ਆਬੂ ਧਾਬੀ ਦਾ ਹਿੰਦੂ ਮੰਦਰ ਬਣ ਕੇ ਤਿਆਰ, ਅੰਦਰ ਦੀਆਂ ਤਸਵੀਰਾਂ ਜਾਰੀ, ਮੋਦੀ ਕਰਨਗੇ ਉਦਘਾਟਨ

Prabhjot Kaur
2 Min Read

ਨਿਊਜ਼ ਡੈਸਕ: ਸੰਯੁਕਤ ਰਾਜ ਅਮੀਰਾਤ ਦੀ ਰਾਜਧਾਨੀ ਅਬੂ ਧਾਬੀ ਵਿੱਚ ਪਹਿਲਾ ਹਿੰਦੂ ਮੰਦਰ ਬਣ ਕੇ ਤਿਆਰ ਹੋ ਗਿਆ ਹੈ, BAPS ਸੰਸਥਾ ਦਾ ਮੰਦਰ UAE ਵਿੱਚ ਸਭ ਤੋਂ ਵੱਡਾ ਮੰਦਰ ਹੋਵੇਗਾ। ਇਹ ਮੰਦਿਰ ਬਹੁਤ ਹੀ ਸੁੰਦਰ ਹੈ ਅਤੇ ਪੱਥਰਾਂ ਦੇ ਬਣੇ ਇਸ ਮੰਦਿਰ ‘ਤੇ ਬਹੁਤ ਵਧੀਆ ਨੱਕਾਸ਼ੀ ਵੀ ਕੀਤੀ ਗਈ ਹੈ।


ਮੰਦਿਰ ਦਾ ਉਦਘਾਟਨ 14 ਫਰਵਰੀ ਨੂੰ ਹੋਣ ਜਾ ਰਿਹਾ ਹੈ, ਜਿਸ ਵਿਚ BAPS ਸਵਾਮੀਨਾਰਾਇਣ ਸੰਸਥਾ ਦੇ ਮੌਜੂਦਾ ਅਧਿਆਤਮਿਕ ਗੁਰੂ, ਪਰਮ ਪਵਿੱਤਰ ਮਹੰਤ ਸਵਾਮੀ ਮਹਾਰਾਜ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਗੇ। ਇਹ ਮੰਦਰ 18 ਫਰਵਰੀ ਤੋਂ ਆਮ ਲੋਕਾਂ ਲਈ ਖੋਲ੍ਹਿਆ ਜਾਵੇਗਾ। ਹਾਲ ਹੀ ‘ਚ ਇਸ ਮੰਦਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਕਾਫੀ ਖੂਬਸੂਰਤ ਹਨ।

UAE ਵਿੱਚ ਬਣੇ ਹਿੰਦੂ ਮੰਦਿਰ ਦਾ ਨਾਮ BAPS ਹਿੰਦੂ ਮੰਦਿਰ ਹੈ, ਜੋ BAPS ਸੰਸਥਾ ਦੀ ਅਗਵਾਈ ਵਿੱਚ ਬਣਾਇਆ ਗਿਆ ਹੈ। ਇਹ ਮੰਦਰ 27 ਏਕੜ ਜ਼ਮੀਨ ‘ਤੇ ਬਣਿਆ ਹੈ, ਜਿਸ ਨੂੰ ਯੂਏਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਯਦ ਅਲ ਨਾਹਯਾਨ ਨੇ ਦਾਨ ਕੀਤਾ ਸੀ। UAE ਵਿੱਚ ਬਣ ਰਹੇ ਮੰਦਰ ਦਾ ਕੰਮ ਪੂਰਾ ਹੋ ਗਿਆ ਹੈ, ਇਸ ਮੰਦਰ ਨੂੰ ਸਾਲ 2018 ਵਿੱਚ ਡਿਜ਼ਾਈਨ ਕੀਤਾ ਗਿਆ ਸੀ ਅਤੇ ਸਾਲ 2019 ਵਿੱਚ ਇਸ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਇਸ ਮੰਦਰ ਨੂੰ ਭਾਰਤ ਦੇ ਕਾਰੀਗਰਾਂ ਨੇ ਬਣਾਇਆ ਹੈ।

ਇਸ ਦੀ ਉਚਾਈ 108 ਫੁੱਟ ਹੈ, ਜਿਸ ਵਿਚ 40 ਹਜ਼ਾਰ ਘਣ ਮੀਟਰ ਸੰਗਮਰਮਰ ਅਤੇ 180 ਹਜ਼ਾਰ ਘਣ ਮੀਟਰ ਰੇਤਲਾ ਪੱਥਰ ਸ਼ਾਮਲ ਹੈ। ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ, ਅਭਿਨੇਤਾ ਸੰਜੇ ਦੱਤ ਅਤੇ ਅਕਸ਼ੈ ਕੁਮਾਰ ਸਮੇਤ 50,000 ਤੋਂ ਵੱਧ ਲੋਕਾਂ ਨੇ ਮੰਦਰ ਦੇ ਨਿਰਮਾਣ ਵਿੱਚ ਇੱਟਾਂ ਦਿੱਤੀਆਂ ਹਨ। ਇਸ ਮੰਦਰ ਨੂੰ ਬਣਾਉਣ ਲਈ ਵੈਦਿਕ ਆਰਕੀਟੈਕਚਰ ਦੀ ਵਰਤੋਂ ਕੀਤੀ ਗਈ ਹੈ।


ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment