22 ਸਾਲ ਦੇ ਸੰਘਰਸ਼ ਤੋਂ ਬਾਅਦ ਇੰਗਲੈਂਡ ‘ਚ ਸਿੱਖਾਂ ਤੇ ਹਿੰਦੂਆਂ ਨੂੰ ਅਸਥੀਆਂ ਜਲ ਪ੍ਰਵਾਹ ਕਰਨ ਲਈ ਮਿਲੀ ਥਾਂ

TeamGlobalPunjab
2 Min Read

ਲੰਦਨ : ਇੰਗਲੈਂਡ ਦੇ ਵੈਲਸ ‘ਚ ਸਿੱਖਾਂ ਤੇ ਹਿੰਦੂਆਂ ਨੂੰ ਸਸਕਾਰ ਤੋਂ ਬਾਅਦ ਅਸਥੀਆਂ ਜਲ ਪ੍ਰਵਾਹ ਕਰਨ ਦੇ ਲਈ ਇਕ ਨਵੀਂ ਥਾਂ ਮਿਲ ਗਈ ਹੈ। ਕਈ ਸਾਲਾਂ ਤੋਂ ਚਲਾਈ ਜਾ ਰਹੀ ਮੁਹਿਮ ਤੋਂ ਬਾਅਦ ਭਾਰਤੀ ਮੂਲ ਦੇ ਭਾਈਚਾਰੇ ਨੂੰ ਟੇਫ ਨਦੀ ਦੇ ਕੰਢੇ ਅਸਥੀਆਂ ਜਲ ਪ੍ਰਵਾਹ ਕਰਨ ਦੀ ਆਗਿਆ ਦਿੱਤੀ ਗਈ ਹੈ।

ਦਸੰਬਰ 2016 ‘ਚ ਬਣਾਇਆ ਗਿਆ ਅੰਤਿਮ ਸਸਕਾਰ ਸਮੂਹ, ਵੈਲਸ ਇਸ ਦੇ ਲਈ ਕੋਸ਼ਿਸ਼ ਕਰ ਰਿਹਾ ਸੀ। ਆਖਰਕਾਰ ਵੇਲਸ ਦੀ ਰਾਜਧਾਨੀ ਕਾਰਡਿਫ ‘ਚ ਪਿਛਲੇ ਹਫਤੇ ਇਸ ਦੀ ਸ਼ੁਰੂਆਤ ਹੋ ਗਈ। ਸਮੂਹ ਦੀ ਪ੍ਰਧਾਨ ਵਿਮਲਾ ਪਟੇਲ ਨੇ ਕਿਹਾ ਕਿ ਕਾਰਡਿਫ ਕਾਉਂਸਿਲ ਨੇ ਇਸ ਥਾਂ ਦੇ ਨਿਰਮਾਣ ਦੇ ਲਈ ਪੈਸੇ ਦਿੱਤੇ ਅਤੇ ਲੌਂਡੇਫ ਰੋਇੰਗ ਕਲੱਬ ਅਤੇ ਸਾਊਥ ਵੈਲਸ ਦੇ ਹਿੰਦੂ ਅਤੇ ਸਿੱਖ ਭਾਈਚਾਰੇਦੇ ਮੈਂਬਰਾਂ ਨੇ ਵੀ ਆਰਥਿਕ ਯੋਗਦਾਨ ਦਿੱਤਾ। ਵਿਮਲਾ ਪਟੇਲ ਨੇ ਕਿਹਾ ਕਿ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਸਾਨੂੰ ਅਸਥੀਆਂ ਜਲ ਪ੍ਰਵਾਹ ਕਰਨ ਲਈ ਥਾਂ ਮਿਲੀ ਹੈ।

ਅਸਥੀਆਂ ਜਲ ਪ੍ਰਵਾਹ ਲਈ ਥਾਂ ਦੀ ਕਮੀ ਦਾ ਮੁੱਦਾ ਪਹਿਲੀ ਵਾਰ 1999 ਵਿਚ ਕਾਰਡਿਫ ਕਾਉਂਸਿਲ ਦੇ ਕੌਂਸਲਰ ਜਸਵੰਤ ਸਿੰਘ ਨੇ ਚੁੱਕਿਆ ਸੀ। ਇਸ ਤੋਂ ਬਾਅਦ 2013 ਵਿਚ ਇਸ ਸਮੂਹ ਦੇ ਚੰਨੀ ਕਲੇਰ ਨੇ ਇਸ ਨੂੰ ਅੱਗੇ ਵਧਾਇਆ ਤੇ ਲਗਭਗ 22 ਸਾਲ ਦੀ ਮੁਹਿੰਮ ਨੂੰ ਕਾਮਯਾਬੀ ਮਿਲ ਸਕੀ।

- Advertisement -

ਇਸ ਮੌਕੇ ‘ਤੇ ਕਾਰਡਿਫ ਕਾਊਂਸਿਲ ਦੇ ਬੁਲਾਰੇ ਨੇ ਕਿਹਾ ਕਿ ਮਹਾਮਾਰੀ ਦੇ ਕਾਰਨ ਇਸ ਸਮੱਸਿਆ ਦੇ ਹੱਲ੍ਹ ‘ਚ ਕੁਝ ਸਮਾਂ ਲੱਗਿਆ ਪਰ ਹੁਣ ਸਾਡੇ ਕੋਲ ਇੱਕ ਪੱਕੀ ਥਾਂ ਹੈ ਜਿਸ ਦੀ ਵਰਤੋਂ ਸਿੱਖ ਅਤੇ ਹਿੰਦੂ ਭਾਈਚਾਰ ਵਲੋਂ ਕੀਤੀ ਜਾਵੇਗੀ।

Share this Article
Leave a comment