।

SSP ਗੁਲਨੀਤ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਉਸ ਸਮੇਂ ਡਿਊਟੀ ’ਤੇ ਮੌਜੂਦ 12 ਜਵਾਨਾਂ ਤੋਂ ਪੁੱਛਗਿੱਛ ਲਈ ਸੰਮਨ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਕੁਝ ਸ਼ੱਕੀ ਤੱਥ ਸਾਹਮਣੇ ਆਏ ਹਨ। ਜਿਸ ਕਾਰਨ ਪੁਲਿਸ ਹੁਣ ਉਨ੍ਹਾਂ 12 ਜਵਾਨਾਂ ਤੋਂ ਪੁੱਛਗਿੱਛ ਕਰੇਗੀ। ਪੁਲਿਸ ਸੂਤਰਾਂ ਅਨੁਸਾਰ ਗਨਰ ਨਾਗਾ ਸੁਰੇਸ਼ ਅਤੇ ਗਨਰ ਦੇਸਾਈ ਮੋਹਨ ਦੀ ਭੂਮਿਕਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਣੀ ਹੈ।

ਪੁਲਿਸ ਵਿਭਾਗ ਵੱਲੋਂ ਬਠਿੰਡਾ ਛਾਉਣੀ ਦੇ ਸੀਸੀਟੀਵੀ ਕੈਮਰਿਆਂ ਦੀ ਚੈਕਿੰਗ ਕੀਤੀ ਗਈ ਫੁਟੇਜ ਵਿੱਚ ਕੋਈ ਵੀ ਸ਼ੱਕੀ ਵਿਅਕਤੀ ਛਾਉਣੀ ‘ਚ ਦਾਖ਼ਲ ਨਹੀਂ ਹੋਇਆ। ਇਸ ਕਾਰਨ ਪੁਲਿਸ ਹੁਣ ਇਹ ਮੰਨ ਰਹੀ ਹੈ ਕਿ ਇਸ ਘਟਨਾ ਨੂੰ ਬਠਿੰਡਾ ਛਾਉਣੀ ਦੇ ਅੰਦਰ ਰਹਿੰਦੇ ਕੁਝ ਵਿਅਕਤੀਆਂ ਵੱਲੋਂ ਹੀ ਅੰਜਾਮ ਦਿੱਤਾ ਗਿਆ ਹੈ। ਇਸ ਲਈ ਪੁਲਿਸ ਤੇ ਫੌਜ ਹੁਣ ਛਾਉਣੀ ਦੇ ਅੰਦਰ ਹੀ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment