ਸਿੱਧੂ ਮੂਸੇਵਾਲਾ ਫਾਇਰਿੰਗ ਮਾਮਲੇ ‘ਚ 6 ਦੀ ਜ਼ਮਾਨਤ ਅਰਜੀ ਹੋਈ ਰੱਦ

TeamGlobalPunjab
1 Min Read

ਬਰਨਾਲਾ:- ਵਿਵਾਦਿਤ ਗਾਇਕ ਸਿੱਧੂ ਮੂਸੇਵਾਲਾ ਦੁਆਰਾ ਪੁਲਿਸ ਮੁਲਾਜ਼ਮਾਂ ਨੂੰ ਨਾਲ ਲੈ ਕੇ ਲਾਕਡਾਉਨ ਦੇ ਦੌਰਾਨ AK-47 ਰਾਈਫਲ ਨਾਲ ਕੀਤੀ ਫਾਇਰਿੰਗ ਦੇ ਮਾਮਲੇ ‘ਚ 6 ਜਣਿਆਂ ਦੀ ਐਂਟੀਸਪੇਟਰੀ ਜਮਾਨਤ ‘ਤੇ ਅੱਜ ਐਡੀਸ਼ਨਲ ਸ਼ੈਸ਼ਨ ਜੱਜ਼ ਅਰੁਣ ਗੁਪਤਾ ਦੀ ਅਦਾਲਤ ਵਿੱਚ ਸੁਣਵਾਈ ਹੋਈ। ਸੁਣਵਾਈ ਦੌਰਾਨ ਪਰਚੇ ‘ਚ ਨਾਮਜ਼ਦ 5 ਪੁਲਿਸ ਮੁਲਾਜ਼ਮਾਂ ਤੇ ਡੀਐਸਪੀ ਦੇ ਪੁੱਤਰ ਦੀ ਅੰਤਰਿਮ ਜ਼ਮਾਨਤ ਅਰਜੀ ਰੱਦ ਕਰ ਦਿੱਤੀ ਗਈ ਹੈ।

ਵਿਰੋਧੀ ਪੱਖ ਵੱਜੋਂ ਸੋਸ਼ਲ ਐਕਟਿਵਿਸਟ ਹਾਈਕੋਰਟ ਦੇ ਵਕੀਲ ਰਵੀ ਜੋਸ਼ੀ ਅਤੇ ਬਰਨਾਲਾ ਦੇ ਵਕੀਲ ਹਰਿੰਦਰਪਾਲ ਸਿੰਘ ਰਾਨੂ ਪੇਸ਼ ਹੋਏ। ਅਦਾਲਤ ਵਿੱਚ ਦੋਵਾਂ ਪੱਖਾਂ ਦਰਮਿਆਨ ਬਹਿਸ ਹੋਈ। ਮੁਲਜ਼ਮਾਂ ਦੀ ਜ਼ਮਾਨਤ ਅਰਜੀ ਰੱਦ ਹੋਣ ਦੇ ਬਾਅਦ ਹੁਣ ਵੇਖਣਾ ਹੋਵੇਗਾ ਕਿ ਪੁਲਿਸ ਇਨ੍ਹਾਂ ਨੂੰ ਗ੍ਰਿਫਤਾਰ ਕਰਦੀ ਹੈ ਜਾਂ ਨਹੀਂ।

Share this Article
Leave a comment