ਸਿੱਖ ਬੁੱਧੀਜੀਵੀਆਂ ਵੱਲੋਂ ਢੱਡਰੀਆਂ ਵਾਲੇ ਅਤੇ ਟਕਸਾਲ ਦਰਮਿਆਨ ਚਲਦੇ ਤਕਰਾਰ ਬਾਰੇ ਸਪਸਟੀਕਰਨ

TeamGlobalPunjab
3 Min Read

ਚੰਡੀਗੜ੍ਹ : ਪਿਛਲੇ ਦਿਨੀਂ ਇਕ ਬੁੱਧੀਜੀਵੀ ਵੱਲੋਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਸਬੰਧ ਵਿਚ ਜਾਰੀ ਵੀਡੀਓ ਨੇ ਢੱਡਰੀਆਂ ਵਾਲੇ ਅਤੇ ਦਮਦਮੀ ਟਕਸਾਲ ਦਰਮਿਆਨ ਸਿੱਖ ਧਾਰਮਿਕ ਵਿਆਖਿਆਵਾਂ ਨੂੰ ਲੈ ਕੇ ਚਲ ਰਹੇ ਆਪਸੀ ਤਕਰਾਰ ਨੂੰ ਗਲਤ ਰੰਗਤ ਦੇ ਕੇ ਸਿੱਖ ਸਮਾਜ ਅੰਦਰ ਕਈ ਭਰਮ-ਭੁਲੇਖੇ ਖੜ੍ਹੇ ਕਰ ਦਿੱਤੇ ਹਨ, ਜਿਸ ਕਰਕੇ ਸਿੱਖ ਵਿਚਾਰ ਮੰਚ ਚੰਡੀਗੜ੍ਹ ਨਾਲ ਜੁੜੇ ਬੁੱਧੀਜੀਵੀਆਂ ਨੇ ਉਸ ਵੀਡੀਓ ਰਾਹੀਂ ਦਿੱਤੀ ਵਿਆਖਿਆ ਨਾਲੋਂ ਆਪਣੇ ਆਪ ਨੂੰ ਅਲਹਿਦਾ ਕਰ ਲਿਆ ਹੈ|

ਵੀਡੀਓ ਦੀ ਆਲੋਚਨਾ ਕਰਦਿਆਂ ਸਿੱਖ ਵਿਚਾਰ ਮੰਚ ਦਾ ਇਹ ਮੱਤ ਹੈ ਕਿ ਕੋਈ ਧਾਰਮਿਕ ਵਿਸਵਾਸ ਦੂਜੇ ਧਾਰਮਿਕ ਫਿਰਕੇ ਕੇ ਲੋਕਾਂ ਨੂੰ ਗੁਲਾਮ ਜਾਂ ਅਧੀਨ ਕਰਨ ਲਈ ਵਰਤਣਾ ਕੋਈ ਵਡੱਪਣ ਜਾਂ ਸਾਰਥਕਤਾ ਵਾਲਾ ਕਦਮ ਨਹੀਂ ਹੈ|

ਧਰਮ ਦੀ ਅਜਿਹੀ ਵਰਤੋਂ/ਦੁਰਵਰਤੋਂ ਨਿੰਦਣਯੋਗ ਪ੍ਰਕਿਰਿਆ ਹੈ, ਜਿਹੜੀ ਉਸ ਧਰਮ ਨੂੰ ਵਿਗਾੜਦੀ ਹੈ ਅਤੇ ਉਸ ਦੇ ਰੂਹਾਨੀ ਪੱਖ ਨੂੰ ਥੋਥਾ ਕਰਦੀ ਹੈ|ਸਿੱਖ ਧਰਮ ਦਾ ਰੂਹਾਨੀਅਤ ਅਤੇ ਅਧਿਆਤਮਕ ਪੱਖ ਵੱਡਾ ਹੈ, ਜਿਹੜਾ ਸਰਧਾਲੂਆਂ ਨੂੰ ਸੁਚੱਜੀ ਜੀਵਨ-ਜਾਚ, ਅੰਤਰੀਵ ਸਾਂਤੀ ਅਤੇ ਮਨੁੱਖਤਾ ਦੇ ਪਿਆਰ ਖਾਤਰ ਹੱਕ ਸੱਚ ਉਤੇ ਪਹਿਰਾ ਦੇਣਾ ਅਤੇ ਲੜ ਮਰਨ ਲਈ ਤਿਆਰ ਕਰਦਾ ਹੈ|

ਇਹ ਕਹਿਣਾ ਕਿ ਯੂਰਪੀਅਨ ਕੌਮਾਂ ਨੇ ਇਸਾਈ ਮੱਤ ਵਿਚ ਡੂੰਘਾ ਵਿਸਵਾਸ ਕਰਕੇ ਹੀ ਦੁਨੀਆਂ ਜਿੱਤੀ ਸੀ, ਨੇ ਦੁਨੀਆਂ ਉਤੇ ਕਬਜਾ ਸਾਇੰਸ ਦੀ ਤਰੱਕੀ, ਵਧੀਆ ਤਕਨੀਕਾਂ ਅਤੇ ਵਧੀਆ ਫੌਜੀ ਹਥਿਆਰ ਸਾਜੋ-ਸਾਮਾਨ ਤਿਆਰ ਕਰਕੇ ਹੀ ਕੀਤਾ ਸੀ| ਸਗੋਂ ਪਛੜੇ ਲੋਕਾਂ ਉਤੇ ਕਬਜਾ ਕਰਨ ਲਈ ਬਾਈਬਲ ਦੀ ਦੁਰਵਰਤੋਂ ਇਸਾਈਅਤ ਦੀ ਗਿਰਾਵਟ ਦੀ ਨਿਸਾਨੀ ਸੀ|

- Advertisement -

ਭਾਵੇਂ ਮੰਚ ਦੋਨਾਂ ਧਾਰਮਿਕ ਵਿਆਖਿਆ ਕਰਨ ਵਾਲੇ ਕੈਂਪਾਂ ਵਿਚ ਚਲਦੇ ਆਪਸੀ ਵਾਦ-ਵਿਵਾਦ ਦਾ ਸੁਖਾਵਾਂ ਹੱਲ ਚਾਹੁੰਦਾ ਹੈ, ਪਰ ਜਿਸ ਪੱਧਰ ਉਤੇ ਟਕਸਾਲ ਕੈਂਪ ਹਮਲਾਵਰ ਰੁਖ ਧਾਰਨ ਕਰਕੇ ਭਾਈ ਢੱਡਰੀਆਂ ਵਾਲੇ ਵੱਲੋਂ ਕਥਾ ਕਰਨ ਦੇ ਪ੍ਰੋਗਰਾਮ ਨੂੰ ਧੱਕੇ ਨਾਲ ਰੋਕਦਾ ਹੈ, ਉਸ ਪ੍ਰਤੀ ਭੱਦੀ ਸਬਦਾਵਲੀ ਦੀ ਵਰਤੋਂ ਕਰਦਾ ਹੈ, ਅਸੀਂ ਉਸਦੀ ਪੁਰ੦ੋਰ ਨਿਖੇਧੀ ਕਰਦੇ ਹਾਂ

ਅਸੀਂ ਤਰਕ ਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਮੁਤਾਬਕ ਵਿਵੇਕ-ਬੁੱਧੀ ਦਾ ਨਿਰਮਾਣ ਕਰਨ ਲਈ ਵਰਤਣ ਦੇ ਹੱਕ ਵਿਚ ਹਾਂ| ਮਿਥਿਹਾਸਕ, ਰੂੜ੍ਹੀਵਾਦੀ ਅਤੇ ਵਹਿਮ-ਭਰਮ ਨਾਲ ਲਪੇਟੀ ਅਖੌਤੀ ਧਾਰਮਿਕ ਸੈਲੀ ਦਾ ਖੰਡਨ ਗੁਰੂ ਦੀ ਰੀਤ ਹੈ| “ਫੂਟੋ ਆਂਡਾ ਭਰਮ ਕਾ ਮਨਹਿ ਭਇਓ ਪਰਗਾਸ| ਕਾਟੀ ਬੇਰੀ ਪਗਹ ਤੇ ਗੁਰਿ ਕੀਨੀ ਬੰਦਿ ਖਲਾਸੁ|” ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਣਾ ਹੀ ਧਰਮ ਹੈ| ਡੇਰੇਦਾਰੀਆਂ ਅਤੇ ਸਰਕਾਰੀ ਦਰਬਾਰੀ ਸਹਾਇਤਾ ਨਾਲ ਖੜ੍ਹੀਆਂ ਕੀਤੀਆਂ ਗੁਰੂ ਨਾਮ ਉਤੇ ਮੰਜੀਆਂ/ਪੀੜ੍ਹੀਆਂ ਦਾ ਵਿਰੋਧ ਸਿੱਖੀ ਅਨੁਸਾਰ ਹੈ| ਇਸੇ ਸਮਝ ਨੂੰ ਲੈ ਕੇ ਅਸੀਂ ਇਕਪਾਸੜ ਵਿਵਾਦਤ ਵੀਡੀਓ ਦਾ ਵਿਰੋਧ ਕਰਦੇ ਹਾਂ|

ਇਸ ਮੌਕੇ ਗੁਰਤੇਜ ਸਿੰਘ ਆਈ ਏ ਐਸ, ਜਸਪਾਲ ਸਿੰਘ ਸਿੱਧੂ, ਰਜਿੰਦਰ ਸਿੰਘ ਖਾਲਸਾ, ਗੁਰਬਚਨ ਸਿੰਘ,  ਮੱਖਣ ਸਿੰਘ ਜੰਮੂ, ਪ੍ਰੋ. ਮਨਜੀਤ ਸਿੰਘ ਅਤੇ ਡਾ. ਖੁਸਹਾਲ ਸਿੰਘ ਹਾਜਰ ਹੋਏ|

Share this Article
Leave a comment