ਅੰਮ੍ਰਿਤਪਾਲ ਬਾਰੇ ਜਾਣਬੁੱਝ ਕੇ ਉਛਾਲਿਆ ਜਾ ਰਿਹੈ ਮਾਮਲਾ: ਸਿਮਰਨਜੀਤ ਮਾਨ

Prabhjot Kaur
1 Min Read

ਸੰਗਰੂਰ: ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਵਲੋਂ ਲਹਿਰਾਗਾਗਾ ਦੇ ਮੂਨਕ ਵਿਖੇ ਪਹੁੰਚ ਘੱਗਰ ਦਰਿਆ ਦਾ ਦੌਰਾ ਕੀਤਾ ਅਤੇ ਹਲਕੇ ਦੇ ਲ਼ੋਕਾਂ ਦੀਆਂ ਸਮੱਸਿਆਵਾਂ ਸਬੰਧੀ ਪਬਲਿਕ ਮੀਟਿੰਗ ਵੀ ਕੀਤੀ। ਇਸ ਮੌਕੇ ਉਨ੍ਹਾਂ ਜਿੱਥੇ ਘੱਗਰ ਦਰਿਆ ਨੂੰ ਲੈ ਕੇ ਚਿੰਤਾ ਜ਼ਾਹਰ ਕਰਦਿਆਂ ਇਸ ਦਾ ਸਥਾਈ ਹੱਲ ਕੱਢਣ ਦੀ ਗੱਲ ਕੀਤੀ।

ਉੱਥੇ ਹੀ ਸਿਮਰਨਜੀਤ ਮਾਨ ਵੱਲੋਂ ਵਾਰਸ ਪੰਜਾਬ ਦੇ ਜਥੇਬੰਦੀ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਦੇ ਮੁੱਦੇ ਤੇ ਬੋਲਦਿਆਂ ਕਿਹਾ ਕਿ ਸਰਕਾਰਾਂ ਵਲੋਂ ਜਾਣਬੁੱਝ ਕੇ ਮਾਮਲੇ ਨੂੰ ਉਛਾਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕੇਂਦਰ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਕਦੇ ਵੀ ਇੱਕਜੁੱਟ ਹੋਕੇ ਆਪਣੇ ਹੱਕ ਮੰਗਣ ਵੱਲ ਜਾਂਦੇ ਨਹੀਂ ਵੇਖ ਸਕਦੀ ਇਸ ਲਈ ਸਾਰਾ ਝੂਠ ਦਾ ਪੁਲਿੰਦਾ ਸਿਰਜਿਆ ਜਾ ਰਿਹਾ ਹੈ।

ਇਸ ਦੇ ਨਾਲ ਹੀ ਸਿਮਰਨਜੀਤ ਮਾਨ ਵੱਲੋਂ ਫਰਾਰ ਹੋਏ ਗੈਂਗਸਟਰ ਦੀਪਕ ਟੀਨੂੰ ਦੇ ਮਾਮਲੇ ਤੇ ਬੋਲਦਿਆਂ ਮੁੜ ਆਪਣੇ ਬਿਆਨ ਨੂੰ ਦੁਹਰਾਉਦਿਆਂ ਗੈਂਗਸਟਰਾਂ ਨੂੰ ਗੈਂਗਵਾਦ ਛੱਡ ਮੁੱਖਧਾਰਾ ਚ ਆਉਣ ਦੀ ਸਲਾਹ ਦਿੱਤੀ। ਇਸ ਦੇ ਨਾਲ ਹੀ ਮਾਨ ਵੱਲੋਂ ਲੱਖੇ ਸਿਧਾਣੇ ਤੇ ਬੋਲਦਿਆਂ ਕਿਹਾ ਕਿ ਇਹ ਸਭ ਸਾਜ਼ਿਸ਼ ਅਧੀਨ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment