ਅੱਜ PM ਮੋਦੀ ਦੀ ਜੈਪੁਰ ਰੈਲੀ ਤੋਂ ਬਾਅਦ ਕੁਝ ਆਗੂਆਂ ਦੇ ਭਵਿੱਖ ਦੀ ਤਸਵੀਰ ਹੋਵੇਗੀ ਸਪੱਸ਼ਟ

Rajneet Kaur
2 Min Read

ਨਿਊਜ਼ ਡੈਸਕ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜੈਪੁਰ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਨਗੇ। ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ । ਇਸਦੇ ਨਾਲ ਹੀ ਕਈ ਪਾਰਟੀਆਂ ਦੇ ਵੱਡੇ ਆਗੂ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਲਗਾਤਾਰ ਪਹੁੰਚ ਰਹੇ ਹਨ। ਚੋਣਾਂ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ  ਰਾਜ ਵਿੱਚ ਪਰਿਵਰਤਨ ਸੰਕਲਪ ਯਾਤਰਾ ਕੱਢ ਰਹੀ ਹੈ । ਅੱਜ ਇਸ ਦੀ ਸਮਾਪਤੀ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੈਪੁਰ ਵਿੱਚ ਇੱਕ ਜਨਤਕ ਰੈਲੀ ਨੂੰ ਸੰਬੋਧਨ ਕਰਨਗੇ।

ਪਾਰਟੀ ਨੇ ਇਸ ਜਨ ਸਭਾ ਨੂੰ ਇਤਿਹਾਸਕ ਬਣਾਉਣ ਲਈ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ।ਦਸ ਦਈਏ ਕਿ ਅੱਜ ਪੰਡਿਤ ਦੀਨ ਦਿਆਲ ਉਪਾਧਿਆਏ ਦਾ ਜਨਮ ਦਿਨ ਵੀ ਹੈ ਅਤੇ ਮਹਿਲਾ ਰਾਖਵਾਂਕਰਨ ਬਿੱਲ ਪਾਸ ਹੋਣ ਤੋਂ ਬਾਅਦ ਰਾਜਸਥਾਨ ਵਿੱਚ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਜਨਤਕ ਮੀਟਿੰਗ ਹੈ। ਇਸ ਰੈਲੀ ਦੇ ਨਾਲ ਹੀ ਭਾਜਪਾ ਵੱਲੋਂ ਸੂਬੇ ਭਰ ਵਿੱਚ ਕੱਢੀਆਂ ਗਈਆਂ ਚਾਰ ਪਰਿਵਰਤਨ ਯਾਤਰਾਵਾਂ ਦੀ ਸਮਾਪਤੀ ਹੋਵੇਗੀ। ਵਿਧਾਨ ਸਭਾ ਚੋਣਾਂ ਦੇ ਦੇ ਮੱਦੇਨਜ਼ਰ ਇਹ ਜਨ ਸਭਾ ਬਹੁਤ ਅਹਿਮ ਹੈ। ਇਸ ਜਨ ਸਭਾ ਤੋਂ ਬਾਅਦ ਟਿਕਟਾਂ ਦੀ ਤਸਵੀਰ ਅਤੇ ਕੁਝ ਆਗੂਆਂ ਦੇ ਭਵਿੱਖ ਦੀ ਤਸਵੀਰ ਸਪੱਸ਼ਟ ਹੋ ਜਾਵੇਗੀ।

ਦਸ ਦਈਏ ਕਿ  ਭਾਜਪਾ ਇਸ ਜਨ ਸਭਾ ਰਾਹੀਂ ਪੂਰੇ ਸੂਬੇ ਨੂੰ ਵੱਡਾ ਸੰਦੇਸ਼ ਦੇਣਾ ਚਾਹੁੰਦੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਜਨ ਸਭਾ ਵਿੱਚ ਲੱਖਾਂ ਦੀ ਗਿਣਤੀ ਵਿੱਚ ਔਰਤਾਂ ਹਿੱਸਾ ਲੈਣਗੀਆਂ। ਕੇਂਦਰੀ ਕਾਨੂੰਨ ਰਾਜ ਮੰਤਰੀ ਅਰਜੁਨਰਾਮ ਮੇਘਵਾਲ ਨੇ ਕਿਹਾ ਕਿ ਇਹ ਦਿਨ ਬਹੁਤ ਪਵਿੱਤਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਰਿਵਰਤਨ ਸੰਕਲਪ ਮਹਾਸਭਾ ਨੂੰ ਸੰਬੋਧਨ ਕਰਨ ਲਈ ਜੈਪੁਰ ਆ ਰਹੇ ਹਨ ਅਤੇ ਇਹ ਪੰਡਿਤ ਦੀਨਦਿਆਲ ਉਪਾਧਿਆਏ ਦੀ ਜਯੰਤੀ ਵੀ ਹੈ। ਇਸ ਲਈ ਜ਼ੋਰਦਾਰ ਤਿਆਰੀਆਂ ਕੀਤੀਆਂ ਗਈਆਂ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment