ਕੈਨੇਡਾ ‘ਚ ਕਤਲ ਕੀਤੇ ਗਏ ਸਿੱਖ ਜੋੜੇ ਦੇ ਪੁੱਤਰ ਨੇ ਫਰੋਲਿਆ ਦਰਦ

Global Team
3 Min Read

ਕੈਲੇਡਨ: ਕੈਨੇਡਾ ‘ਚ ਗੋਲੀਆਂ ਮਾਰ ਕੇ ਕਤਲ ਕੀਤੇ ਸਿੱਖ ਜੋੜੇ ਦੀ ਯਾਦ ‘ਚ ਬੀਤੇ ਦਿਨੀਂ ਕੈਲੇਡਨ ਦੇ ਮੇਅਫੀਲਡ ਰੋਡ ‘ਤੇ ਕੈਂਡਲ ਮਾਰਚ ਕੱਢਿਆ ਗਿਆ ਤੇ ਇਨਸਾਫ਼ ਦੀ ਮੰਗ ਕੀਤੀ। ਜਗਤਾਰ ਸਿੰਘ ਅਤੇ ਹਰਭਜਨ ਕੌਰ ਦੇ ਪੁੱਤਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦੀ ਭੈਣ ਹੁਣ ਵੀ ਹਸਪਤਾਲ ‘ਚ ਜੂਝ ਰਹੀ ਹੈ ਜਿਸ ਨੂੰ 13 ਗੋਲੀਆਂ ਲੱਗੀਆਂ। ਜੋੜੇ ਦੇ 26 ਸਾਲਾ ਪੁੱਤਰ ਨੇ ਕਿਹਾ ਕਿ ਉਹ ਕੈਨੇਡਾ ਨੂੰ ਬੇਹੱਦ ਸੁਰੱਖਿਅਤ ਮੁਲਕ ਸਮਝਦਾ ਸੀ ਅਤੇ ਕਦੇ ਗੱਡੀ ਨੂੰ ਲੋਕ ਵੀ ਨਹੀ ਸੀ ਲਾਇਆ ਪਰ 20 ਨਵੰਬਰ ਦੀ ਰਾਤ ਵਾਪਰੇ ਘਟਨਾਕ੍ਰਮ ਨੇ ਸਭ ਕੁਝ ਬਦਲ ਦਿੱਤਾ।

ਪੰਜਾਬ ਦੇ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਦੱਸੇ ਜਾ ਰਹੇ ਨੌਜਵਾਨ ਨੇ ਘਰ ਅੰਦਰ ਚੱਲੀਆਂ ਗੋਲੀਆਂ ਦੇ ਨਿਸ਼ਾਨ ਵੀ ਦਿਖਾਏ ਜਿਨ੍ਹਾਂ ਨੂੰ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਹਮਲਾਵਰਾਂ ਨੇ ਅਣਗਿਣਤੀ ਗੋਲੀਆਂ ਚਲਾਈਆਂ। 20 ਗੋਲੀਆਂ ਹਰਭਜਨ ਕੌਰ ਨੂੰ ਲੱਗੀਆਂ ਜਿਨ੍ਹਾਂ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ। 13 ਗੋਲੀਆਂ ਹਰਭਜਨ ਕੌਰ ਦੀ ਧੀ ਨੂੰ ਲੱਗੀਆਂ ਅਤੇ ਜਗਤਾਰ ਸਿੰਘ ਦੀ ਛਾਤੀ ‘ਚ ਗੋਲੀ ਵੱਜਣ ਕਾਰਨ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਗੋਲੀਬਾਰੀ ਵਾਲੀ ਰਾਤ ਮਕਾਨ ਦੇ ਹੇਠਲੇ ਹਿੱਸੇ ਵਿਚ ਮੌਜੂਦ ਸਨੀ ਨਾਂ ਦੇ ਸ਼ਖਸ ਨੇ ਦੱਸਿਆ ਕਿ ਤਕਰੀਬਨ 11.30 ਵਜੇ ਗੋਲੀਆਂ ਚੱਲਣ ਲੱਗੀਆਂ ਜਦੋਂ ਉਹ ਮੌਕਾ ਏ ਵਾਰਦਾਤ ਵੱਲ ਗਿਆ ਤਾਂ ਇਕ ਹੁਡੀ ਵਾਲੀ ਸ਼ਖਸ ਨੂੰ ਬਾਹਰ ਵੱਲ ਦੌੜਦਿਆਂ ਦੇਖਿਆ। ਸਨੀ ਸਭ ਤੋਂ ਪਹਿਲਾਂ ਜਗਤਾਰ ਸਿੰਘ ਕੋਲ ਪੁੱਜਾ ਜੋ ਫਰਸ਼ ‘ਤੇ ਡਿੱਗੇ ਹੋਏ ਸਨ। ਇਸੇ ਦੌਰਾਨ ਨਾਲ ਵਾਲੇ ਕਮਰੇ ‘ਚ ਹਰਭਜਨ ਕੌਰ ਸਨਲ। ਸਨੀ, ਹਰਭਜਨ ਲੱਗ ਗਏ ਜਦਕਿ ਸ਼ੱਕੀ ਇਕ ਕਾਲੇ ਰੰਗ ਦੇ ਪਿਕਅੱਪ ਟਰੱਕ ਵਿਚ ਬੈਠ ਕੇ ਫਰਾਰ ਹੋ ਚੁੱਕੇ ਸਨ। ਗੋਲੀਬਾਰੀ ਤੋਂ ਅੱਧੇ ਘੰਟੇ ਬਾਅਦ ਉਹੀ ਪਿਕਅੱਪ ਟਰੱਕ ਕ੍ਰੈਡਿਟਵਿਊ ਰੋਡ ‘ਤੇ ਸੜਦਾ ਹੋਇਆ ਮਿਲਿਆਂ।

ਰਿਪੋਰਟਾਂ ਮੁਤਾਬਕ ਗੋਲੀਬਾਰੀ ਵਾਲੇ ਮਕਾਨ ਵਿਚ ਗੈਰਕਾਨੂੰਨੀ ਟ੍ਰੈਕਿੰਗ ਡਿਪੂ ਬਣਿਆ ਹੋਇਆ ਸੀ ਅਤੇ ਗੁਆਂਢੀਆਂ ਦੀ ਸ਼ਿਕਾਇਤ ‘ਤੇ ਇਸ ਸਾਲ ਦੇ ਸ਼ੁਰੂ ਵਿਚ ਇਹ ਬੰਦ ਕਰਵਾਇਆ ਗਿਆ। ਟ੍ਰੈਕਿੰਗ ਦੇ ਇਸ ਗੈਰਕਾਨੂੰਨੀ ਕਾਰੋਬਾਰ ਨਾਲ ਪਰਵਾਰ ਦਾ ਕੋਈ ਸਬੰਧ ਨਹੀ ਸੀ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment