ਵੈਲਨਟਾਈਨ ਡੇਅ ਮੌਕੇ ਸਿੱਖ ਭਾਈਚਾਰੇ ਨੇ ਬਣਾਈ ਵੱਖਰੀ ਮਿਸਾਲ! ਅਨੋਖੇ ਢੰਗ ਨਾਲ ਮਨਾਇਆ ਵ-ਡੇਅ

TeamGlobalPunjab
1 Min Read

ਕੈਲਗਿਰੀ : ਬੀਤੀ ਕੱਲ੍ਹ ਕੈਨੇਡਾ ‘ਚ ਸਿੱਖ ਭਾਈਚਾਰੇ ਵੱਲੋਂ ਵੈਲਨਟਾਈਨ ਡੇਅ ਬੜੇ ਹੀ ਅਨੋਖੇ ਢੰਗ ਨਾਲ ਮਨਾਇਆ ਗਿਆ। ਇਸ ਦੀ ਸ਼ਲਾਘਾ ਚਾਰੇ ਪਾਸੇ ਹੋ ਰਹੀ ਹੈ। ਜਾਣਕਾਰੀ ਮੁਤਾਬਿਕ  ਸਿੱਖ ਭਾਈਚਾਰੇ ਵੱਲੋਂ ਵੈਲਨਟਾਈਨ ਡੇਅ ਮੌਕੇ ਲੋੜਵੰਦ ਔਰਤਾਂ ਅਤੇ ਬੱਚਿਆਂ ਨੂੰ ਤੋਹਫੇ ਦਿੱਤੇ ਗਏ।

ਦੱਸ ਦਈਏ ਕਿ ਪਿਛਲੇ ਛੇ ਸਾਲ ਤੋਂ ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ (ਡਬਲਯੂਐਸਓ)  ਵੱਲੋਂ ਪੰਜਾਬੀ ਕਮਿਊਨਿਟੀ ਹੈਲਥ ਸੁਸਾਇਟੀ ਦੇ ਸਹਿਯੋਗ ਨਾਲ ਮਹਿਲਾਵਾਂ ਅਤੇ ਬੱਚਿਆਂ ਨੂੰ ਘਰੇਲੂ ਹਿੰਸਾ ਤੋਂ ਬਚਾਉਣ ਲਈ ਵੈਲੇਨਟਾਈਨ ਡੇਅ ਕੇਅਰ ਪੈਕੇਜ ਤਿਆਰ ਕੀਤਾ ਗਿਆ ਹੈ।

ਇਸ ਕੇਅਰ ਪੈਕੇਜ ਵਿੱਚ ਜਰੂਰੀ ਚੀਜ਼ਾਂ ਜਿਵੇਂ ਕਿ ਕੰਬਲ, ਗ੍ਰੀਟਿੰਗ ਕਾਰਡ – ਅਤੇ ਹੱਥ ਲਿਖਤ ਕਾਰਡ, ਟੇਡੀ ਬੀਅਰ ਅਤੇ ਚਾਕਲੇਟ ਵਰਗੀਆਂ ਸਹੂਲਤਾਂ ਸ਼ਾਮਲ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਬਲਯੂਐਸਓ ਦੀ ਵਾਲੰਟੀਅਰ ਰਮਨੀਕ ਕੌਰ ਨੇ ਦੱਸਿਆ ਕਿ ਇਹ ਔਰਤਾਂ ਵਿਰੁੱਧ ਸਰੀਰਕ ਅਤੇ ਜਿਨਸੀ ਹਿੰਸਾ ਨੂੰ ਖਤਮ ਕਰਨ ਲਈ ਪਹਿਲਕਦਮੀ ਹੈ।

Share This Article
Leave a Comment