ਜਿਸਮ ਫਿਰੋਸ਼ੀ ਅੱਡੇ ‘ਤੇ ਪੁਲਿਸ ਦੀ ਰੇਡ, 18 ਵਿਦਿਆਰਥੀ ਮੁੰਡੇ ਕੁੜੀਆਂ ਗ੍ਰਿਫਤਾਰ, ਮੌਕੇ ‘ਤੇ ਸਨ ਅਜਿਹੇ ਹਾਲਾਤ ਕਿ ਪੜ੍ਹ ਕੇ ਰਹਿ ਜਾਓਗੇ ਹੈਰਾਨ

Prabhjot Kaur
2 Min Read

ਅੰਮ੍ਰਿਤਸਰ : ਜਿਲ੍ਹਾ ਪੁਲਿਸ ਨੇ ਇੱਥੋਂ ਦੇ ਇੱਕ ਹੋਟਲ ਵਿੱਚ ਛਾਪਾ ਮਾਰੀ ਕਰਕੇ 18 ਅਜਿਹੇ ਨੌਜਵਾਨ ਮੁੰਡੇ ਕੁੜੀਆਂ ਨੂੰ ਇੰਤਰਾਜ਼ ਯੋਗ ਹਾਲਤ ਵਿੱਚ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਬਾਰੇ ਪੁਲਿਸ ਦਾ ਦਾਅਵਾ ਹੈ ਕਿ ਇਹ ਘੱਟ ਉਮਰ ਦੇ ਜੋੜੇ ਘਰੋਂ ਤਾਂ ਪੜ੍ਹਨ ਦੇ ਬਹਾਨੇ ਬਾਹਰ ਨਿੱਕਲ ਆਉਂਦੇ ਸਨ ਪਰ ਇੱਥੇ ਆ ਕੇ ਮੌਜ ਮਸਤੀਆਂ ਕਰਦੇ ਸਨ।  ਗੁਰੂ ਨਗਰੀ ਅੰਮ੍ਰਿਤਸਰ ਤੋਂ ਆਈ ਇਸ ਸ਼ਰਮਨਾਕ ਖ਼ਬਰ ਨੇ ਸਾਰਿਆਂ ਨੂੰ ਹੈਰਾਨੀ ਵਿੱਚ ਪਾ ਦਿੱਤਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਦੀ ਨਾਰਕੋਟਿਕ ਸੈਲ ਵਾਲੀ ਟੀਮ ਨੇ ਜਦੋਂ ਹੁਸੈਨਪੁਰਾ ਇਲਾਕੇ ਵਿੱਚ ਸਥਿਤ ਹੋਟਲ ਕਪੂਰ ਰੈਜ਼ੀਡੈਂਸੀ ‘ਤੇ ਛਾਪਾ ਮਾਰਿਆ ਤਾਂ ਅੰਦਰ ਚਾਰੇ ਪਾਸੇ ਭਾਜੜਾਂ ਪੈ ਗਈਆਂ। ਪੁਲਿਸ ਨੇ ਜਿਹੜੇ ਜੋੜੇ ਉੱਥੇ ਰੰਗ ਰਲੀਆਂ ਮਨਾਉਣ ਆਏ ਸਨ, ਉਨ੍ਹਾਂ ਨੂੰ ਧਰ ਦਬੋਚਿਆ। ਅੰਦਰੂਨੀ ਸੂਤਰਾਂ ਅਨੁਸਾਰ ਰੇਡ ਮੌਕੇ ਹਾਲਾਤ ਇਹ ਸਨ ਕਿ ਕੱਪੜਿਆਂ ਦੀ ਘਾਟ ਕਾਰਨ ਜੋੜਿਆਂ ਨੇ ਆਪਣਾ ਨੰਗੇਜ ਕੱਜਣ ਲਈ ਬੈੱਡ ਦੀਆਂ ਚਾਦਰਾਂ ਹੀ ਆਪਣੇ ਪਿੰਡੇ ‘ਤੇ ਲਪੇਟ ਲਈਆਂ । ਇਸ ਦੌਰਾਨ ਕਈ ਬਾਥਰੂਮਾਂ ‘ਚ ਵੜ ਗਏ ਤੇ ਕਈਆਂ ਨੇ ਪਰਦਿਆਂ ਪਿੱਛੇ ਆਪਣੇ ਆਪ ਨੂੰ ਲੁਕਾ ਲਿਆ। ਕਮਰਿਆਂ ‘ਚ ਦਾਖ਼ਲ ਹੁੰਦਿਆਂ ਸਾਰ ਸਭ ਤੋਂ ਪਹਿਲਾਂ ਪੁਲਿਸ ਮੁਲਾਜ਼ਮਾਂ ਨੇ ਉੱਥੇ ਖਿੰਡੇ ਕੱਪੜਿਆਂ ‘ਤੇ ਕਬਜਾ ਕੀਤਾ, ਤਾਂ ਕਿ ਉਹ ਉੱਥੋਂ ਬਾਹਰ ਨਿੱਕਲਣ ਦੀ ਕੋਸ਼ਿਸ਼ ਵੀ ਨਾ ਕਰ ਸਕਣ। ਦਰਅਸਲ ਪੁਲਿਸ ਨੂੰ ਪਿਛਲੇ ਕਾਫ਼ੀ ਦਿਨਾਂ ਤੋਂ ਇਹ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਇਸ ਹੋਟਲ ‘ਚ ਦੇਹ ਵਪਾਰ ਦਾ ਧੰਦਾ ਚੱਲਦਾ ਹੈ। ਜਿਸ ਤੋਂ ਬਾਅਦ ਕੀਤੀ ਗਈ ਛਾਪਾਮਾਰੀ ਦੌਰਾਨ ਕਰੀਬ 9 ਜੋੜੇ ਇਤਰਾਜ਼ਯੋਗ ਹਾਲਤ ਵਿੱਚ ਗ੍ਰਿਫ਼ਤਾਰ ਕਰ ਲਏ ਗਏ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹ ਕੋਈ ਪਹਿਲਾ ਮੌਕਾ ਨਹੀਂ ਕਿ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਅੰਦਰ ਦੇਹ ਵਾਪਰ ਦਾ ਇਹ ਭਾਂਡਾ ਫੁੱਟਿਆ ਹੋਵੇ। ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹੀਆਂ ਖ਼ਬਰਾਂ ਆਈਆਂ ਹਨ ਕਿ ਇਲਾਕੇ ਵਿੱਚ ਅਜਿਹਾ ਧੰਦਾ ਜ਼ੋਰਾਂ ਤੇ ਹੈ ਤੇ ਪੁਲਿਸ ਕਾਰਵਾਈ ਨਹੀਂ ਕਰ ਰਹੀ। ਦੋਸ਼ ਹੈ ਕਿ ਇਸ ਵਾਰ ਵੀ ਇਲਾਕ ਪੁਲਿਸ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਦਾ ਕੰਮ ਇਲਾਕਾ ਨਵਾਸੀਆਂ ਦੀ ਸੂਚਨਾਂ ਤੇ ਨਾਰਕੋਟਿਕ ਸੈੱਲ ਨੇ ਕੀਤਾ ਹੈ।

 

- Advertisement -

 

Share this Article
Leave a comment