ਪੰਜਾਬ ਅੰਦਰ ਕੀਤੀ ਗਈ ਪੁਲਿਸ ਕਾਰਵਾਈ ਤੋਂ ਬਾਅਦ ਵਿਦੇਸ਼ੀ ਧਰਤੀ ਤੋਂ ਸਿੱਖਾਂ ਨੇ ਬੁਲੰਦ ਕੀਤੀ ਅਵਾਜ਼

Global Team
1 Min Read

ਨਿਊਜ਼ ਡੈਸਕ : ਭਾਰਤ ਅੰਦਰ ਘੱਟ ਗਿਣਤੀਆਂ ਨਾਲ ਹੁੰਦੀ ਧੱਕੇਸ਼ਾਹੀ ਜੱਗ ਜਾਹਰ ਹੈ। ਇਸ ਵਿੱਚ ਵੀ ਕੋਈ ਦੋ ਰਾਇ ਨਹੀਂ ਹੈ ਕਿ ਇਹ ਭਾਰਤ ਹੀ ਹੈ ਜਿੱਥੇ ਕਨੂੰਨੀ ਸਜ਼ਾ ਪੂਰੀ ਕਰ ਲੈਣ ‘ਤੇ ਵੀ ਘੱਟ ਗਿਣਤੀ ਨੁਮਾਇੰਦਿਆਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਹੈ। ਹਾਂ ਇਹ ਵੀ ਭਾਰਤ ਅੰਦਰ ਹੀ ਮੁਮਕਿਨ ਹੈ ਕਿ ਇੱਥੇ ਕਿਸੇ ਦੇ ਕਾਤਲ ਰਿਹਾਅ ਹੋ ਸਕਦੇ ਹਨ ਬਲਾਤਕਾਰੀ ਰਿਹਾਅ ਹੋ ਸਕਦੇ ਹਨ। ਖੈਰ ਅੱਜ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਜਦੋਂ ਪੰਜਾਬ ਅੰਦਰ ਮੁਸ਼ਤੈਦੀ ਹੈ ਅਤੇ ਪੰਜਾਬ ਪੁਲਿਸ ਧੜ੍ਹਾਧੜ੍ਹ ਛਾਪੇਮਾਰੀ ਕਰ ਰਹੀ ਹੈ। ਇਸੇ ਦਰਮਿਆਨ ਵਿਦੇਸ਼ੀ ਧਰਤੀ ਤੋਂ ਵੀ ਵੱਡੀ ਗਿਣਤੀ ‘ਚ ਇਸ ਮਸਲੇ ‘ਤੇ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ ਹਨ। ਕੈਨੇਡਾ ਅਤੇ ਇੰਗਲੈਂਡ ‘ਚ ਚੁਣੇ ਗਏ ਸਿੱਖ ਨੁਮਾਇੰਦਿਆਂ ਨੇ ਸਰਕਾਰ ਵਲੋਂ ਪੰਜਾਬ ‘ਚ ਬਣਾਏ ਮਾਹੌਲ ਦਾ ਸਖਤ ਨੋਟਿਸ ਲਿਆ ਹੈ

- Advertisement -

ਟਿਮ ਉਪਲ ਗਰਤਰਨ ਸਿੰਘ , ਜਗਮੀਤ ਸਿੰਘ ਅਤੇ ਰਣਦੀਪ ਸਿੰਘ ਵੱਲੋਂ ਟਵੀਟ ਕਰਦਿਆਂ ਕਿਹਾ ਗਿਆ ਹੈ ਕਿ ਅਸੀਂ ਪੰਜਾਬ ਇੰਟਰਨੈੱਟ ਬੰਦ ਕਰਨ, ਵੱਡੇ ਪੱਧਰ ‘ਤੇ ਗ੍ਰਿਫਤਾਰੀਆਂ ਕਰਨ ਅਤੇ 144 ਲਗਾਉਣ ਤੋਂ ਚਿੰਤਤ ਹਾਂ ਤੇ ਸਥਿਤੀ ‘ਤੇ ਨਿਗ੍ਹਾ ਰੱਖ ਰਹੇ ਹਾਂ।

Share this Article
Leave a comment