ਸਿੱਖ ਵਕੀਲ ਨੇ ਇੰਗਲੈਂਡ ਦੀ ਅਦਾਲਤ ‘ਚ ਚੁੱਕਿਆ ਕ੍ਰਿਪਾਨ ਦਾ ਮੁੱਦਾ

Prabhjot Kaur
2 Min Read

ਲੰਦਨ: ਬਰਤਾਨੀਆ ਦੀਆਂ ਅਦਾਲਤਾਂ ਵਿੱਚ ਪ੍ਰੈਕਟਿਸ ਕਰਨ ਵਾਲੇ ਅੰਮ੍ਰਿਤਧਾਰੀ ਸਿੱਖਾਂ ਦੇ ਦਾਖ਼ਲੇ ‘ਤੇ ਪਾਬੰਦੀ ਲੱਗ ਸਕਦੀ ਹੈ। ਮੌਜੂਦਾ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਇੰਗਲੈਂਡ ਅਤੇ ਵੇਲਸ ਵਿੱਚ ਪ੍ਰੈਕਟਿਸ ਕਰਨ ਵਾਲੇ ਸਿੱਖਾਂ ਨੂੰ ਕ੍ਰਿਪਾਨ ਨੂੰ ਲੈ ਕੇ ਅਦਾਲਤਾਂ ਵਿੱਚ ਦਾਖ਼ਲ ਹੋਣ ‘ਤੇ ਗ਼ੈਰ-ਕਾਨੂੰਨੀ ਤੌਰ ‘ਤੇ ਬੈਨ ਲਾਏ ਜਾਣ ਦਾ ਖ਼ਤਰਾ ਮੰਡਰਾ ਰਿਹਾ ਹੈ।

ਸਿੱਖ ਵਕੀਲ ਜਸਕੀਰਤ ਸਿੰਘ ਗੁਲਸ਼ਨ ਨੇ ਕਿਰਪਾਨ ਨਾਲ ਸਬੰਧਤ ਅਦਾਲਤਾਂ ਦੀ ਸੁਰੱਖਿਆ ਨੀਤੀ ਨੂੰ ਇੱਕ ਮਾਮਲੇ ਵਿੱਚ ਚੁਣੌਤੀ ਦਿੱਤੀ ਹੈ, ਜਿਸ ਦੀ ਸੁਣਵਾਈ ਇਸ ਹਫ਼ਤੇ ਲਾਰਡ ਚੀਫ਼ ਜਸਟਿਸ ਅਤੇ ਕਰਟ ਆਫ਼ ਅਪੀਲ ਦੇ ਉਪ ਪ੍ਰਧਾਨ ਨੇ ਕੀਤੀ।

ਦੱਸ ਦਈਏ ਕਿ 2021 ਵਿੱਚ ਸਿੱਖ ਵਕੀਲ ਜਸਕੀਰਤ ਸਿੰਘ ਗੁਲਸ਼ਨ ਨੂੰ ਈਲਿੰਗ ਮੈਜਿਸਟਰੇਟ ਕੋਰਟ (Ealing magistrates court) ਵਿੱਚ ਕ੍ਰਿਪਾਨ ਸਣੇ ਦਾਖ਼ਲ ਹੋਣ ਤੋਂ ਰੋਕ ਦਿੱਤੀ ਗਈ ਸੀ, ਜਿਸ ਕਾਰਨ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਵੱਜੀ। ਇਸ ‘ਤੇ ਉਨ੍ਹਾਂ ਨੇ ਇਸ ਵਿਰੁੱਧ ਕਾਨੂੰਨੀ ਲੜਾਈ ਸ਼ੁਰੂ ਕੀਤੀ। ਜਿਸ ਵੇਲੇ ਉਨਾਂ ਨੂੰ ਮੈਜਿਸਟਰੇਟ ਕੋਰਟ ਵਿੱਚ ਦਾਖ਼ਲ ਹੋਣ ਤੋਂ ਰੋਕਿਆ ਗਿਆ, ਉਸ ਵੇਲੇ ਉਨਾਂ ਕੋਲ 8 ਇੰਚ ਲੰਬੀ ਕਿਰਪਾਨ ਸੀ, ਜਿਸ ਦੇ ਬਲੇਡ ਦੀ ਲੰਬਾਈ 4 ਇੰਚ ਸੀ, ਜਿਹੜੀ ਉਨਾਂ ਮੁਤਾਬਕ ਜਾਇਜ਼ ਹੈ।

ਪ੍ਰਚੱਲਿਤ ਦਿਸ਼ਾ-ਨਿਰਦੇਸ਼ਾਂ ਮੁਤਾਬਕ ਸਿੱਖ ਬਰਤਾਨੀਆ ਦੀਆਂ ਅਦਾਲਤਾਂ ਵਿੱਚ ਕ੍ਰਿਪਾਨ ਸਣੇ ਦਾਖ਼ਲ ਹੋ ਸਕਦੇ ਹਨ, ਪਰ ਉਸ ਦੀ ਲੰਬਾਈ 6 ਇੰਚ ਤੋਂ ਵੱਧ ਨਹੀਂ ਹੋਣੀ ਚਾਹੀਦੀ, ਜਦਕਿ ਬਲੇਡ ਦੀ ਲੰਬਾਈ 5 ਇੰਚ ਤੈਅ ਕੀਤੀ ਗਈ ਹੈ, ਪਰ ਜਸਕੀਰਤ ਸਿੰਘ ਮੁਤਾਬਕ ਇਹ ਪੈਮਾਨਾ ਸਹੀ ਨਹੀਂ ਹੈ, ਕਿਉਂਕਿ 4 ਇੰਚ ਬਲੇਡ ਵਾਲੀ ਕ੍ਰਿਪਾਨ ਵਿੱਚ ਹੈਂਡਲ ਅਤੇ ਮਿਆਨ ਲਈ 2 ਇੰਚ ਕਾਫੀ ਨਹੀਂ। ਜਸਕੀਰਤ ਦੇ ਬੈਰਿਸਟਰ, ਪਰਮਿੰਦਰ ਸੈਣੀ ਨੇ ਲੋਰਡ ਚੀਫ਼ ਜਸਟਿਸ ਅਤੇ ਕੋਰਟ ਆਫ਼ ਅਪੀਲ ਦੇ ਉਪ ਪ੍ਰਧਾਨ ਨੂੰ ਦੱਸਿਆ ਕਿ ਇੱਕ ਸਿੱਖ ਵਕੀਲ, ਕਾਨੂੰਨ ਦਾ ਅਭਿਆਸ ਕਰਨ ਦੀ ਉਮੀਦ ਨਹੀਂ ਕਰ ਸਕਦਾ, ਕਿਉਂਕਿ ਉਸ ਦੇ ਅਧਿਕਾਰ ਦਾ ਉਲੰਘਣ ਕਰਦੇ ਹੋਏ ਉਸ ਦੇ ਅਦਾਲਤ ਵਿੱਚ ਦਾਖ਼ਲ ਹੋਣ ‘ਤੇ ਕਈ ਬੰਦਸ਼ਾਂ ਲਾ ਦਿੱਤੀਆਂ ਗਈਆਂ ਹਨ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment