ਨਿਊਜ਼ੀਲੈਂਡ ‘ਚ 18 ਸਾਲਾ ਪੰਜਾਬਣ ਮੁਟਿਆਰ ਦੀ ਦਰਦਨਾਕ ਹਾਦਸੇ ‘ਚ ਮੌਤ

TeamGlobalPunjab
1 Min Read

ਆਕਲੈਂਡ: ਨਿਊਜ਼ੀਲੈਂਡ ‘ਚ 18 ਸਾਲਾ ਪੰਜਾਬਣ ਮੁਟਿਆਰ ਦੀ ਇੱਕ ਦਰਦਨਾਕ ਹਾਦਸੇ ‘ਚ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਸਿਮਰਪ੍ਰੀਤ ਕੌਰ ਨੂੰ ਕੈਰਿਓਤਾਹੀ ਬੀਚ ਦੀਆਂ ਦੋਹਰੀਆਂ ਲਹਿਰਾਂ ਨੇ ਆਪਣੇ ਲਪੇਟ ‘ਚ ਲੈ ਲਿਆ। ਸਿਮਰਪ੍ਰੀਤ ਚੰਗੀ ਤੈਰਾਕ ਸੀ ਪਰ ਫਿਰ ਵੀ ਉਸਦੀ ਜਾਨ ਨਹੀਂ ਬਚ ਸਕੀ।

ਦੱਸਿਆ ਜਾ ਰਿਹਾ ਹੈ ਕਿ ਸਿਮਰਪ੍ਰੀਤ ਆਪਣੇ ਘਰ ਤੋਂ ਲਗਭਗ 30 ਕਿਲੋਮੀਟਰ ਦੂਰ ਬੀਚ ‘ਤੇ ਆਪਣੀ ਛੋਟੀ ਭੈਣ ਨਾਲ ਬੀਚ ‘ਤੇ ਗਈ ਸੀ। ਦੋਵੇਂ ਭੈਣਾਂ ਹੱਥ ਫੜ ਕੇ ਲੱਕ-ਲੱਕ ਤੱਕ ਪਾਣੀ ਦੀ ਡੁੰਘਾਈ ਤੱਕ ਹੀ ਸਨ ਕਿ ਪਾਣੀ ਦੀਆਂ ਲਹਿਰਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਦੋਵਾਂ ਦਾ ਹੱਥ ਛੁੱਟ ਗਿਆ। ਛੋਟੀ ਭੈਣ ਕਿਸੇ ਤਰ੍ਹਾਂ ਬਚ ਗਈ, ਪਰ ਵੱਡੀ ਭੈਣ ਸਿਮਰਪ੍ਰੀਤ ਕੌਰ ਪਾਣੀ ਦੇ ਵਹਾਅ ਵਿੱਚ ਵਹਿ ਗਈ।

ਸਿਮਰਪ੍ਰੀਤ ਕੌਰ ਇਥੋਂ ਦੀ ਜੰਮਪਲ ਸੀ ਅਤੇ ਪੁੱਕੀਕੋਈ ਹਾਈ ਸਕੂਲ ਦੀ ਪੜ੍ਹਾਈ ਖਤਮ ਕਰਕੇ ਯੂਨੀਵਰਸਿਟੀ ਵਿਖੇ ਕਾਨੂੰਨ ਦੀ ਪੜ੍ਹਾਈ ਕਰਨ ਵਾਲੀ ਸੀ। ਇਸ ਤੋਂ ਇਲਾਵਾ ਸਿਮਰਪ੍ਰੀਤ ਦਾ ਇੱਕ ਛੋਟਾ ਭਰਾ ਵੀ ਹੈ।

Share this Article
Leave a comment