ਕੋਰੋਨਾ ਸੰਕਟ: ਆਸਟਰੇਲੀਆ ‘ਚ ਘਰ-ਘਰ ਖਾਣਾ ਪਹੁੰਚਾ ਰਹੇ ਸਿੱਖ ਵਲੰਟੀਅਰ

TeamGlobalPunjab
2 Min Read

ਮੈਲਬਰਨ: ਕੋਰੋਨਾ ਵਾਇਰਸ ਵਿਸ਼ਵ ਭਰ ਵਿੱਚ ਤੇਜ਼ੀ ਨਾਲ ਫੈਲਦਾ ਜਾ ਰਿਹਾ ਹੈ। ਇਸ ਕਾਰਨ ਲੋਕਾਂ ਨੂੰ ਘਰਾਂ ‘ਚ ਰਹਿਣ ਲਈ ਕਿਹਾ ਗਿਆ ਹੈ। ਇਸ ਕਾਰਨ ਬਹੁਤ ਸਾਰੇ ਲੋਕਾਂ ਕੋਲ ਭੋਜਨ ਵੀ ਖਤਮ ਹੋ ਗਿਆ ਹੈ ਲਈ।

ਅਜਿਹੇ ‘ਚ ਸਿੱਖ ਭਾਈਚਾਰਾ ਇਨ੍ਹਾਂ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਅੱਗੇ ਆਇਆ ਹੈ। ‘ਸਿੱਖ ਵਲੰਟੀਅਰ ਆਸਟਰੇਲੀਆ ਗਰੁੱਪ ਦੇ ਸਿੱਖ ਇਸ ਮੁਹਿਮ ਤਹਿਤ ਮੈਲਬਰਨ ਵਿੱਚ ਘਰ ਘਰ ਜਾ ਕੇ ਲੋਕਾਂ ਨੂੰ ਮੁਫ਼ਤ ਭੋਜਨ ਵੰਡ ਰਹੇ ਹਨ।


ਸਿੱਖ ਵਲੰਟੀਅਰ ਆਸਟਰੇਲੀਆ ਗਰੁੱਪ ਦੇ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਮੈਲਬਰਨ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਘਰ-ਘਰ ਜਾ ਕੇ ਲੋੜਵੰਦਾਂ ਨੂੰ ਮੁਫ਼ਤ ਭੌਜਨ ਵੰਡ ਰਹੇ ਹਨ। ਇਸ ਗਰੁੱਪ ਨੇ ਮੁਹਿਮ ਦੀ ਪਹਿਲੀ ਹੀ ਰਾਤ 310 ਲੋਕਾਂ ਨੂੰ ਖਾਣਾ ਮੁਹੱਈਆ ਕਰਵਾਇਆ।

- Advertisement -


ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸਿੱਖ ਵਲੰਟੀਅਰ ਆਸਟਰੇਲੀਆ ਗਰੁੱਪ ਪਿਛਲੇ ਤਿੰਨ ਸਾਲਾਂ ਤੋਂ ਹਫ਼ਤੇ ਵਿੱਚ ਦੋ ਵਾਰ ਲੋੜਵੰਦਾਂ ਨੂੰ ਮੁਫ਼ਤ ਭੋਜਨ ਮੁਹੱਈਆ ਕਰਵਾਉਣ ਦੀ ਸੇਵਾ ਨਿਭਾਉਂਦਾ ਆ ਰਿਹਾ ਸੀ, ਪਰ ਮੌਜੂਦਾ ਸਮੇਂ ਕੋਰੋਨਾ ਵਾਇਰਸ ਕਾਰਨ ਹਰ ਰੋਜ਼ ਇਹ ਸੇਵਾ ਨਿਭਾਈ ਜਾ ਰਹੀ ਹੈ।


ਇਸ ਵਾਇਰਸ ਕਾਰਨ ਵਿਦਿਅਕ ਸੰਸਥਾਵਾਂ ਤੇ ਕੰਮ ਵਾਲੀਆਂ ਥਾਵਾਂ ਬੰਦ ਹੋ ਗਈਆਂ ਹਨ। ਬਿਮਾਰੀ ਤੋਂ ਬਚਣ ਲਈ ਲੋਕਾਂ ਨੂੰ ਇਕੱਠੇ ਨਾ ਹੋਣ ਅਤੇ ਘਰਾਂ ਵਿੱਚ ਹੀ ਰਹਿਣ ਦੀਆਂ ਹਦਾਇਤਾਂ ਜਾਰੀ ਕੀਤੀ ਗਈਆਂ ਹਨ। ਖਾਸ ਕਰ ਜਿਹੜੇ ਵਿਦੇਸ਼ ਤੋਂ ਪਰਤੇ ਲੋਕ ਹਨ, ਉਨਾਂ ਨੂੰ ਕਈ ਦਿਨਾਂ ਲਈ ਘਰਾਂ ਵਿੱਚ ਹੀ ਕੈਦ ਰਖਿਆ ਜਾ ਰਿਹਾ ਹੈ।

ਅਜਿਹੇ ਸਮੇਂ ਵਿੱਚ ਸਿੱਖ ਵਲੰਟੀਅਰ ਆਸਟਰੇਲੀਆ ਗਰੁੱਪ ਨੇ ਇੱਕ ਅਹਿਮ ਫ਼ੈਸਲਾ ਲੈਂਦੇ ਹੋਏ ਲੋੜਵੰਦ ਲੋਕਾਂ ਲਈ ਘਰਾਂ ਵਿੱਚ ਹੀ ਮੁਫ਼ਤ ਖਾਣਾ ਪਹੁੰਚਾਉਣ ਦੀ ਮੁਹਿਮ ਚਲਾ ਦਿੱਤੀ ਸੀ। ਇਸ ਗਰੁੱਪ ਨੇ ਆਪਣਾ ਫ਼ੇਸਬੁੱਕ ਪੇਜ ਬਣਾਇਆ ਹੈ, ਜਿਸ ‘ਤੇ ਮੁਫ਼ਤ ਭੋਜਨ ਦੀ ਪੇਸ਼ਕਸ਼ ਕੀਤੀ ਗਈ ਹੈ। ਲੋਕ ਫੋਨ ਕਰਕੇ ਖਾਣਾ ਮੰਗਵਾ ਸਕਦੇ ਹਨ।

ਮਨਪ੍ਰੀਤ ਸਿੰਘ ਨੇ ਕਿਹਾ ਕਿ ਜਿਹੜੇ ਲੋਕ ਇਸ ਬਿਮਾਰੀ ਦੀ ਲਪੇਟ ਵਿੱਚ ਆ ਚੁੱਕੇ ਹਨ, ਉਨਾਂ ਨੂੰ ਉਹ ਸਿੱਧਾ ਨਹੀਂ ਮਿਲਦੇ, ਸਗੋਂ ਉਨਾਂ ਦੇ ਘਰ ਦੇ ਅੱਗੇ ਹੀ ਖਾਣਾ ਰੱਖ ਦਿੱਤਾ ਜਾਂਦਾ ਹੈ, ਜਿਸ ਨੂੰ ਬਾਅਦ ਵਿੱਚ ਉਹ ਚੁੱਕ ਲੈਂਦੇ ਹਨ। ਉਨਾਂ ਕਿਹਾ ਕਿ ਇਸ ਔਖੇ ਸਮੇਂ ਵਿੱਚ ਸਾਨੂੰ ਸਾਰਿਆਂ ਨੂੰ ਇੱਕ-ਦੂਜੇ ਦੀ ਸਹਾਇਤਾ ਕਰਨੀ ਚਾਹੀਦੀ ਹੈ।

- Advertisement -
Share this Article
Leave a comment