PSEB ਨੇ ਐਲਾਨੇ 12ਵੀਂ ਜਮਾਤ ਦੇ ਨਤੀਜੇ

TeamGlobalPunjab
1 Min Read

ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਇਸ ਵਾਰ ਦਾ ਨਤੀਜਾ 96.48 ਫ਼ੀਸਦੀ ਰਿਹਾ ਹੈ। ਲੜਕੀਆਂ ਦੀ ਪਾਸ ਫ਼ੀਸਦੀ 97.34 ਫ਼ੀਸਦ ਰਿਹਾ। ਮੈਰੀਟੋਰੀਅਸ ਸਕੂਲਾਂ ਦਾ ਨਤੀਜਾ 99.74 ਫ਼ੀਸਦ ਤੇ ਸਰਕਾਰੀ ਸਕੂਲਾਂ ਦਾ ਨਤੀਜਾ 98.5 ਫ਼ੀਸਦ ਆਇਆ ਹੈ। ਆਰਟਸ ਦੇ ਵਿਦਿਆਰਥੀਆਂ ਦਾ ਨਤੀਜਾ 97.10 ਫ਼ੀਸਦ ਰਿਹਾ।

ਬੀਤੇ ਸਾਲ ਨਾਲੋਂ 6.48 ਫ਼ੀਸਦੀ ਜ਼ਿਆਦਾ ਬੱਚੇ ਪਾਸ ਹੋਏ ਹਨ। ਸ਼ਹਿਰੀ ਵਿਦਿਆਰਥੀਆਂ ਦਾ ਨਤੀਜਾ 91.94 ਰਿਹਾ। ਨਤੀਜਾ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੇ ਦੱਸਿਆ ਕਿ ਨਤੀਜਾ ਪ੍ਰੀ-ਬੋਰਡ  ਅੰਕਾਂ ਦੇ ਆਧਾਰ ’ਤੇ ਐਲਾਨਿਆ ਗਿਆ ਹੈ। ਵਿਦਿਆਰਥੀ ਕੱਲ੍ਹ ਯਾਨੀ ਸ਼ਨੀਵਾਰ ਨੂੰ ਸਕੂਲ ਬੋਰਡ ਦੀ ਵੈੱਬਸਾਈਟ ’ਤੇ ਆਪਣਾ ਨਤੀਜਾ ਦੇਖ ਸਕਣਗੇ।

ਇਸ ਵਾਰ ਪ੍ਰੀਖਿਆ ਲਈ ਕੁੱਲ 2 ਲੱਖ 92 ਹਜ਼ਾਰ 663 ਬੱਚੇ ਪ੍ਰੀਖਿਆ ਲਈ ਅਪੀਅਰ ਹੋਏ ਸਨ, ਜਿਨ੍ਹਾਂ ਵਿੱਚੋਂ 2 ਲੱਖ 82 ਹਜ਼ਾਰ 349 ਵਿਦਿਆਰਥੀ ਪਾਸ ਹੋਏ ਹਨ ਤੇ ਕਰੀਬ 10314 ਬੱਚਿਆਂ ਦਾ ਰਿਜਲਟ ਲਗਭਗ ਲੇਟ ਆਵੇਗਾ।

Share this Article
Leave a comment