ਅਮਰੀਕਾ ‘ਚ ‘ਸਿੱਖਸ ਫਾਰ ਹਿਊਮੈਨਟੀ’ ਟਰੱਕ ਡਰਾਈਵਰਾਂ ਲਈ ਥਾਂ-ਥਾਂ ਲਗਾ ਰਹੀ ਲੰਗਰ

TeamGlobalPunjab
1 Min Read

ਵਾਸ਼ਿੰਗਟਨ: ਕੋਰੋਨਾ ਵਾਇਰਸ ਨਾਲ ਹੁਣ ਅਮਰੀਕਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ। ਇਸ ਵਾਇਰਸ ਕਾਰਨ ਇਥੇ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ।

ਉੱਥੇ ਹੀ ਅਮਰੀਕਾ ਵਿੱਚ ਲਾਕਡਾਊਨ ਤੋਂ ਬਾਅਦ ਹਾਲੇ ਵੀ ਟਰੱਕਾਂ ਵਾਲਿਆਂ ਦਾ ਕੰਮ ਜਾਰੀ ਹੈ ਜੋ ਕਿ ਹਸਪਤਾਲਾਂ ਅਤੇ ਸਟੋਰਾਂ ਵਿੱਚ ਸਮਾਨ ਪਹੁੰਚਾ ਰਹੇ ਹਨ।

ਇੰਨ੍ਹਾਂ ਟਰੱਕਾਂ ਵਾਲਿਆਂ ਲਈ ਸਿੱਖਸ ਫਰ ਹਿਊਮੈਨਟੀ ਸੰਸਥਾ ਅੱਗੇ ਆਈ ਹੈ। ਇਨ੍ਹਾਂ ਵੱਲੋਂ ਸੜਕਾਂ ‘ਤੇ ਟਰੱਕ ਡਰਾਈਵਰਾਂ ਨੂੰ ਰੋਕ ਕੇ ਲੰਗਰ ਛਕਾਇਆ ਜਾ ਰਿਹਾ ਹੈ, ਤਾਂ ਜੋ ਉਹ ਲਾਕ ਡਾਉਨ ਕਾਰਨ ਭੁੱਖੇ ਨਾ ਰਹਿਣ ਅਤੇ ਇਸੇ ਤਰ੍ਹਾਂ ਲੋਕਾਂ ਦੀ ਸਹਾਇਤਾ ਲਈ ਟਰੱਕਾਂ ਚ ਸਮਾਨ ਪਹੁੰਚਾਉਂਦੇ ਰਹਿਣ।

https://www.facebook.com/sikhsforhumanityusa/videos/671422280288167/

- Advertisement -

‘ਸਿੱਖਸ ਫ਼ਾਰ ਹਿਊਮੈਨਟੀ’ ਨੇ ਉਨ੍ਹਾਂ ਥਾਵਾਂ ਉੱਤੇ ਪਹੁੰਚ ਕੇ ਟਰੱਕਾਂ ਵਾਲੇ ਡਰਾਈਵਰਾਂ ਨੂੰ ਲੰਗਰ ਛਕਾ ਰਹੀ ਹੈ, ਜਿਥੇ ਵੱਡੇ-ਵੱਡੇ ਗੋਦਾਮ ਹਨ ਅਤੇ ਟਰੱਕਾਂ ਸਮਾਨ ਲੋਡ ਕਰਦੇ ਹਨ। ਸਿੱਖਸ ਫ਼ਾਰ ਹਿਊਮੈਨਟੀ ਸੰਸਥਾ ਵੱਲੋਂ ਹੋਰ ਕਈ ਅਜਿਹੀ ਮੁੱਖ ਥਾਵਾਂ ‘ਤੇ ਲੰਗਰ ਦੀਆਂ ਗੱਡੀਆਂ ਖੜ੍ਹੀਆਂ ਕਰ ਦਿੱਤੀਆਂ ਅਤੇ ਟਰੱਕਾਂ ਵਾਲੇ ਆ ਜਾ ਰਹੇ ਹਨ।

https://www.facebook.com/sikhsforhumanityusa/videos/571987320079563/

Share this Article
Leave a comment