ਭਾਰਤੀ ਸੰਸਦ ਨਾਲੋਂ ਇਸ ਦੇਸ਼ ਦੀ ਸੰਸਦ ਵਿੱਚ ਸਿੱਖਾਂ ਦਾ ਹੈ ਜ਼ਿਆਦਾ ਬੋਲਬਾਲਾ

TeamGlobalPunjab
2 Min Read

ਕਹਿੰਦੇ ਨੇ ਪੰਜਾਬੀ ਜਿੱਥੇ ਵੀ ਜਾਂਦੇ ਹਨ ਇੱਕ ਨਵਾਂ ਪੰਜਾਬ ਵਸਾ ਲੈਂਦੇ ਹਨ ਤੇ ਜੇ ਇਹ ਗੱਲ ਕੈਨੇਡਾ ਨਾਲ ਮਿਲਾ ਕੇ ਦੇਖੀ ਜਾਵੇ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ। ਜੇਕਰ ਕੈਨੇਡਾ ਦੀ ਅਬਾਦੀ ਦੀ ਗੱਲ ਕੀਤੀ ਜਾਵੇ ਤਾਂ ਇਹ 2011 ਦੀ ਰਿਪੋਰਟ ਮੁਤਾਬਿਕ 3 ਕਰੋੜ 76 ਲੱਖ ਹੈ। ਇਨ੍ਹਾਂ ਵਿੱਚ ਜੇਕਰ ਪੰਜਾਬੀਆਂ ਦੀ ਗੱਲ ਕੀਤੀ ਜਾਵੇ ਤਾਂ ਇਕੱਲੇ ਪੰਜਾਬੀਆਂ ਦੀ ਗਿਣਤੀ ਹੀ 4 ਲੱਖ 68 ਹਜ਼ਾਰ 6 ਸੌ 70 ਦੱਸੀ ਜਾਂਦੀ ਹੈ। ਇੰਨੀ ਥੋੜੀ ਅਬਾਦੀ ਵਾਲੇ ਇਸ ਦੇਸ਼ ਦੀਆਂ 338 ਸੀਟਾਂ ‘ਤੇ ਬੀਤੀ ਕੱਲ੍ਹ ਫੈਡਰਲ ਚੋਣਾਂ ਹੋਈਆਂ ਜਿਨ੍ਹਾਂ ਵਿੱਚ ਜਿਆਦਾਤਰ ਪੰਜਾਬੀ ਉਮੀਦਵਾਰਾਂ ਨੇ ਹੀ ਹਿੱਸਾ ਲਿਆ।

ਇਨ੍ਹਾਂ ਚੋਣਾਂ ਦੌਰਾਨ ਨਾ ਕੇਵਲ ਪੰਜਾਬੀ ਉਮੀਦਵਾਰਾਂ ਨੇ ਹਿੱਸਾ ਹੀ ਲਿਆ ਬਲਕਿ 18 ਸਿੱਖ ਉਮੀਦਵਾਰਾਂ ਨੇ ਜਿੱਤ ਨੂੰ ਵੀ ਯਕੀਨੀ ਬਣਾਈ। ਹੁਣ ਜੇਕਰ ਟਾਇਮਜ਼ ਆਫ ਇੰਡੀਆ ਦੀ ਮੰਨੀਏ ਤਾਂ 17ਵੀਆਂ ਲੋਕ ਸਭਾ ਚੋਣਾਂ ਦੌਰਾਨ 13 ਸਿੱਖ ਉਮੀਦਵਾਰਾਂ ਨੇ ਹੀ ਜਿੱਤ ਪ੍ਰਾਪਤ ਕੀਤੀ ਹੈ। ਜੇਕਰ ਸਿੱਖਾਂ ਦੀ ਅਬਾਦੀ ਹੁਣ ਭਾਰਤ ਅਤੇ ਕੈਨੇਡਾ ਅੰਦਰ ਦੇਖੀ ਜਾਵੇ ਤਾਂ ਇਹ 2 ਪ੍ਰਤੀਸ਼ਤ ਹੀ ਦੱਸੀ ਜਾਂਦੀ ਹੈ।

ਬੀਤੀ ਕੱਲ੍ਹ ਕੈਨੇਡਾ ਅੰਦਰ ਹੋਈਆਂ ਫੈਡਰਲ ਚੋਣਾਂ ਦੌਰਾਨ ਜੇਕਰ ਸਿੱਖ ਉਮੀਦਵਾਰਾਂ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਦੇ ਓਨਟਾਰੀਓ ਸੂਬੇ ਵਿੱਚੋਂ ਹੀ ਲਿਬਰਲ ਪਾਰਟੀ ਨਾਲ ਸਬੰਧਤ 10 ਸਿੱਖ ਉਮੀਦਵਾਰਾਂ ਦੀ ਜਿੱਤ ਹੋਈ ਦੱਸੀ ਜਾਂਦੀ ਹੈ। ਇਸ ਤੋਂ ਇਲਾਵਾ ਬ੍ਰਿਟਿਸ਼, ਕੋਲੰਬੀਆ, ਅਲਬਰਟਾ ਅਤੇ ਕਿਊਬਿਕ ਸੂਬਿਆਂ ਅੰਦਰ ਵੀ ਸਿੱਖ ਉਮੀਦਵਾਰਾਂ ਦੀ ਜਿੱਤ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਜੇਤੂ ਉਮੀਦਵਾਰਾਂ ਵਿੱਚ 13 ਲਿਬਰਲ ਪਾਰਟੀ ਨਾਲ ਸਬੰਧਤ ਹਨ ਜਦੋਂ ਕਿ 4 ਕੰਜ਼ਰਵੇਟਿਵ ਅਤੇ ਇੱਕ ਯਾਨੀ ਜਗਮੀਤ ਸਿੰਘ ਐਨਡੀਪੀ ਨਾਲ ਸਬੰਧ ਰੱਖਦਾ ਹੈ।

ਹੁਣ ਜੇਕਰ ਕੈਨੇਡਾ ਦੀ ਪੁਰਾਣੀ ਸਰਕਾਰ ਯਾਨੀ 2015 ਦੀ ਗੱਲ ਕਰੀਏ ਤਾਂ ਉਸ ਸਮੇਂ ਕੈਨੇਡੀਅਨ ਪਾਰਲੀਮੈਂਟ ਵਿੱਚ ਲਿਬਰਲ ਪਾਰਟੀ ਦੇ ਨਾਲ ਸਬੰਧਤ 18 ਉਮੀਦਵਾਰ ਸਨ ਅਤੇ ਇਨ੍ਹਾਂ ਵਿੱਚੋਂ ਸਿਰਫ ਇੱਕ ਹੀ ਕੈਨੇਡੀਅਨ ਸੀ। ਇੱਥੇ ਹੀ ਬੱਸ ਨਹੀਂ ਇਨ੍ਹਾਂ ਵਿੱਚੋਂ ਚਾਰ ਨੂੰ ਕੈਬਨਿਟ ਮੰਤਰੀ ਵੀ ਬਣਾਇਆ ਗਿਆ ਸੀ। ਕੈਬਨਿਟ ਮੰਤਰੀ ਐਲਾਨੇ ਗਏ ਇਹ ਚਾਰ ਸਿੱਖ ਆਗੂ ਸਨ ਰੱਖਿਆ ਮੰਤਰੀ ਹਰਜੀਤ ਸੱਜਣ, ਇੰਨਫਰਾਸਟਰੱਕਚਰ ਮੰਤਰੀ ਅਮਰਜੀਤ ਸੋਹੀ, ਨਵੀਨਤਾ ਵਿਗਿਆਨ ਅਤੇ ਆਰਥਿਕ ਵਿਕਾਸ ਮੰਤਰੀ ਨਵਦੀਪ ਬੈਂਸ ਅਤੇ ਸੈਰ ਸਪਾਟਾ ਮੰਤਰੀ ਬਰਦੀਸ਼ ਚੱਗਰ।

- Advertisement -

Share this Article
Leave a comment