ਦਿਲ ਦਾ ਨਹੀਂ ਮਾੜਾ ਤੇਰਾ ਸਿੱਧੂ ਮੂਸੇ ਵਾਲੇ ਦਾ ਨਵਾਂ ਗੀਤ ਰਿਲੀਜ਼, ਚੱਕਵਾ ਨਹੀਂ ਸਗੋਂ ਰੋਮੈਂਟਿਕ ਗੀਤ ਨਾਲ ਦਰਸ਼ਕਾਂ ਨੂੰ ਕੀਤਾ ਹੈਰਾਨ

TeamGlobalPunjab
1 Min Read

ਨਿਊਜ਼ ਡੈਸਕ: ਦਿਲ ਦਾ ਨਹੀਂ ਮਾੜਾ ਤੇਰਾ ਸਿੱਧੂ ਮੂਸੇ ਵਾਲਾ’ ਜਿਸਨੇ ਹਰ ਇਕ ਵਰਗ ਦੇ ਲੋਕਾਂ ਦੇ ਦਿਲਾਂ ‘ਚ ਜਗ੍ਹਾ ਬਣਾਈ ਹੈ। ਸਿੱਧੂ ਨੇ ਜਿੰਨੇ ਵੀ ਗੀਤ ਪੰਜਾਬੀ ਇੰਡਸਟਰੀ ਨੂੰ ਦਿਤੇ ਹਨ ਸਾਰੇ ਹਿੱਟ ਗਏ ਹਨ। ਸਿੱਧੂ  ਦੀ ਹਾਲ ਹੀ ‘ਚ ਰਿਲੀਜ਼ ਹੋਈ ਐਲਬਮ ‘ਮੂਸਟੇਪ’ ਦੇ ਗੀਤ ਸਿਰਫ ਭਾਰਤ ਹੀ ਨਹੀਂ, ਸਗੋਂ ਵਿਦੇਸ਼ਾਂ ‘ਚ ਵੀ ਟਰੈਂਡ ਕਰ ਰਹੇ ਹਨ। ਜਿਸ ਵਿੱਚ ਉਹ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਨਾਲ ਦਰਸ਼ਕਾਂ ਦੇ ਰੂਬਰੂ ਹੋ ਰਹੇ ਹਨ। ਇਸ ਐਲਬਮ ਦੇ ਹੁਣ ਤਕ 4 ਗੀਤ ਰਿਲੀਜ਼ ਹੋ ਚੁੱਕੇ ਹਨ।

ਇਸ ਵਾਰ  ਸਿੱਧੂ ਨੇ ਚੱਕਵਾ ਨਹੀਂ ਸਗੋਂ ਰੋਮੈਂਟਿਕ ਗੀਤ ਨਾਲ ਦਰਸ਼ਕਾਂ ਨੂੰ ਹੈਰਾਨ ਕਰ ਦਿਤਾ ਹੈ। ਇਸ ਵਾਰ ਉਹ tittle ‘US’ ਦੇ ਹੇਠ ਰੋਮਾਂਟਿਕ ਗੀਤ ਲੈ ਕੇ ਆਏ ਹਨ। ਇਸ ਗੀਤ ਦੇ ਵਿੱਚ ਸਿੱਧੂ ਦੇ ਨਾਲ ਇੱਕ ਫੀਮੇਲ ਗਾਇਕਾ Raja Kumari ਹੈ । ਇਹ ਗੀਤ ਸਿੱਧੂ ਦੇ ਆਫੀਸ਼ੀਅਲ ਯੂਟਿਊਬ ਚੈਨਲ ਤੇ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਖੁਦ ਸਿੱਧੂ ਵਲੋਂ ਲਿਖਿਆ ਗਿਆ ਹੈ ਤੇ ਜਿਸ ਦਾ ਮਿਊਜ਼ਿਕ the kid ਨੇ ਦਿੱਤਾ ਹੈ। ਸੁੱਖ ਸੰਘੇੜਾ ਦੇ ਵਲੋਂ ਇਸ ਗੀਤ ਦੀ ਵੀਡੀਓ ਤਿਆਰ ਕੀਤੀ ਗਈ ਹੈ। ਇਸ ਗੀਤ ਦੇ ਵਿੱਚ ਸਿੱਧੂ ਫੀਮੇਲ ਮਾਡਲ ਪ੍ਰੀਤ ਔਜਲਾ ਦੇ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ।

Share this Article
Leave a comment