ਨਵਾਂਸ਼ਹਿਰ: ਬੰਗਾ ਵਿੱਚ ਇੱਕ 50 ਸਾਲਾ ਐਸਆਈ ਭੋਲਾ ਅਮੀਰ ਸਿੰਘ ਦਾ ਸੋਮਵਾਰ ਸਵੇਰੇ ਗੋਲੀ ਲੱਗਣ ਕਾਰਨ ਦਿਹਾਂਤ ਹੋ ਗਿਆ ਹੈ। ਗੋਲੀ ਉਨ੍ਹਾਂ ਦੀ ਸਰਵਿਸ ਰਿਵਾਲਵਰ ਤੋਂ ਹੀ ਲੱਗੀ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਗੋਲੀ ਸਰਵਿਸ ਰਿਵਾਲਵਰ ਸਾਫ਼ ਕਰਦੇ ਸਮੇਂ ਲੱਗੀ ਹੈ।
ਭੋਲ਼ਾ ਕੁੱਝ ਸਮਾਂ ਪਹਿਲਾਂ ਹੀ ਏਐਸਆਈ ਤੋਂ ਐਸਆਈ ਦੇ ਅਹੁਦੇ ‘ਤੇ ਮੁਕੰਦਪੁਰ ਥਾਣੇ ਵਿੱਚ ਤਾਇਨਾਤ ਹੋਏ ਸਨ। ਭੋਲ਼ਾ ਅਮੀਰ ਸਿੰਘ ਦੇ ਘਰ ਵਿੱਚ 24 ਸਾਲ ਦਾ ਪੁੱਤਰ , 14 ਸਾਲ ਦੀ ਧੀ ਅਤੇ ਪਤਨੀ ਹੈ। ਪੁਲਿਸ ਨੇ ਮ੍ਰਿਤਕ ਦੀ ਦੁਹ ਨੂੰ ਪੋਸਟਮਾਰਟਮ ਲਈ ਭੇਜ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।