ਸਿੱਧੂ ਨੇ ਰਾਘਵ ਮਿਸ਼ਰਾ ਨੂੰ ਪੰਜਾਬ ਪ੍ਰਦੇਸ਼ ਕਮੇਟੀ ਦਾ ਸੈਕਟਰੀ ਕੀਤਾ ਨਿਯੁਕਤ

TeamGlobalPunjab
2 Min Read

ਅਮ੍ਰਿਤਸਰ: 2022 ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਲੀਡਰਾਂ ਵੱਲੋਂ ਚੋਣ ਪ੍ਰਚਾਰ ਜੋਰਾ ਨਾਲ ਕੀਤਾ ਜਾ ਰਿਹਾ ਹੈ,ਇਸੇ ਲੜੀ ਤਹਿਤ ਮਾਝੇ ਦੀ ਹੌਟ ਸੀਟ ਮੰਨੀ ਜਾ ਰਹੀ ਅੰਮ੍ਰਿਤਸਰ ਹਲਕਾ ਪੂਰਬੀ ਵਿਖੇ ਨਵਜੋਤ ਸਿੱਧੂ ਵੱਲੋਂ ਵੀ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਹਲਕਾ ਪੂਰਬੀ ਦੇ ਪੰਜ ਪੀਰ ਇਲਾਕੇ ਵਿੱਚ ਰਾਘਵ ਮਿਸ਼ਰਾ ਦੀ ਅਗਵਾਈ ਵਿੱਚ ਇੱਕ ਮਿਟਿੰਗ ਦਾ ਆਯੋਜਨ ਕੀਤਾ ਗਿਆ । ਜਿਸ ਵਿਚ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਨਵਜੋਤ ਸਿੱਧੂ ਵੱਲੋਂ ਰਾਘਵ ਮਿਸ਼ਰਾ ਨੂੰ ਪੰਜਾਬ ਕਾਂਗਰਸ ਕਮੇਟੀ ਦਾ ਸੈਕਟਰੀ ਨਿਯੁਕਤ ਕੀਤਾ ਗਿਆ,ਓਥੇ ਹੀ ਸਮਰਥਕਾਂ ਵੱਲੋਂ ਸਿੱਧੂ ਨੂੰ ਸ੍ਰੀ ਸਿਰੋਪਾਓ ਸਾਹਿਬ ਪਾ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਗਲਬਾਤ ਕਰਦਿਆਂ ਨਵਜੋਤਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੌਕਾ ਦੀ ਆਪਣੀ ਰਾਸ਼ਟਰੀ ਪਾਰਟੀ ਕਾਂਗਰਸ ਹਮੇਸ਼ਾ ਤੋਂ ਲੋਕ ਦੇ ਹੱਕਾ ਦੀ ਰਾਖੀ ਰਹੀ ਹੈ ਅਤੇ ਹੁਣ ਵੀ ਚਰਨਜੀਤ ਸਿੰਘ ਚੰਨੀ ਮੁਖ ਮੰਤਰੀ ਪੰਜਾਬ ਨੇ 111ਦਿਨਾ ਦੇ ਕਾਰਜ ਕਾਲ ਵਿਚ ਇਤਿਹਾਸ ਰਚ ਕੇ ਵਿਖਾਇਆ ਹੈ।  ਕਾਂਗਰਸ ਦਾ ਸਾਥ ਦੇਣ ਵਾਲੇ ਵੋਟਰ ਕਦੇ ਵੀ ਘਾਟੇ ਵਿਚ ਨਹੀ ਰਹਿਣਗੇ ਸਗੋ ਨਵੇ ਪੰਜਾਬ ਦੀ ਸਿਰਜਣਾ ਕਰਨ ਲੱਈ ਸਹਾਇਕ ਸਿੱਧ ਹੋਣਗੇ । ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੇ ਹੱਕਾ, ਜਵਾਨੀ ਅਤੇ ਵਿਕਾਸ ਦੇ ਲੱਈ ਕਾਗਰਸ਼ ਪਾਰਟੀ ਨੂੰ ਵੋਟ ਦੇਣਗੇ।

ਇਸ ਮੌਕੇ ਹਲਕੇ ਦੇ ਆਗੂ ਰਾਘਵ ਮਿਸ਼ਰਾ ਨੂੰ ਜਨਰਲ ਸੈਕਟਰੀ ਪੰਜਾਬ ਦੇ ਅਹੁਦੇ ਨਾਲ ਨਿਵਾਜਿਆ ਗਿਆ। ਜਿਸ ਸੰਬਧੀ ਗਲਬਾਤ ਕਰਦਿਆਂ ਉਹਨਾ ਕਿਹਾ ਕਿ ਸਿਧੂ ਸਾਬ ਵਲੋ ਜੌ ਜਿੰਮੇਵਾਰੀ ਸੌਂਪੀ ਗਈ ਹੈ।  ਉਸ ਨੂੰ ਉਹ ਤਹਿਦਿਲੌ ਨਿਭਾਉਣਗੇ ।  ਲੌਕ ਨਵਜੋਤ ਸਿੰਘ ਸਿੱਧੂ ਨੂੰ ਪਿਆਰ ਕਰਦੇ ਹਨ ਅਤੇ ਉਹ ਇਕ ਵਾਰ ਉਹਨਾ ਨੂੰ ਹਲਕੇ ਵਿਚ ਵਿਚਰਦਾ ਦੇਖਣਾ ਚਾਹੁੰਦੇ ਹਨ। ਜਿਸਦੇ ਚਲਦੇ ਉਹਨਾ ਪੂਰਾ ਮਨ ਬਣਾਇਆ ਹੈ ਕਿ ਉਹ ਨਵਜੋਤ ਸਿੰਘ ਸਿੱਧੂ ਨੂੰ ਵੋਟਾਂ ਪਾ ਹਲਕੇ ਦੀ ਨੁਹਾਰ ਬਦਲਣਗੇ।

Share this Article
Leave a comment