ਕੈਨੇਡਾ ਤੋਂ ਕਰਤਾਰਪੁਰ ਸਾਹਿਬ ਯਾਤਰਾ ਲਈ ਰਵਾਨਾ ਹੋਈ ਬੱਸ ਪਹੁੰਚੀ ਪੈਰਿਸ, ਨਵੰਬਰ ‘ਚ ਪਹੁੰਚੇਗੀ ਭਾਰਤ

TeamGlobalPunjab
2 Min Read

ਕੈਨੇਡਾ ਤੋਂ ਕਰਤਾਰਪੁਰ ਸਾਹਿਬ ਯਾਤਰਾ ਲਈ ਰਵਾਨਾ ਹੋਈ ਬੱਸ ਪਹੁੰਚੀ ਪੈਰਿਸ, ਨਵੰਬਰ ‘ਚ ਪਹੁੰਚੇਗੀ ਭਾਰਤ

ਨਾਰੋਵਾਲ : ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਦੁਨੀਆਂਭਰ ਦੇ ਸਿੱਖ ਭਾਈਚਾਰੇ ਦੇ ਲੋਕ ਜੋਰ ਸ਼ੋਰ ਨਾਲ ਤਿਆਰੀਆਂ ਕਰ ਰਹੇ ਹਨ। ਇਸੇ ਲੜੀ ਤਹਿਤ ਇਸ ਮੌਕੇ ਜਸ਼ਨ ਮਨਾਉਣ ਲਈ ਕੈਨੇਡਾ ਤੋਂ ਪਾਕਿਸਤਾਨ ਦੇ ਲਈ ਰਵਾਨਾ ਹੋਈ ਸਿੱਖ ਸ਼ਰਧਾਲੂਆਂ ਦੀ ਇੱਕ ਬੱਸ ਪੈਰਿਸ ਪਹੁੰਚ ਗਈ ਹੈ। ਇਸ ਮੌਕੇ ਕੈਨੇਡਾ ‘ਚ ਰਹਿਣ ਵਾਲੇ ਸਿੱਖ ਭਾਈਚਾਰੇ ਦੇ ਇੱਕ ਪਰਿਵਾਰ ਨੇ ਇਕ ਵਿਸ਼ੇਸ਼ ਯਾਤਰੀ ਬਸ ਦਾ ਇੰਤਜਾਮ ਕੀਤਾ ਹੈ।

ਇਸ ਬੱਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਬਸ ਅੰਦਰ ਰਸੋਈ, ਡਾਇਨਿੰਗ ਟੇਬਲ, ਵਾਸ਼ਰੂਮ ਅਤੇ ਬੈਡਰੂਮ ਦੀ ਸੁਵਿਧਾ ਵੀ ਮੁਹੱਈਆ ਕਰਵਾਈ ਗਈ ਹੈ। ਇਸ ਬੱਸ ਦੇ ਅੱਗੇ ਜਰਨੀ ਟੂ ਕਰਤਾਰਪੁਰ ਸਾਹਿਬ ਲਿਖਿਆ ਗਿਆ ਹੈ। ਜਾਣਕਾਰੀ ਮੁਤਾਬਿਕ ਇਸ ਬੱਸ ਦੇ ਕਰਤਾਰਪੁਰ ਸਾਹਿਬ ਪਹੁੰਚਣ ਲਈ ਜਿਹੜਾ ਰਸਤਾ ਨਿਰਧਾਰਿਤ ਕੀਤਾ ਗਿਆ ਹੈ ਉਸ ਵਿੱਚ ਬੱਸ ਇੱਥੇ ਪਹੁੰਚਣ ਤੋਂ ਪਹਿਲਾਂ ਅਟਲਾਂਟਿਕ ਮਹਾਂਸਾਗਰ ਨੂੰ ਇੱਕ ਜਹਾਜ ਰਾਹੀਂ ਪਾਰ ਕਰੇਗੀ ਅਤੇ ਫਿਰ ਲੰਡਨ, ਬ੍ਰਿਟੇਨ, ਫਰਾਂਸ, ਜਰਮਨੀ, ਸਵਿਟਜਰਲੈਂਡ, ਆਸਟਰੀਆ, ਤੁਰਕੀ ਅਤੇ ਇਰਾਨ ਹੁੰਦੀ ਹੋਈ ਭਾਰਤ ਸਥਿਤ ਸੁਲਤਾਨਪੁਰ ਲੋਧੀ ਨਵੰਬਰ ਤੱਕ ਪਹੁੰਚੇਗੀ।

ਦੱਸ ਦਈਏ ਕਿ ਇਸ ਬੱਸ ਨੇ ਕੈਨੇਡਾ ਦੇ ਬ੍ਰੈਪਟਨ ਸ਼ਹਿਰ ਤੋਂ ਤਿੰਨ ਸਤੰਬਰ ਨੂੰ ਆਪਣੀ ਯਾਤਰਾ ਸ਼ੁਰੂ ਕੀਤੀ ਸੀ। ਇਸ ਬੱਸ ਵਿੱਚ ਕੁੱਲ 10 ਯਾਤਰੀ ਸਵਾਰ ਹਨ। ਜਿਨ੍ਹਾਂ ਦੀ ਅਗਵਾਈ ਗੁਰਚਰਨ ਸਿੰਘ ਬਨਵਿਤ ਵੱਲੋਂ ਕੀਤੀ ਜਾ ਰਹੀ ਹੈ।

- Advertisement -

 

Share this Article
Leave a comment